22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਵਿਧਾਇਕ ਜਲਾਲਾਬਾਦ ਹਲਕੇ ਦੀ ਹੜ੍ਹ ਪ੍ਰਭਾਵਿਤ ਢਾਣੀ ਨੱਥਾ ਸਿੰਘ 'ਚ ਪਸ਼ੂਆਂ ਲਈ ਫੀਡ ਲੈ ਕੇ ਪਹੁੰਚੇ <br/>

Ad Position 21
No active advertisement
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਟਰੈਕਟਰ ਚਲਾ ਕੇ ਹਲਕੇ ਦੀ ਹੜ੍ਹ ਪ੍ਰਭਾਵਿਤ ਢਾਣੀ ਨੱਥਾ ਸਿੰਘ 'ਚ ਪਸ਼ੂਆਂ ਲਈ ਫੀਡ ਲੈ ਕੇ ਜਾਂਦੇ ਹੋਏ | ਅਜੀਤ ਤਸਵੀਰ <br/> 07-09-2025
ਮੰਡੀ ਲਾਧੂਕਾ, 6 ਸਤੰਬਰ (ਪੱਤਰ ਪ੍ਰੇਰਕ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਖ਼ੁਦ ਟਰੈਕਟਰ ਚਲਾ ਕੇ ਹਲਕੇ ਦੀ ਹੜ੍ਹ ਪ੍ਰਭਾਵਿਤ ਢਾਣੀ ਨੱਥਾ ਸਿੰਘ 'ਚ ਪਸ਼ੂਆਂ ਲਈ ਫੀਡ ਲੈ ਕੇ ਪਹੁੰਚੇ | ਇਸ ਮੌਕੇ ਜਿੱਥੇ ਪਿੰਡ ਵਾਸੀਆਂ ਦਾ ਹਾਲ ਜਾਣਿਆ ਜਾਣਿਆ ਉੱਥੇ ਪਿੰਡ ਵਾਸੀਆਂ ਦੇ ਇਸ ਹੌਸਲੇ ਦੀ ਤਾਰੀਫ਼ ਵੀ ਕੀਤੀ | ਵਿਧਾਇਕ ਗੋੋਲਡੀ ਨੇ ਬੜੀ ਬਦਕਿਸਮਤੀ ਹੈ ਕਿ ਸਾਡੀ ਪੁੱਤਾਂ ਵਾਂਗੂ ਪਾਲੀ ਫ਼ਸਲ ਇਸ ਤਰ੍ਹਾਂ ਕੁਦਰਤੀ ਆਫ਼ਤ ਦੀ ਮਾਰ ਹੇਠ ਆ ਕੇ ਖ਼ਰਾਬ ਹੋ ਜਾਵੇ | ਉਨ੍ਹਾਂ ਕਿਹਾ ਕਿ ਸਾਡੇ ਇਹ ਬਹਾਦਰ ਲੋਕ ਜੰਗਾਂ ਯੁੱਧਾਂ ਤੋਂ ਇਲਾਵਾ ਕੁਦਰਤੀ ਆਫ਼ਤਾਂ ਦਾ ਵੀ ਸਾਹਮਣਾ ਕਰਦੇ ਹਨ | ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਤੇ ਮੈਂ ਅੱਜ ਇੱਥੇ ਇਨ੍ਹਾਂ ਲੋਕਾਂ ਕਰਕੇ ਖੜ੍ਹਾ ਹਾਂ ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਾਂ | ਫੀਡ, ਰਾਸ਼ਨ ਤੇ ਤਰਪਾਲਾਂ ਤਾਂ ਉਹ ਮੁਹੱਈਆ ਕਰਵਾ ਹੀ ਰਹੇ ਹਨ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਦੀਆਂ ਜ਼ਮੀਨਾਂ ਪੱਕੀਆਂ ਕਰਵਾਈਆਂ ਜਾਣ ਜੋ ਕਿ ਇਨ੍ਹਾਂ ਦੀ ਅਹਿਮ ਮੰਗ ਹੈ | ਉਨ੍ਹਾਂ ਕਿਹਾ ਜਿਸ ਦਿਨ ਤੋਂ ਪਾਣੀ ਦੀ ਇਸ ਕੁਦਰਤੀ ਕਰੋਪੀ ਦੀ ਸਾਡੇ ਹਲਕੇ ਵਿਚ ਮਾਰ ਹੋਈ ਹੈ ਉਹ ਲਗਾਤਾਰ ਹਲਕੇ ਦੇ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦਾ ਹਾਲ ਜਾਣ ਰਹੇ ਹਨ | ਪਿੰਡ ਵਾਸੀਆਂ ਨੇ ਵਿਧਾਇਕ ਜਲਾਲਾਬਾਦ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਾਡੇ ਵਿਧਾਇਕ ਸਾਡੇ ਪਿੰਡ ਦੇ ਮੇਨ ਗੇਟ ਬੀ.ਐੱਸ.ਐਫ. ਚੌਂਕੀ ਨੱਥਾ ਸਿੰਘ ਢਾਣੀ ਪੁੱਜੇ ਤੇ ਲਛਮਣ ਨਹਿਰ ਰਾਹੀਂ ਢੰਡੀ ਕਦੀਮ, ਫੂਲੇ ਵਾਲਾ, ਪੀਰੇ ਕਾ, ਪ੍ਰਭਾਤ ਸਿੰਘ ਵਾਲਾ ਆਦਿ ਪਿੰਡਾਂ ਵਿਚ ਹੋਈਆਂ ਫ਼ਸਲਾਂ ਦਾ ਖ਼ਰਾਬਾ ਦੇਖਿਆ | ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਤੁਹਾਨੂੰ ਖ਼ਰਾਬੀਆਂ ਫ਼ਸਲਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੜਕ ਦੇ ਦੋਹੀਂ ਪਾਸੇ ਉੱਗੀਆਂ ਝਾੜੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ <br/> ਅਗਲੀ ਖ਼ਬਰ ਸੱਪ ਦੇ ਡੰਗਣ ਨਾਲ ਹੜ੍ਹ ਪੀੜਤ ਵਿਅਕਤੀ ਦੀ ਮੌਤ, ਚਾਰ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ <br/>
Ad Position 24