04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਮੁੱਖ ਮੰਤਰੀ ਪੰਜਾਬ ਲਈ ਮਾਰਫ਼ਤ ਐੱਸ ਡੀ ਐੱਮ ਜਲਾਲਾਬਾਦ ਭੇਜਿਆ ਮੰਗ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਜਲਾਲਾਬਾਦ, 23 ਸਤੰਬਰ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲ਼ੋਂ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਅੱਜ ਸਥਾਨਕ ਤਹਿਸੀਲ ਕੰਮਪਲੈਕਸ ਵਿਖੇ ਐੱਸ ਡੀ ਐੱਮ ਜਲਾਲਾਬਾਦ ਦੇ ਸਟਾਫ਼ ਨੂੰ ਡੀ ਸੀ ਫ਼ਾਜ਼ਿਲਕਾ ਮਾਰਫ਼ਤ ਮੁੱਖ ਮੰਤਰੀ ਪੰਜਾਬ ਦੇ ਲਈ ਮੰਗ ਪੱਤਰ ਦਿੱਤਾ ਗਿਆ¢ਇਸ ਮੌਕੇ ਵੱਡੀ ਗਿਣਤੀ ਵਿਚ ਜ਼ਿਲ੍ਹਾ ਪੱਧਰੀ ਤੇ ਬਲਾਕ ਪੱਧਰੀ ਆਗੂਆਂ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਕਿਸਾਨ ਵੀ ਹਾਜ਼ਰ ਸਨ¢ ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਆਪਣੀਆਂ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਝੋਨੇ ਦੀ ਵਿੱਕਰੀ ਸਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਹਨ, ਇਹ ਚਾਰ ਪੰਜ ਵਰਗਾਂ ਦੀ ਇੱਕਜੁੱਟਤਾ ਦਾ ਕੰਮ ਹੈ¢ ਇਸ ਵਿਚ ਆੜ੍ਹਤੀਆਂ, ਸ਼ੈਲਰ ਮਾਲਕ, ਖ਼ਰੀਦ ਏਜੰਸੀਆਂ,ਮੰਡੀ ਬੋਰਡ ਅਤੇ ਕਿਸਾਨ ਭਾਈਵਾਲ ਹਨ ,ਪਰ ਬਹੁਤ ਅਫ਼ਸੋਸ ਹੈ ਕਿ ਮੀਟਿੰਗ ਦੌਰਾਨ ਕਿਸਾਨਾਂ ਨੂੰ ਇਨ੍ਹਾਂ ਮੀਟਿੰਗਾਂ ਵਿਚ ਬੁਲਾਉਣਾ ਹੀ ਮੁਨਾਸਬ ਨਹੀਂ ਸਮਝਿਆ ਜਾਂਦਾ¢ ਕਿਰਪਾ ਕਰਕੇ ਜਦੋਂ ਮੀਟਿੰਗ ਹੁੰਦੀ ਹੈ ਤਾਂ ਇਹਨਾਂ ਮੀਟਿੰਗ ਵਿਚ ਕਿਸਾਨਾਂ ਨੂੰ ਦੀ ਸ਼ਾਮਲ ਕੀਤਾ ਜਾਵੇ¢ ਉਨ੍ਹਾਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਫ਼ੈਸਲੇ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਿਆ ਜਾਵੇ ਤੇ' ਮਾਨਯੋਗ ਸੁਪਰੀਮ ਕੋਰਟ ਅਤੇ ਸਰਕਾਰ ਨੂੰ ਦੁਬਾਰਾ ਗ਼ੌਰ ਕਰਨਾ ਚਾਹੀਦਾ ਹੈ¢ ਪ੍ਰਦੂਸ਼ਣ ਲਈ ਇਕੱਲੇ ਕਿਸਾਨ ਹੀ ਜ਼ੁੰਮੇਵਾਰ ਨਹੀਂ ਹੈ ¢ ਝੋਨੇ ਨੂੰ ਸਾੜਨ ਪਿੱਛੇ ਕਿਸਾਨਾਂ ਦੀਆ ਕਈ ਮਜਬੂਰੀਆਂ ਹਨ¢ ਜਿਵੇਂ ਝੋਨੇ ਨੂੰ ਜਿਵੇਂ ਫੰਗਸ ਰੋਗ, ਡੋਡੀ ਰੋਗ ਅਤੇ ਬਹੁਤ ਸਾਰੇ ਨਦੀਣਾਂ ਦਾ ਬੀਜ, ਜੋ ਫ਼ਸਲ ਖ਼ਰਾਬ ਕਰਦਾ ਹੈ, ਆਦਿ ਨੂੰ ਅੱਗ ਤੋਂ ਬਿਨਾਂ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ ¢ ਇਸ ਦੇ ਨਾਲ ਹੀ ਸਾਰੇ ਕਿਸਾਨਾਂ ਕੋਲ ਪਰਾਲੀ ਪ੍ਰਬੰਧ ਵਾਸਤੇ ਸੰਦ ਵੀ ਨਹੀਂ ਹਨ , ਇਸ ਲਈ ਇਸ ਫ਼ੈਸਲੇ ਤੇ ਸਰਕਾਰ ਮੁੜ ਵਿਚਾਰ ਕਰੇ¢ ਉਨ੍ਹਾਂ ਕਿਹਾ ਕਿ ਝੋਨੇ ਦੀ ਰਹਿੰਦ ਖੂੰਹਦ ਦੇ ਸਬੰਧ' ਚ ਮਾਨਯੋਗ ਸੁਪਰੀਮ ਕੋਰਟ ਵਲ਼ੋਂ 6 ਨਵੰਬਰ 2019 ਨੂੰ ਸਰਕਾਰ ਨੂੰ ਹੁਕਮ ਆਇਆ ਸੀ ਕਿ ਕਿਸਾਨਾਂ ਨੂੰ 100 ਰੁਪਏ ਕੁਇੰਟਲ ਜਾ 2500 ਰੁਪਏ ਪ੍ਰਤੀ ਏਕੜ ਆਰਥਿਕ ਸਹਾਇਤਾ ਰਾਸ਼ੀ ਨਾਲ ਦਿੱਤੀ ਜਾਵੇ, ਜੋ ਕਿ ਨਹੀਂ ਦਿੱਤੀ ਗਈ¢ਜਿਸ ਕਾਰਨ ਕਿਸਾਨਾਂ ਆਰਥਿਕ ਪੱਖੋਂ ਵੀ ਪਰਾਲੀ ਨਹੀਂ ਸੰਭਾਲ ਸਕਦਾ¢ ਉਨ੍ਹਾਂ ਮੰਗ ਕੀਤੀ ਕਿ ਹਾੜੀ ਦੀਆ ਫ਼ਸਲਾਂ ਸਬੰਧੀ ਡੀ ਏ ਪੀ ਖਾਦ ਦਾ ਫ਼ੌਰੀ ਹੱਲ ਕੀਤਾ ਜਾਵੇ¢ ਸਪੈਸ਼ਲ ਰੈਕ ਲਗਵਾ ਕੇ ਡੀ ਏ ਪੀ ਖਾਦ ਦੀ ਕਿੱਲਤ ਪੂਰੀ ਕੀਤੀ ਜਾਵੇ¢ ਖਾਦ ਦੀ ਹੋ ਰਹੀ ਬਲੈਕ ਨੂੰ ਰੋਕਿਆ ਜਾਵੇ ਤੇ ਜਮ੍ਹਾਖ਼ੋਰੀ ਤੇ ਵੀ ਪਾਬੰਦੀ ਲਾਈ ਜਾਵੇ¢ ਖਾਦਾਂ ਨਾਲ ਬੇਲੋੜਾ ਸਮਾਨ ਨਾ ਦਿੱਤਾ ਜਾਵੇ¢ ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਵਿਚ ਸਹਿਕਾਰੀ ਕੋਆਪਰੇਟਿਵ ਸੁਸਾਇਟੀ ਮੌਜੂਦ ਹਨ , ਇਸ ਰਾਹੀਂ ਕਿਸਾਨਾਂ ਨੂੰ ਬਿਲਕੁਲ ਮੁਫ਼ਤ ਵਿਚ ਸਾਰੀ ਮਸ਼ੀਨਰੀ ਸੰਦ ਮੁਹੱਈਆ ਕਰਵਾਏ ਜਾਣ¢ ਉਨ੍ਹਾਂ ਹੋਰ ਦੱਸਿਆ ਕਿ ਇਸ ਵਾਰ ਬਾਰਸ਼ਾਂ ਜ਼ਿਆਦਾ ਹੋਣ ਕਾਰਨ ਝੋਨਾ ਦਾਣਾ ਸਿਰਫ਼ ਉ?ਪਰੋਂ ਦਾਗੀਂ ਬਰੰਗ ਹੈ , ਇਸ ਦੀ ਖ਼ਰੀਦ ਵਿਚ ਦਿੱਕਤ ਨਾ ਆਉਣ ਦਿੱਤੀ ਜਾਵੇ¢ ਉਨ੍ਹਾਂ ਨਮੀ ਸੀਮਾ ਵੀ 17 ਤੋ ਵਧਾ ਕੇ 20 ਕਰਨ ਦੀ ਮੰਗ ਕੀਤੀ¢ ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸਾਲ ਜੋ ਕਿਸਾਨਾਂ ਨੇ ਅੱਗ ਨਾ ਲਗਾ ਕੇ ਕਣਕ ਬੀਜੀ ਸੀ, ਉਸ ਕਣਕ ਉੱਪਰ ਗੁਲਾਬੀ ਸੁੰਡੀ ਨੇ ਵੱਡੇ ਤੇ ਲਪੇਟ ਵਿਚ ਲਿਆ ਸੀ ਅਤੇ ਬੀਜੀ ਹੋਈ ਕਣਕ ਦਾ ਬਹੁਤ ਨੁਕਸਾਨ ਹੋਇਆ ਸੀ, ਉਨ੍ਹਾਂ ਕਿਸਾਨਾਂ ਨੂੰ ਵੀ ਉਚਿੱਤ ਮੁਆਵਜ਼ਾ ਦਿੱਤਾ ਜਾਵੇ¢ ਇਸ ਮੌਕੇ ਸ਼ਿੰਗਾਰ ਸਿੰਘ ਬਲਾਕ ਪ੍ਰਧਾਨ, ਅਸ਼ੋਕ ਦਹੂਜਾ ਸ਼ਹਿਰੀ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਲਈ ਬਜੀਦਪੁਰ ਭੋਮਾ ਤੋਂ ਹਿੰਮਤਪੁਰਾ ਦੀਆਂ ਲੜਕੀਆਂ ਨੂੰ ਹਰ ਰੋਜ਼ 10 ਕਿੱਲੋਮੀਟਰ ਜਾਣ... ਅਗਲੀ ਖ਼ਬਰ ਖ਼ੁਦ ਬਿਮਾਰ ਪਿਆ ਹੈ ਅਬੋਹਰ ਦਾ ਖੇਤੀਬਾੜੀ ਦਫ਼ਤਰ <br/>
Ad Position 24