ਅਬੋਹਰ, 25 ਸਤੰਬਰ (ਵਿਵੇਕ ਹੂੜੀਆ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 47ਵਾਂ ਮੁਫ਼ਤ ਅੱਖਾਂ ਦਾ ਕੈਂਪ 5 ਅਕਤੂਬਰ ਨੂੰ ਬਨ੍ਹਵਾਰੀ ਲਾਲ ਅਗਰਵਾਲ ਚੈਰੀਟੇਬਲ ਟਰੱਸਟ ਵਲੋਂ ਲਗਾਇਆ ਜਾਵੇਗਾ | ਟਰੱਸਟ ਦੇ ਪ੍ਰਧਾਨ ਡਾ. ਜੀ.ਐੱਸ. ਮਿੱਤਲ ਅਤੇ ਸਕੱਤਰ ਰਾਮ ਪ੍ਰਕਾਸ਼ ਮਿੱਤਲ ਨੇ ਦੱਸਿਆ ਕਿ ਕੈਂਪ 5 ਅਕਤੂਬਰ ਐਤਵਾਰ ਨੂੰ ਸਵੇਰੇ 9 ਵਜੇ ਫ਼ਾਜ਼ਿਲਕਾ ਰੋਡ 'ਤੇ ਸਥਿਤ ਸਰਦਾਰ ਪਟੇਲ ਨਰਸਿੰਗ ਕਾਲਜ ਵਿਚ ਲਗਾਇਆ ਜਾਵੇਗਾ ਜਿਸ ਵਿਚ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੀ ਟੀਮ ਇੱਥੇ ਪਹੁੰਚੇਗੀ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ | ਇਸ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਤੇ ਜਿਨ੍ਹਾਂ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਯੋਗ ਚੁਣਿਆ ਜਾਵੇਗਾ, ਉਨ੍ਹਾਂ ਦੇ ਆਪ੍ਰੇਸ਼ਨ ਜੈਤੋ ਲਿਜਾ ਕੇ ਮੁਫ਼ਤ ਕੀਤੇ ਜਾਣਗੇ | ਮਰੀਜ਼ਾਂ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ | ਮਰੀਜ਼ਾਂ ਦੀ ਸਹੂਲਤ ਲਈ