15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਐਡਵੋਕੇਟ ਨਰੇਸ਼ ਕੰਬੋਜ ਨੂੰ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਸੀ.ਐਮ. ਮੁੰਜਾਲ ਨੇ ਦਾਖ਼ਲਾ ਸਰਟੀਫਿਕੇਟ ਕੀਤਾ ਜਾਰੀ <br/>

Ad Position 21
No active advertisement
ਅਬੋਹਰ ਬਾਰ ਐਸੋਸੀਏਸ਼ਨ ਦੇ ਮੈਂਬਰ ਨਰੇਸ਼ ਕੰਬੋਜ ਨੂੰ ਦਾਖ਼ਲਾ ਸਰਟੀਫਿਕੇਟ ਜਾਰੀ ਕਰਦੇ ਹੋਏ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਸੀ.ਐਮ. ਮੁੰਜਾਲ, ਉਨ੍ਹਾਂ ਨਾਲ ਐਡਵੋਕੇਟ ਦੇਸ ਰਾਜ ਕੰਬੋਜ ਅਤੇ ਹੋਰ | ਅਜੀਤ ਤਸਵੀਰ <br/> 06-09-2025
ਅਬੋਹਰ, 5 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਤੇ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਅਤੇ ਵਿੱਤ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੀ.ਐਮ ਮੁੰਜਾਲ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਨਵੇਂ ਵਕੀਲਾਂ ਲਈ ਮੀਟਿੰਗ ਰੱਖੀ ਗਈ ਜਿਸ ਵਿਚ ਨਵੇਂ ਵਕੀਲਾਂ ਨੂੰ ਕਾਨੂੰਨ ਅਤੇ ਨਿਆਂਪਾਲਿਕਾ ਵਿਚ ਕਰੀਅਰ ਬਣਾਉਣ ਲਈ ਸੁਝਾਅ ਦਿੱਤੇ ਗਏ | ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਾਜੇਸ਼ ਕਵਾਤੜਾ, ਐਡਵੋਕੇਟ ਬਬਨੀਤ ਸਿੰਘ, ਅਬੋਹਰ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਦੇਸਰਾਜ ਕੰਬੋਜ ਅਤੇ ਜੂਨੀਅਰ ਐਡਵੋਕੇਟ ਨਰੇਸ਼ ਕੰਬੋਜ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੀਟਿੰਗ ਵਿਚ ਸੀ.ਐਮ ਮੁੰਜਾਲ ਨੇ ਵਕਾਲਤ ਵਿਚ ਸਫਲਤਾ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਨਵੇਂ ਵਕੀਲਾਂ ਨੂੰ ਵਕਾਲਤ ਵਿਚ ਸਫਲਤਾ ਲਈ ਸੁਝਾਅ ਦੇ ਕੇ ਸ਼ੁੱਭਕਾਮਨਾਵਾਂ ਦਿੱਤੀਆਂ | ਬਾਰ ਕੌਂਸਲ ਆਫ਼ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਦੇ ਚੇਅਰਮੈਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਦਾਖ਼ਲਾ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਸਫਲਤਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਸਾਬਕਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਾਜੇਸ਼ ਕਵਾਤੜਾ ਨੇ ਕਿਹਾ ਕਿ ਅੱਜ ਵੀ ਨਿਆਇਕ ਸੇਵਾ ਪੂਰੇ ਦੇਸ਼ 'ਚ ਸਭ ਤੋਂ ਸਤਿਕਾਰਤ ਸੇਵਾ ਹੈ | ਇਹ ਨਵੇਂ ਵਕੀਲਾਂ ਨੂੰ ਸਨਮਾਨਜਨਕ ਅਹੁਦੇ ਵੀ ਪ੍ਰਦਾਨ ਕਰਦੀ ਹੈ | ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ 12ਵੀਂ ਜਾਂ ਗਰੈਜੂਏਸ਼ਨ ਤੋਂ ਬਾਅਦ ਵੀ ਐਲ.ਐਲ.ਬੀ. ਦੇ ਖੇਤਰ 'ਚ ਵਿਦਿਆਰਥੀ ਨਾ ਸਿਰਫ਼ ਆਪਣਾ ਸ਼ਾਨਦਾਰ ਜੀਵਨ ਬਣਾਉਂਦੇ ਹਨ ਬਲਕਿ ਰਾਸ਼ਟਰ ਨਿਰਮਾਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ | ਨੌਜਵਾਨ ਵਕੀਲ ਨਰੇਸ਼ ਕੰਬੋਜ ਨੇ ਕਿਹਾ ਕਿ ਨਵੇਂ ਵਕੀਲ ਸੀਨੀਅਰਾਂ ਦੀ ਅਗਵਾਈ 'ਚ ਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਕਿਸੇ ਨਾਲ ਜਾਂ ਇਕੱਲੇ ਆਪਣਾ ਪੇਸ਼ਾ ਸ਼ੁਰੂ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸੁਖਦੇਵ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਜਪ ਤਪ ਸਮਾਗਮ ਸ਼ੁਰੂ <br/> ਅਗਲੀ ਖ਼ਬਰ ਅਗਨੀਵੀਰ ਭਰਤੀ 'ਚ ਮੈਡੀਕਲ ਟੈੱਸਟ ਪਾਸ ਕਰਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਦੋ ਕਾਬੂ
Ad Position 24