04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਜਲਾਲਾਬਾਦ ਇੰਜੀਨੀਅਰ ਦੇ ਨਾਲ ਜਥੇਬੰਦੀ ਵਲੋਂ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਜਲਾਲਾਬਾਦ, 23 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਬਰਾਂਚ ਜਲਾਲਾਬਾਦ ਵੱਲੋਂ ਹਾਲ ਹੀ ਵਿਚ ਨਵੇਂ ਆਏ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਜਲਾਲਾਬਾਦ ਦੇ ਉਪ ਮੰਡਲ ਇੰਜੀਨੀਅਰ ਸ਼੍ਰੀ ਪ੍ਰਕਾਸ਼ ਲੋਕੇਸ਼ਵਰ ਦੇ ਨਾਲ ਬੀਤੇ ਦਿਨ ਮੀਟਿੰਗ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਸੂਬਾ ਪੈੱ੍ਰਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ, ਸਰਕਲ ਸਕੱਤਰ ਜਸਵਿੰਦਰ ਸਿੰਘ ਚੱਕ ਜਾਨੀਸਰ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਆਲਮ ਕੇ, ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਨੂਰ ਸਮੰਦ, ਬਰਾਂਚ ਪ੍ਰਧਾਨ ਰਾਕੇਸ਼ ਸਿੰਘ ਹੀਰੇ ਵਾਲਾ, ਦਫ਼ਤਰੀ ਸਟਾਫ਼ ਤੋਂ ਸੁਖਚੈਨ ਸਿੰਘ ਸੋਢੀ ਅਤੇ ਜੇ.ਈ. ਗੁਰਜੀਤ ਸਿੰਘ ਮੌਜੂਦ ਸਨ | ਮੀਟਿੰਗ ਦੇ ਦੌਰਾਨ ਜਥੇਬੰਦੀ ਦੇ ਆਗੂਆਂ ਵੱਲੋਂ ਵਾਟਰ ਸਪਲਾਈ ਸਕੀਮਾਂ ਤੇ ਫ਼ੀਲਡ ਵਿਚ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਅਤੇ ਆਊਟ ਸੋਰਸ ਵਰਕਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਵਾਟਰ ਸਪਲਾਈ ਸਕੀਮਾਂ ਤੇ ਹੋਣ ਵਾਲੇ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ | ਵਾਟਰ ਸਪਲਾਈ ਸਕੀਮਾਂ ਤੇ ਲੋੜੀਂਦਾ ਸਮਾਨ ਦੇਣ ਦੀ ਵੀ ਮੰਗ ਕੀਤੀ ਗਈ | ਇਸ ਮੌਕੇ ਐੱਸ.ਡੀ.ਓ. ਸ਼੍ਰੀ ਪ੍ਰਕਾਸ਼ ਲੋਕੇਸ਼ਵਰ ਵੱਲੋਂ ਪਿੰਡਾਂ ਵਿਚੋਂ ਵਾਟਰ ਕੁਨੈਕਸ਼ਨ ਉਪਭੋਗਤਾ ਕੋਲੋਂ ਰੈਵੀਨਿਊ ਕਲੈਕਸ਼ਨ ਵੱਧ ਤੋਂ ਵੱਧ ਕਰਨ ਅਤੇ ਬਕਾਇਆ ਰੈਵੀਨਿਊ ਇਕੱਠਾ ਕਰਨ ਦੀ ਅਪੀਲ ਕੀਤੀ ਗਈ | ਉਨ੍ਹਾਂ ਲੋਕਾਂ ਨੂੰ ਵੀ ਹਦਾਇਤ ਕੀਤੀ ਕਿ ਪਾਣੀ ਦੇ ਬਿੱਲ ਜ਼ਰੂਰ ਭਰਨ ਅਤੇ ਲੋਕਾਂ ਦੀ ਸਹੂਲਤ ਲਈ ਰੈਵੀਨਿਊ ਕਲੈਕਸ਼ਨ ਲਈ ਵਿਭਾਗ ਦੇ ਮੁਲਾਜ਼ਮ ਘਰ-ਘਰ ਆ ਰਹੇ ਹਨ | ਐੱਸ.ਡੀ.ਓ. ਨੇ ਇਸ ਦੇ ਨਾਲ ਹੀ ਜਥੇਬੰਦੀ ਵੱਲੋਂ ਵਰਕਰਾਂ ਦੀਆਂ ਰੱਖੀਆਂ ਮੰਗਾਂ-ਮਸਲਿਆਂ ਦਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ | ਐੱਸ.ਡੀ.ਓ. ਨੇ ਇਹ ਵੀ ਕਿਹਾ ਕਿ ਸੋਡੀਅਮ ਹਾਈਪੋਕਲੋਰਾਈਡ ਦਫ਼ਤਰ ਵਿਚ ਆ ਚੁੱਕੀ ਹੈ ਅਤੇ ਵਾਟਰ ਸਪਲਾਈ ਸਕੀਮਾਂ ਦੀਆਂ ਟੰਕੀਆਂ ਵਿਚ ਸੋਡੀਅਮ ਹਾਈਪੋਕਲੋਰਾਈਡ ਦੀ ਵਰਤੋ ਕਰਨੀ ਯਕੀਨੀ ਕੀਤੀ ਜਾਵੇ ਤਾਂ ਕਿ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਿਆ ਜਾ ਸਕੇ | ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਵੀ ਕਿਹਾ ਕਿ ਰੈਵੀਨਿਊ ਕਲੈਕਸ਼ਨ ਕਰਨ ਲਈ ਪਿੰਡਾਂ ਵਿਚ ਘਰ ਘਰ ਜਾ ਕੇ ਵਾਟਰ ਕੁਨੈਕਸ਼ਨ ਉਪਭੋਗਤਾਵਾਂ ਨਾਲ ਸੰਪਰਕ ਕਰਨਗੇ ਅਤੇ ਆਪਣੀ ਡਿਊਟੀ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ ਪਰ ਸਾਡੀ ਇਹੋ ਮੰਗ ਹੈ ਕਿ ਵਾਟਰ ਸਪਲਾਈ ਸਕੀਮਾਂ ਤੇ ਤੈਨਾਤ ਇਨਲਿਸਟਮੈਂਟ/ਆਊਟ ਸੋਰਸ ਵਰਕਰਾਂ ਦੀ ਜ਼ਰੂਰਤ ਹੋਣ ਦੀ ਸਿਫਰਾਸ਼ ਉਪ ਅਧਿਕਾਰੀਆਂ ਕੋਲ ਕੀਤੀ ਜਾਵੇ ਤਾਂ ਜੋ ਇਨ੍ਹਾਂ ਠੇਕਾ ਵਰਕਰਾਂ ਦਾ ਪੱਕਾ ਰੁਜ਼ਗਾਰ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਖ਼ੁਦ ਬਿਮਾਰ ਪਿਆ ਹੈ ਅਬੋਹਰ ਦਾ ਖੇਤੀਬਾੜੀ ਦਫ਼ਤਰ <br/> ਅਗਲੀ ਖ਼ਬਰ 3704 ਅਧਿਆਪਕਾਂ ਦੀ ਤਨਖ਼ਾਹ ਕੋਰਟ ਦੇ ਫ਼ੈਸਲੇ ਅਨੁਸਾਰ ਲਾਗੂ ਕਰਨ ਲਈ ਵਿਧਾਇਕ ਸਵਨਾ ਨੂੰ ਮੰਗ ਪੱਤਰ ਸੌਂਪਿਆ <br/>
Ad Position 24