03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡੀ.ਪੀ.ਐੱਸ. ਅਬੋਹਰ ਨੇ ਜ਼ੋਨਲ ਅਥਲੈਟਿਕ ਮੀਟ 'ਚ 21 ਤਗਮੇ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 26-09-2025
ਅਬੋਹਰ, 25 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ)- ਦਿੱਲੀ ਪਬਲਿਕ ਸਕੂਲ ਅਬੋਹਰ ਨੇ ਪੰਜਾਬ ਸਕੂਲ ਖੇਡਾਂ 2025 ਤਹਿਤ ਕਰਵਾਈ ਜ਼ੋਨਲ ਐਥਲੈਟਿਕ ਮੀਟ ਵਿਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ | ਡੀ.ਪੀ.ਐੱਸ. ਅਬੋਹਰ ਦੇ ਅਥਲੀਟਾਂ ਨੇ ਕੁੱਲ 21 ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਸ ਵਿਚ 9 ਸੋਨੇ ਦੇ ਤਗਮਿਆਂ ਤਹਿਤ ਨਵਨੀਤ ਕੌਰ ਅੰਡਰ 14 ਨੇ 400 ਮੀਟਰ ਦੌੜ, ਅਮਨਪ੍ਰੀਤ ਕੌਰ ਅੰਡਰ 17 ਨੇ 200 ਮੀਟਰ ਦੋੜ, ਗੁਰਸਿਮਰ ਕੌਰ ਅੰਡਰ 17 ਨੇ 100 ਮੀਟਰ ਦੌੜ, ਨਵਿਆਂ ਨੇ ਅੰਡਰ 19 ਵਿਚ 200 ਮੀਟਰ ਲੰਬੀ ਛਾਲ, ਮਨਰੀਤ ਕੌਰ ਨੇ ਅੰਡਰ 19 ਸ਼ਾਟਪੁੱਟ, ਕਮਲਪ੍ਰੀਤ ਕੌਰ ਨੇ ਅੰਡਰ 19 ਨੇ ਜੈਵਲਿਨ ਅਤੇ ਭੂਮਿਕਾ ਨੇ ਅੰਡਰ 17 ਜੈਵਲਿਨ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ | ਇਸ ਤੋਂ ਇਲਾਵਾ 7 ਚਾਂਦੀ ਦੇ ਤਗਮਿਆਂ ਵਿਚ ਗੁਰਸੀਰਤ ਕੌਰ ਨੇ ਅੰਡਰ 17 ਵਿਚ 100 ਮੀਟਰ ਲੰਬੀ ਛਾਲ, ਕਮਲਪ੍ਰੀਤ ਕੌਰ ਨੇ ਅੰਡਰ 19 ਵਿਚ 400 ਮੀਟਰ ਦੌੜ, ਕਮਲਜੀਤ ਨੇ ਅੰਡਰ 17 ਜੈਵਲਿਨ ਵਿਚ 800 ਮੀਟਰ, ਏਕਨੂਰ ਸਿੰਘ ਨੇ ਅੰਡਰ 14 ਵਿਚ 200 ਮੀਟਰ ਦੌੜ, ਅਭਿਜੋਤ ਨੇ ਅੰਡਰ 17 ਵਿਚ 100 ਮੀਟਰ ਦੌੜ ਤੇ ਆਕਾਸ਼ਦੀਪ ਸਿੰਘ ਨੇ ਅੰਡਰ 19 ਜੈਵਲਿਨ ਵਿਚ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ ਜਦ ਕਿ 5 ਕਾਂਸੀ ਦੇ ਤਗਮਿਆਂ 'ਚ ਨਵਰੀਤ ਕੌਰ ਨੇ ਅੰਡਰ 14 ਵਿਚ 200 ਮੀਟਰ ਦੌੜ, ਗੁਰਸੀਰਤ ਕੌਰ ਨੇ ਅੰਡਰ 17 ਵਿਚ ਸ਼ਾਟ ਪੁੱਟ, ਏਕਨੂਰ ਸਿੰਘ ਨੇ ਅੰਡਰ 14 ਵਿਚ 400 ਮੀਟਰ ਦੌੜਅਤੇ ਤਰਨਵੀਰ ਸਿੰਘ ਨੇ ਅੰਡਰ 17 ਵਿਚ 400 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ | ਦਿੱਲੀ ਪਬਲਿਕ ਸਕੂਲ ਅਬੋਹਰ ਦੇ ਵਿਦਿਆਰਥੀਆਂ ਨੇ ਮੁਕਾਬਲੇ ਦੇ ਹਰ ਵਰਗ ਵਿਚ ਦਬਦਬਾ ਬਣਾਇਆ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੀ ਪਛਾਣ ਬਣਾਈ ਹੈ | ਪਿ੍ੰਸੀਪਲ ਸ਼ਵੇਤਾ ਜਸੂਜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ-ਲੀਲ੍ਹਾ ਸਮਾਰੋਹ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਸੁਰੱਖਿਆ ਪ੍ਰਬੰਧਾਂ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ- ਐ... ਅਗਲੀ ਖ਼ਬਰ ਡਾ. ਨੀਤੂ ਉਪਵੇਜਾ ਨੇ ਬੀ.ਐੱਡ ਦੇ ਵਿਦਿਆਰਥੀਆਂ ਲਈ ਲਿਖੀ ਪੁਸਤਕ
Ad Position 24