15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਗਨੀਵੀਰ ਭਰਤੀ 'ਚ ਮੈਡੀਕਲ ਟੈੱਸਟ ਪਾਸ ਕਰਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਦੋ ਕਾਬੂ

Ad Position 21
No active advertisement
ਅਜੀਤ ਡੈਸਕ 06-09-2025
ਫ਼ਿਰੋਜ਼ਪੁਰ, 5 ਸਤੰਬਰ (ਰਾਕੇਸ਼ ਚਾਵਲਾ)- ਭਾਰਤੀ ਫ਼ੌਜ ਵਲੋਂ ਫ਼ਿਰੋਜ਼ਪੁਰ ਵਿਖੇ ਅਗਨੀਵੀਰ ਦੀ ਚੱਲ ਰਹੀ ਭਰਤੀ 'ਚ ਉਮੀਦਵਾਰਾਂ ਨੂੰ ਮੈਡੀਕਲ ਟੈੱਸਟ ਪਾਸ ਕਰਵਾਉਣ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਕੈਂਟ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਲੈਫ਼ਟੀਨੈਂਟ ਕਰਨਲ ਮੇਜਰ ਕਾਊਾਟਰ ਇੰਟੈਲੀਜੈਂਸ ਡੀਟੈਚਮੈਂਟ ਵੈਸਟਰਨ ਕਮਾਂਡ ਇੰਟੈਲੀਜੈਂਸ ਬਟਾਲੀਅਨ ਕੇਅਰ ਆਫ਼ ਹੈੱਡਕੁਆਰਟਰ 7 ਇੰਨਫੈਨਟਰੀ ਡਵੀਜ਼ਨ ਫ਼ਿਰੋਜ਼ਪੁਰ ਕੈਂਟ ਨੇ ਪੁਲਿਸ ਨੂੰ ਭੇਜੇ ਪੱਤਰ 'ਚ ਦੱਸਿਆ ਕਿ ਹਰਗੋਵਿੰਦ ਸਿੰਘ ਉਰਫ਼ ਸ਼ੇਰਾ ਪੁੱਤਰ ਦਿਲਬਾਗ ਸਿੰਘ ਵਾਸੀ ਮੱਲੂਵਾਲਾ ਜ਼ਿਲ੍ਹਾ ਅੰਮਿ੍ਤਸਰ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਰਾਏ ਥਾਣਾ ਲੋਪੋਕੇ ਜ਼ਿਲ੍ਹਾ ਅੰਮਿ੍ਤਸਰ ਵਲੋਂ ਆਰਮੀ ਦੀ ਚੱਲ ਰਹੀ ਅਗਨੀਵੀਰ ਭਰਤੀ ਦੌਰਾਨ ਭਰਤੀ ਹੋਏ ਉਮੀਦਵਾਰਾਂ ਕੋਲੋਂ ਪੈਸੇ ਲੈ ਕੇ ਮੈਡੀਕਲ ਟੈੱਸਟ ਪਾਸ ਕਰਵਾਉਣ ਦਾ ਝਾਂਸਾ ਦੇ ਠੱਗੀ ਮਾਰੀ ਜਾ ਰਹੀ ਹੈ | ਉਨ੍ਹਾਂ ਦੇ ਵਿੱਦਿਅਕ ਅਸਲ ਸਰਟੀਫਿਕੇਟ ਤੇ ਦਾਖਲਾ ਕਾਰਡ ਵੀ ਲਏ ਜਾ ਰਹੇ ਹਨ | ਇਸ ਸੰਬੰਧੀ ਕੈਂਟ ਪੁਲਿਸ ਨੇ ਹਰਗੋਵਿੰਦ ਸਿੰਘ ਅਤੇ ਹਰਪ੍ਰੀਤ ਸਿੰਘ ਵਿਰੁੱਧ ਮੁਕੱਦਮਾ ਨੰਬਰ 133 ਮਿਤੀ 4 ਸਤੰਬਰ ਨੂੰ ਦਰਜ ਕਰਦੇ ਹੋਏ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਨਰੇਸ਼ ਕੰਬੋਜ ਨੂੰ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਸੀ.ਐਮ. ਮੁੰਜਾਲ ਨੇ ਦਾਖ਼ਲਾ ਸਰਟੀਫਿਕੇਟ ਕੀਤਾ ਜਾਰੀ <... ਅਗਲੀ ਖ਼ਬਰ ਚੰਡੀਗੜ੍ਹ ਨੂੰ ਰੇਲ ਗੱਡੀ ਚਲਾਉਣ ਸੰਬੰਧੀ ਮਹਾਂ ਪ੍ਰਬੰਧਕ ਉੱਤਰ ਰੇਲਵੇ ਨੂੰ ਸੌਂਪਿਆ ਮੰਗ ਪੱਤਰ <br/>
Ad Position 24