03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ੍ਰੀ ਰਾਮ-ਲੀਲ੍ਹਾ ਸਮਾਰੋਹ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਸੁਰੱਖਿਆ ਪ੍ਰਬੰਧਾਂ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ- ਐੱਸ.ਐੱਸ.ਪੀ. ਫ਼ਾਜ਼ਿਲਕਾ <br/>

Ad Position 21
No active advertisement
ਅਜੀਤ ਡੈਸਕ 26-09-2025
ਮੰਡੀ ਲਾਧੂਕਾ, 25 ਸਤੰਬਰ (ਮਨਪ੍ਰੀਤ ਸਿੰਘ ਸੈਣੀ)- ਬੀਤੀ ਰਾਤ ਮੰਡੀ ਲਾਧੂਕਾ ਵਿਖੇ ਚੱਲ ਰਹੀ ਰਾਮ ਲੀਲ੍ਹਾ ਦੌਰਾਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਪਹੁੰਚ ਕੇ ਰਾਮ-ਲੀਲ੍ਹਾ ਮੈਦਾਨ 'ਤੇ ਆਲ਼ੇ ਦੁਆਲੇ ਦੇ ਇਲਾਕੇ ਦਾ ਵਿਸਥਾਰ ਨਾਲ ਜਾਇਜ਼ਾ ਲਿਆ | ਇਸ ਮੌਕੇ ਸ੍ਰੀ ਰਾਮ-ਲੀਲ੍ਹਾ ਸੇਵਾ ਸਮਿਤੀ ਦੇ ਸਮੂਹ ਮੈਂਬਰਾਂ ਨੇ ਐੱਸ.ਐੱਸ.ਪੀ. ਗੁਰਮੀਤ ਸਿੰਘ ਦਾ ਮੰਡੀ ਲਾਧੂਕਾ ਵਿਖੇ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ.ਐੱਸ.ਪੀ. ਗੁਰਮੀਤ ਸਿੰਘ ਨਾਲ ਡੀ. ਐੱਸ. ਪੀ. ਲਵਦੀਪ ਸਿੰਘ ਗਿੱਲ ਤੇ ਪੁਲਿਸ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਸਨ | ਜਾਇਜ਼ੇ ਦੌਰਾਨ ਐੱਸ. ਐੱਸ. ਪੀ. ਨੇ ਸੁਰੱਖਿਆ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਤੇ ਪੁਲਿਸ ਮਹਿਕਮੇ ਦੇ ਉੱਚ ਅਧਿਕਾਰੀ ਨੂੰ ਲੋੜੀਂਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਰਾਮ-ਲੀਲ੍ਹਾ ਸਮਾਰੋਹ ਦੌਰਾਨ ਹੋਰ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ ਕਿਸੇ ਨੂੰ ਵੀ ਆਉਣ ਜਾਣ 'ਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਸ੍ਰੀ ਰਾਮ-ਲੀਲ੍ਹਾ ਸੇਵਾ ਸਮਿਤੀ, ਗਰਾਮ ਪੰਚਾਇਤ ਮੰਡੀ ਲਾਧੂਕਾ, ਮਾਤਾ ਚਿੰਤਪੁਰਨੀ ਲੰਗਰ ਕਮੇਟੀ, ਬਾਬਾ ਭੋਲੇਨਾਥ ਕਾਂਵੜ ਸੰਗ ਤੇ ਮੰਡੀ ਲਾਧੂਕਾ ਦੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ 47ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ 5 ਨੂੰ <br/> ਅਗਲੀ ਖ਼ਬਰ ਡੀ.ਪੀ.ਐੱਸ. ਅਬੋਹਰ ਨੇ ਜ਼ੋਨਲ ਅਥਲੈਟਿਕ ਮੀਟ 'ਚ 21 ਤਗਮੇ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24