ਬੱਲੂਆਣਾ, 6 ਸਤੰਬਰ (ਜਸਮੇਲ ਸਿੰਘ ਢਿੱਲੋਂ)- ਸੀਤੋ ਗੰੁਨੋ੍ਹ ਤੋਂ ਖੁੱਬਣ ਜਾਣ ਵਾਲੀ ਲਗਭਗ 6 ਕਿੱਲੋਮੀਟਰ ਲੰਬੀ ਸੜਕ ਦੇ ਦੋਹੀਂ ਪਾਸੇ ਉੱਗੀਆਂ ਝਾੜੀਆਂ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੜਕ ਦੇ ਦੋਹੀਂ ਪਾਸੀ ਸਾਈਡ ਨਾ ਹੋਣ ਕਾਰਨ ਇੱਥੇ ਅਕਸਰ ਸਾਧਨ ਹਾਦਸਾਗ੍ਰਸਤ ਹੁੰਦੇ ਰਹਿੰਦੇ ਹਨ | ਜ਼ਿਕਰਯੋਗ ਹੈ ਕਿ ਇਸ ਸੜਕ ਰਾਹੀਂ ਹੀ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਬਣ ਵਿਖੇ ਪੜ੍ਹਨ ਲਈ ਜਾਂਦੇ ਹਨ | ਅਜਿਹਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਦੀ ਸਬੰਧਿਤ ਮਹਿਕਮੇ ਤੋਂ ਮੰਗ ਹੈ ਕਿ ਉਕਤ ਝਾੜੀਆਂ ਨੂੰ ਕਟਵਾ ਕੇ ਰਸਤਾ ਸਾਫ਼ ਕੀਤਾ ਜਾਵੇ |