04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗੋਪੀਚੰਦ ਕਾਲਜ ਵਿਖੇ ਐਨ. ਐੱਸ. ਐੱਸ. ਫਾਊਾਡੇਸ਼ਨ ਦਿਵਸ ਸਮਾਰੋਹ ਉਤਸ਼ਾਹ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 26-09-2025
ਅਬੋਹਰ, 25 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ/ਤੇਜਿੰਦਰ ਸਿੰਘ ਖ਼ਾਲਸਾ)- ਗੋਪੀਚੰਦ ਆਰਿਆ ਮਹਿਲਾ ਕਾਲਜ, ਅਬੋਹਰ ਦੀ ਐਨ.ਐੱਸ.ਐੱਸ. ਯੂਨਿਟ ਵੱਲੋਂ ਸਮਾਜਿਕ ਅਤੇ ਸਮੁਦਾਇਕ ਜ਼ਿੰਮੇਵਾਰੀ ਦੇ ਮਹੱਤਵ 'ਤੇ ਪ੍ਰਕਾਸ਼ ਪਾਉਂਦੇ ਹੋਏ ਬੜੇ ਉਤਸ਼ਾਹ ਨਾਲ ਐਨ.ਐੱਸ.ਐੱਸ. ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਐਨ.ਐੱਸ.ਐੱਸ. ਦੇ ਮਹੱਤਵ ਉੱਤੇ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਤੇ ਸਮਾਜ ਵਿਚ ਸਵੈ ਸੇਵਾ ਦੇ ਪ੍ਰਭਾਵ ਉੱਤੇ ਜ਼ੋਰ ਦਿੱਤਾ | ਉਨ੍ਹਾਂ ਨੇ ਆਪਣੇ ਪ੍ਰਭਾਵ ਪੂਰਨ ਸ਼ਬਦਾਂ ਰਾਹੀਂ ਸਮੁਦਾਇਕ ਸੇਵਾ ਵਿਚ ਕੰਮ ਕਰਦੇ ਹੋਏ ਤੇ ਸਮਾਜਿਕ ਜ਼ਿੰਮੇਵਾਰ ਦੇ ਮਹੱਤਵ ਨੂੰ ਸਮਝਣ ਲਈ ਪ੍ਰੇਰਿਤ ਕੀਤਾ | ਮੈਡਮ ਉਸ਼ਮਿੰਦਰ ਦੁਆਰਾ ਕਰਵਾਈ ਗਈ ਇੱਕ ਓਰੀਐਂਟੇਸ਼ਨ ਵਿਚ ਐਨ.ਐੱਸ.ਐੱਸ. ਦੇ ਪ੍ਰੋਗਰਾਮ ਤੇ ਉਸ ਦੇ ਉਦੇਸ਼ਾਂ ਬਾਰੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਗਈ | ਇਸ ਵਿਚ ਸਾਰੇ ਵਲੰਟੀਅਰ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਉਤਸ਼ਾਹ ਪੂਰਵਕ ਭਾਗ ਲਿਆ | ਐਨ.ਐੱਸ.ਐੱਸ. ਵਲੰਟੀਅਰ ਰੈਨਾ ਸੇਤੀਆ ਨੇ ਸਮੁਦਾਇਕ ਸੇਵਾ ਤੇ ਸਮੁਦਾਇਕ ਜ਼ਿੰਮੇਵਾਰੀ ਦੇ ਪ੍ਰਤੀ ਸਾਰੇ ਵਲੰਟੀਅਰ ਤੇ ਅਧਿਆਪਕਾਂ ਨੂੰ ਸਹੁੰ ਚੁਕਾਈ | ਇਸ ਮੌਕੇ 'ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭਾਗੀਦਾਰੀ' ਵਿਸ਼ੇ ਉੱਤੇ ਇੱਕ ਲੇਖ ਲੇਖਣ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਵਲੰਟੀਅਰਜ਼ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਪਿ੍ੰਸੀਪਲ ਮੈਡਮ ਨੇ ਮੈਡਮ ਸ਼ਿਵਾਂਗੀ ਵਿਜ, ਮੈਂਬਰ ਮੈਡਮ ਰਮਨਜੀਤ ਕੌਰ, ਮੈਡਮ ਉਸ਼ਮਿੰਦਰ ਤੇ ਸੁਨੀਲ ਸੋਨੀ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਦਾਨ ਕੀਤੀ ਰਾਸ਼ੀ ਹੋਵੇਗੀ ਕਰ ਮੁਕਤ ਅਗਲੀ ਖ਼ਬਰ 47ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ 5 ਨੂੰ <br/>
Ad Position 24