ਬੱਲੂਆਣਾ, 23 ਸਤੰਬਰ (ਜਸਮੇਲ ਸਿੰਘ ਢਿੱਲੋਂ)-ਭਾਵੇਂ ਮੌਕੇ ਦੀ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਅੰਦਰ ਵੱਡੇ ਸੁਧਾਰ ਕੀਤੇ ਜਾਣ ਦੇ ਵਾਧੇ ਅਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਕਰ ਜ਼ਮੀਨੀ ਪੱਧਰ 'ਤੇ ਦੇਖਿਆ ਜਾਵੇ ਤਾਂ ਇਹ ਦਾਅਵੇ ਅਤੇ ਵਾਧੇ ਕੇਵਲ ਖੋਖਲੇ ਜਾਪਦੇ ਹਨ | ਇੱਥੇ ਲੜਕੀਆਂ ਨੂੰ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਲਈ ਕੋਹਾਂ ਦੂਰ ਪੈਦਲ ਜਾਣਾ ਪੈਂਦਾ ਹੈ | ਮਾਮਲਾ ਪਿੰਡ ਬਜੀਦਪੁਰ ਭੋਮਾ ਅਤੇ ਹਿੰਮਤਪੁਰਾ ਦਾ ਹੈ | ਇਨ੍ਹਾਂ ਦੋਨਾਂ ਪਿੰਡਾਂ ਵਿਚ ਕੇਵਲ ਦਸਵੀਂ ਜਮਾਤ ਤੱਕ ਦੇ ਸਕੂਲ | ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਮੇਸ਼ਾ ਲਾਗਲੇ ਪਿੰਡਾਂ ਵਿਚ ਪੜ੍ਹਨ ਲਈ ਜਾਣਾ ਪੈਂਦਾ ਹੈ | ਬਜੀਦਪੁਰ ਭੋਮਾ ਅਤੇ ਹਿੰਮਤਪੁਰਾ ਦੀਆਂ ਲੜਕੀਆਂ ਲੰਬੇ ਸਮੇਂ ਤੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀ ਸਿੱਖਿਆ ਪ੍ਰਾਪਤ ਕਰਨ ਲਈ ਸੀਤੋ ਗੰੁਨੋ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਣਾ ਪੈਂਦਾ ਹੈ | ਜ਼ਿਕਰਯੋਗ ਹੈ ਕਿ ਬਜੀਦਪੁਰ ਭੋਮਾ ਤੋਂ ਸੀਤੋ ਗੰੁਨੋ੍ਹ ਲਗਭਗ 10 ਕਿੱਲੋਮੀਟਰ ਦਾ ਰਸਤਾ ਹੈ ਅਤੇ ਹਿੰਮਤਪੁਰਾ ਤੋਂ ਸੀਤੋ ਗੰੁਨੋ੍ਹ ਲਗਭਗ 5 ਕਿੱਲੋਮੀਟਰ ਦਾ ਰਸਤਾ ਹੈ | ਪਿੰਡ ਬਜੀਦਪੁਰ ਭੋਮਾ ਅਤੇ ਹਿੰਮਤਪੁਰਾ ਦੀਆਂ ਲੜਕੀਆਂ ਦੇ ਮਾਪਿਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਕਿ ਜਾ ਤਾਂ ਇਨ੍ਹਾਂ ਦੋਨਾਂ ਪਿੰਡਾਂ ਵਿਚ ਸੀਨੀਅਰ ਸੈਕੰਡਰੀ ਸਕੂਲ ਬਣਾਏ ਜਾਣ ਤੇ ਜਾ ਫਿਰ ਸਵੇਰੇ 8 ਵਜੇ ਸਕੂਲ ਪੁੱਜਣ ਲਈ ਕੋਈ ਪੁਖ਼ਤਾ ਪ੍ਰਬੰਧ ਕੀਤੇ ਜਾਣ | ਉਨ੍ਹਾਂ ਹਲਕੇ ਦੇ ਵਿਧਾਇਕ ਤੋਂ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਲੋੜੀਂਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ |