26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਿਜਲੀ ਮੁਲਾਜ਼ਮਾਂ ਵਲੋਂ ਵਿਭਾਗੀ ਡਿਊਟੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 25-09-2025
ਮੰਡੀ ਲਾਧੂਕਾ, 24 ਸਤੰਬਰ (ਰਾਕੇਸ਼ ਛਾਬੜਾ)- ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰਸ਼ਾਸਨ ਵਲੋਂ ਬਿਜਲੀ ਮੁਲਾਜ਼ਮਾਂ ਦੀਆਂ ਗੈਰ-ਵਿਭਾਗੀ ਡਿਊਟੀਆਂ ਲਗਾਈਆਂ ਗਈਆਂ ਹਨ, ਇਹ ਡਿਊਟੀਆਂ ਕੱਟਣ ਲਈ ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਮੰਡਲ ਫ਼ਾਜ਼ਿਲਕਾ ਵਲੋਂ ਅੱਜ ਫ਼ਾਜ਼ਿਲਕਾ ਮੰਡਲ ਦੇ ਐਕਸੀਅਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਮੁਲਾਜ਼ਮ ਆਗੂਆਂ ਨੇ ਦੱਸਿਆ ਹੈ ਇਸ ਸੰਬੰਧੀ ਸਬੰਧਿਤ ਐਕਸੀਅਨ ਨੂੰ ਡਿਊਟੀਆਂ ਕਟਵਾਉਣ ਲਈ ਕੁੱਝ ਦਿਨ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਸ 'ਤੇ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਹੈ ਗੈਰ-ਵਿਭਾਗੀ ਕੰਮ ਲਈ ਲੱਗੀਆਂ ਡਿਊਟੀਆਂ ਨੂੰ ਕੱਟਣ ਲਈ ਮਹਿਕਮੇ ਵਲੋਂ ਕੋਈ ਅਮਲ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਮੁਲਾਜ਼ਮਾਂ ਵਿਚ ਰੋਸ ਹੈ | ਮੁਲਾਜ਼ਮ ਆਗੂਆਂ ਨੇ ਕਿਹਾ ਹੈ ਬਿਜਲੀ ਅਦਾਰਾ ਜ਼ਰੂਰੀ ਸੇਵਾਵਾਂ ਵਿਚ ਸ਼ੁਮਾਰ ਹੈ, ਮੁਲਾਜ਼ਮ ਹੜ੍ਹਾਂ ਕਾਰਨ ਪਹਿਲਾਂ ਤੋਂ ਹੀ 24 ਘੰਟੇ ਡਿਊਟੀਆਂ ਦੇ ਰਹੇ ਹਨ | ਬਿਜਲੀ ਮੁਲਾਜ਼ਮਾਂ ਦਾ ਕਹਿਣਾ ਹੈ ਇਹ ਸਰਹੱਦੀ ਖੇਤਰ ਹੜ੍ਹਾਂ ਦੀ ਮਾਰ ਹੇਠ ਹੋਣ ਕਾਰਨ ਖੇਤਰ ਦੇ ਕਈ ਪੋਲ ਤੇ ਟਰਾਂਸਫ਼ਾਰਮਰ ਡਿੱਗੇ ਹੋਏ ਹਨ, ਮਹਿਕਮੇ ਦੀਆਂ ਸਖ਼ਤ ਹਦਾਇਤਾਂ ਹੋਣ ਕਰਕੇ ਬਿਜਲੀ ਮੁਲਾਜ਼ਮ ਬੰਦ ਪਈ ਬਿਜਲੀ ਸਪਲਾਈ ਪਹਿਲ ਦੇ ਆਧਾਰ 'ਤੇ ਚਲਾ ਕੇ 24 ਘੰਟੇ ਡਿਊਟੀ ਦੇ ਰਹੇ ਹਨ | ਬਿਜਲੀ ਮੁਲਾਜ਼ਮਾਂ ਤੇ ਵਰਕ ਲੋਡ ਪਹਿਲਾਂ ਤੋਂ ਹੀ ਜ਼ਿਆਦਾ ਚੱਲ ਰਿਹਾ ਹੈ | ਪਾਵਰ ਕਾਮ ਵਿਚ ਬਿਜਲੀ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਪਰੋਂ ਗੈਰ ਵਿਭਾਗੀ ਕੰਮਾਂ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਕੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ | ਅੱਜ ਦੇ ਰੋਸ ਪ੍ਰਦਰਸ਼ਨ ਨੂੰ ਸਟੇਟ ਆਗੂ ਦਲੀਪ ਕੁਮਾਰ, ਰਾਕੇਸ਼ ਕੁਮਾਰ, ਪੂਰਨ ਸਿੰਘ, ਜਗਦੀਸ਼ ਕੁਮਾਰ, ਦੀਪ ਸਿੰਘ, ਵਿਨੋਦ ਕੁਮਾਰ, ਮਲਕੀਤ ਸਿੰਘ, ਸ਼ਤਰੂਘਨ, ਵਿਕਾਸ ਖੇੜਾ, ਕਸ਼ਿਸ਼ ਮੋਂਗਾ, ਯਸ਼ਵਿੰਦਰ ਕੌਰ, ਅਨੀਤਾ ਰਾਣੀ, ਨਵਕਿਰਨ ਸਿੰਘ, ਨਟਵਰ ਸਿੰਘ, ਮਹਿੰਦਰ ਕੁਮਾਰ ਅਤੇ ਜਗਦੀਪ ਸਿੰਘ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਮੰਗਾਂ ਸੰਬੰਧੀ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੀ ਹੋਈ ਮੀਟਿੰਗ ਅਗਲੀ ਖ਼ਬਰ ਪਿੰਡ ਮੋਹਕਮ ਅਰਾਈਾ 'ਚ ਕਿ੍ਕਟ ਟੂਰਨਾਮੈਂਟ ਦੌਰਾਨ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ ਕੀਤੀ ਸ਼ਿਰਕਤ
Ad Position 24