ਅਬੋਹਰ, 23 ਸਤੰਬਰ (ਵਿਵੇਕ ਹੂੜੀਆ)-ਸ੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਦੇ ਅਥਲੀਟਾਂ ਨੇ ਐੱਸ.ਐੱਸ.ਐੱਸ.ਸੱਪਾਂ ਵਾਲੀ ਵਿਖੇ ਹੋਏ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਅਥਲੀਟਾਂ ਨੇ ਕੁੱਲ 22 ਤਗਮੇ ਜਿੱਤੇ | ਜਿਨ੍ਹਾਂ ਵਿਚ 11 ਸੋਨ, 6 ਚਾਂਦੀ ਅਤੇ 5 ਕਾਂਸੀ ਦੇ ਤਗਮੇ ਸ਼ਾਮਲ ਹਨ | ਲੜਕਿਆਂ ਵਿਚੋਂ ਦਿਲਪ੍ਰੀਤ ਨੇ ਡਿਸਕਸ ਅਤੇ ਸ਼ਾਟ ਪੁੱਟ ਅੰਡਰ-19 ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਸੋਨ ਤਗਮੇ ਜਿੱਤੇ | ਦੀਪਕ ਨੇ ਡਿਸਕਸ ਥਰੋਅ ਅੰਡਰ-17 ਵਰਗ ਵਿਚ ਸੋਨ ਤਗਮਾ ਜਿੱਤਿਆ | ਸੁਮਿਤ ਗੋਦਾਰਾ ਨੇ ਜੈਵਲਿਨ ਥਰੋਅ ਅੰਡਰ-17 ਵਰਗ ਵਿਚ ਸੋਨ ਤਗਮਾ ਜਿੱਤਿਆ | ਸੁਖਮਨ ਚਹਿਲ ਨੇ ਹੈਮਰ ਥਰੋਅ ਅੰਡਰ-17 ਵਿਚ ਸੋਨ ਤਗਮਾ ਅਤੇ ਸ਼ਾਟ ਪੁੱਟ ਵਿਚ ਕਾਂਸੀ ਤਗਮਾ ਜਿੱਤਿਆ | ਰਕਸ਼ਿਤ ਨੇ ਅੰਡਰ-19, 400 ਮੀਟਰ ਦੌੜ ਵਿਚ ਸੋਨ ਤਗਮਾ ਅਤੇ ਲੰਬੀ ਛਾਲ ਵਿਚ ਕਾਂਸੀ ਤਗਮਾ ਜਿੱਤਿਆ | ਪਾਰਸ ਕੁਮਾਰ ਨੇ ਅੰਡਰ-19 ਵਰਗ ਵਿਚ 100 ਮੀਟਰ ਅਤੇ 200 ਮੀਟਰ ਦੌੜ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਪਰਮਵੀਰ ਨੇ ਅੰਡਰ-19, 200 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ | ਜਦੋਂ ਕਿ ਜਸਮੀਤ ਨੇ ਅੰਡਰ-17 ਲੰਬੀ ਛਾਲ ਵਿਚ ਚਾਂਦੀ ਦਾ ਤਗਮਾ ਜਿੱਤਿਆ | ਜਸਪ੍ਰੀਤ ਨੇ ਅੰਡਰ-14 ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਜਿੱਤਿਆ | ਮੁੰਡਿਆਂ ਨੇ ਕੁੱਲ ਅੱਠ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ | ਕੁੜੀਆਂ ਵਿਚੋਂ ਨਿਮਰਤ ਕੌਰ ਨੇ ਅੰਡਰ-17 ਹੈਮਰ ਥਰੋਅ ਵਿਚ ਸੋਨ ਤਗਮਾ ਜਿੱਤਿਆ | ਡਿੰਪਲ ਨੇ ਅੰਡਰ-19 ਡਿਸਕਸ ਥਰੋਅ ਵਿਚ ਸੋਨ ਤਗਮਾ ਜਿੱਤਿਆ | ਲਵਪ੍ਰੀਤ ਨੇ ਅੰਡਰ-17 ਜੈਵਲਿਨ ਥਰੋਅ ਵਿਚ ਸੋਨ ਤਗਮਾ ਜਿੱਤਿਆ | ਸਿਮਰਨ ਨੇ ਅੰਡਰ-14 ਅਤੇ ਖਨਕ ਨੇ ਅੰਡਰ-17 ਸ਼ਾਟਪੁੱਟ ਵਿਚ ਚਾਂਦੀ ਦੇ ਤਗਮੇ ਜਿੱਤੇ | ਗਰਿਮਾ ਪੂਨੀਆ ਨੇ ਅੰਡਰ-19, 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ | ਜਦੋਂ ਕਿ ਮਨੀਸ਼ਾ ਨੇ ਅੰਡਰ-17 ਜੈਵਲਿਨ ਥਰੋਅ ਵਿਚ ਚਾਂਦੀ ਦਾ ਤਗਮਾ ਜਿੱਤਿਆ | ਗੁਰਨੂਰ ਕੌਰ ਨੇ ਅੰਡਰ-19, 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਕੰਚਨ ਨੇ ਅੰਡਰ-19 ਲੰਬੀ ਛਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ | ਕੁੜੀਆਂ ਨੇ ਕੁੱਲ 3 ਸੋਨੇ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ | ਇਸ ਤਰ੍ਹਾਂ ਸਕੂਲ ਨੇ ਕੁੱਲ 22 ਤਗਮੇ ਜਿੱਤ ਕੇ ਪੂਰੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਪਿ੍ੰਸੀਪਲ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਸਫਲਤਾ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ | ਸਰੀਰਕ ਸਿੱਖਿਆ ਅਧਿਆਪਕ ਸੁਨੀਲ ਦੱਤ, ਗੁਰਜੀਤ ਸਿੰਘ ਅਤੇ ਕੋਚ ਗੁਰਸਿਮਰਨ ਸਿੰਘ ਨੇ ਖਿਡਾਰੀਆਂ ਦੇ ਸਮਰਪਣ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਨੇ ਇਸ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਸਕੂਲ ਅਤੇ ਖੇਤਰ ਦੋਵਾਂ ਦਾ ਮਾਣ ਵਧਾਇਆ ਹੈ |