26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਧਿਆਪਕ ਮੰਗਾਂ ਸੰਬੰਧੀ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 25-09-2025
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਅਹਿਮ ਮੰਗਾਂ ਮਸਲਿਆਂ ਸਬੰਧੀ ਧਾਰੀ ਚੁੱਪੀ ਸਬੰਧੀ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਸੰਬੰਧੀ ਬੀ. ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਫ਼ਾਜ਼ਿਲਕਾ ਨੇ ਦੱਸਿਆ ਪ੍ਰਧਾਨ ਸੁਖਦਰਸ਼ਨ ਸਿੰਘ ਦੀ ਹੋਣ ਜਾ ਰਹੀ ਸੇਵਾ ਨਿਵਿਰਤੀ ਦੇ ਸਬੰਧ ਵਿਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸੂਬਾ ਕਮੇਟੀ ਵਲੋਂ ਨਿਯੁਕਤ ਕੀਤੇ ਅਬਜ਼ਰਵਰ ਮੈਂਬਰ ਰਵਿੰਦਰ ਸਿੰਘ ਜਲੰਧਰ, ਹਰਵਿੰਦਰ ਸਿੰਘ ਬਰਨਾਲਾ, ਪਰਮਜੀਤ ਦੁੱਗਲ, ਸਰਤਾਜ ਸਿੰਘ ਕਪੂਰਥਲਾ ਆਧਾਰਿਤ ਕਮੇਟੀ ਦੀ ਅਗਵਾਈ 'ਚ ਵੱਖ-ਵੱਖ ਮੈਂਬਰਾਂ ਵੱਲੋਂ ਪੇਸ਼ ਕੀਤੇ ਨਾਵਾਂ ਵਿਚ ਪ੍ਰਧਾਨ ਲਈ ਪਰਗਟਜੀਤ ਸਿੰਘ ਕਿਸ਼ਨਪੁਰਾ, ਜਨਰਲ ਸਕੱਤਰ ਲਈ ਤਜਿੰਦਰ ਸਿੰਘ ਮੋਹਾਲੀ, ਸਰਪ੍ਰਸਤੀ ਲਈ ਸੁਖਦਰਸ਼ਨ ਸਿੰਘ ਬਠਿੰਡਾ ਤੇ ਵਿਸ਼ੇਸ਼ ਇਨਵਾਇਟੀ ਮੈਂਬਰ ਲਈ ਸੁਖਜਿੰਦਰ ਸਿੰਘ ਸਠਿਆਲਾ ਦੇ ਨਾਵਾਂ ਨੂੰ ਸਹਿਮਤੀ ਦਿੱਤੀ ਗਈ | ਇਸ ਮੌਕੇ ਆਗੂਆਂ ਵਲੋਂ ਦੱਸਿਆ ਗਿਆ ਕਿ ਅਧਿਆਪਕ ਵਰਗ ਦੀਆਂ ਅਹਿਮ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ, ਈ. ਟੀ. ਟੀ. ਤੋਂ ਐੱਚ. ਟੀ., ਮਾਸਟਰ ਕਾਡਰ ਪਰਮੋਸ਼ਨ ਬੰਦ ਕੀਤੇ ਭੱਤਿਆਂ ਦੀ ਬਹਾਲੀ, ਡੀ. ਏ., ਨਵੀਂ ਭਰਤੀ ਦੌਰਾਨ ਇੱਕੋ ਸਕੂਲ ਵਿਚ ਭੇਜੇ ਵਾਧੂ ਅਧਿਆਪਕਾਂ ਨੂੰ ਸਿੰਗਲ ਟੀਚਰ ਸਕੂਲ ਵਿਚ ਸ਼ਿਫ਼ਟ ਕਰਨਾ, ਬਦਲੀ ਹੋਏ ਅਧਿਆਪਕਾਂ ਨੂੰ ਫ਼ਾਰਗ ਕਰਨਾ ਤੇ ਹੋਰ ਮੰਗਾਂ ਸੰਬੰਧੀ ਆਉਂਦੇ ਦਿਨਾਂ ਵਿਚ ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਸਕੱਤਰ ਪੰਜਾਬ ਨੂੰ ਮਿਲਿਆ ਜਾ ਰਿਹਾ ਹੈ | ਈ.ਟੀ.ਟੀ. ਦੇ ਮੁੱਦੇ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਆਗੂਆਂ ਵੱਲੋਂ ਕਿਹਾ ਗਿਆ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਧਕ ਇਜਲਾਸ ਨਵੰਬਰ ਮਹੀਨੇ ਵਿਚ ਜਲੰਧਰ ਵਿਖੇ ਕਰਵਾਇਆ ਜਾਵੇਗਾ ਜਿਸ ਦੀ ਤਿਆਰੀ ਵਜੋਂ ਅਗਲੀ ਮੀਟਿੰਗ 26 ਅਕਤੂਬਰ ਨੂੰ ਫ਼ਿਰੋਜ਼ਪੁਰ ਵਿਖੇ ਕੀਤੀ ਜਾਵੇਗੀ | ਇਸ ਮੌਕੇ ਫ਼ਰੰਟ ਦਾ ਲੋਗੋ (ਬੈਜ) ਵੀ ਜਾਰੀ ਕੀਤਾ ਗਿਆ | ਇਸ ਮੌਕੇ ਪਰਗਟਜੀਤ ਸਿੰਘ ਕਿਸ਼ਨਪੁਰਾ, ਤਜਿੰਦਰ ਸਿੰਘ ਮੋਹਾਲੀ, ਸੁਖਦਰਸ਼ਨ ਸਿੰਘ ਬਠਿੰਡਾ, ਰਵਿੰਦਰ ਸਿੰਘ ਜਲੰਧਰ, ਹਰਵਿੰਦਰ ਸਿੰਘ ਬਰਨਾਲਾ, ਦਪਿੰਦਰ ਸਿੰਘ ਢਿੱਲੋਂ ਫ਼ਾਜ਼ਿਲਕਾ, ਪਰਮਜੀਤ ਸਿੰਘ ਫ਼ਿਰੋਜ਼ਪੁਰ, ਸਰਤਾਜ ਸਿੰਘ ਕਪੂਰਥਲਾ, ਪਰਮਜੀਤ ਦੁੱਗਲ, ਰਵਿੰਦਰ ਸਿੰਘ ਲੁਧਿਆਣਾ, ਕਮਲਜੀਤ ਸਿੰਘ ਜਲੰਧਰ, ਮਨਦੀਪ ਸਿੰਘ, ਜਗਨਦੀਪ ਸਿੰਘ, ਪਵਨ ਕੁਮਾਰ ਭੁਲੱਥ, ਦਵਿੰਦਰ ਸਿੰਘ ਹਰਾਜ ਆਦਿ ਅਧਿਆਪਕ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਕੰਦਰ ਸਿੰਘ ਬਰਾੜ ਰਾਜੀਵ ਗਾਂਧੀ ਰਾਜ ਸੰਗਠਨ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਵਿਭਾਗੀ ਡਿਊਟੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24