ਅਬੋਹਰ, 26 ਸਤੰਬਰ (ਵਿਵੇਕ ਹੂੜੀਆ)- ਅੰਤਰਰਾਸ਼ਟਰੀ ਐਮ.ਐਮ.ਆਈ.ਆਈ. ਕਾਨਫ਼ਰੰਸ 2025 ਸ਼ੁੱਕਰਵਾਰ ਨੂੰ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਵਿਖੇ ਸਫਲਤਾਪੂਰਵਕ ਕਰਵਾਈ ਗਈ | ਇਹ ਕਾਨਫ਼ਰੰਸ ਹਾਈਬਿ੍ਡ ਮੋਡ (ਆਨਲਾਈਨ ਤੇ ਆਫ਼ ਲਾਈਨ) ਵਿਚ ਕਰਵਾਈ ਗਈ ਸੀ ਜਿਸ ਵਿਚ ਭਾਰਤ ਤੇ ਵਿਦੇਸ਼ਾਂ ਤੋਂ ਨਰਸਿੰਗ ਤੇ ਦਵਾਈ ਦੇ ਖੇਤਰ ਦੇ ਮਾਹਿਰਾਂ, ਅਧਿਆਪਕਾਂ, ਖੋਜਕਰਤਾਵਾਂ ਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ | ਇਸ ਮੌਕੇ ਮੁੱਖ ਮਹਿਮਾਨ ਡਾ. ਪੁਨੀਤ ਗਿਰਧਰ (ਰਜਿਸਟਰਾਰ, ਪੰਜਾਬ ਨਰਸ ਰਜਿਸਟਰੇਸ਼ਨ ਕੌਂਸਲ, ਮੋਹਾਲੀ) ਸਨ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਨਰਸਿੰਗ ਸਿੱਖਿਆ, ਖੋਜ ਤੇ ਆਧੁਨਿਕ ਸਿਹਤ ਤਕਨਾਲੋਜੀ ਦੇ ਤਾਲਮੇਲ 'ਤੇ ਜ਼ੋਰ ਦਿੱਤਾ | ਕਾਨਫ਼ਰੰਸ ਦੇ ਵਿਸ਼ੇਸ਼ ਮਹਿਮਾਨ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਸੁਰੇਸ਼ ਕੰਬੋਜ ਸਨ, ਜਿਨ੍ਹਾਂ ਨੇ ਨਰਸਿੰਗ ਤੇ ਸਿਹਤ ਸੇਵਾਵਾਂ ਦੀ ਸਮਾਜਿਕ ਜ਼ਿੰਮੇਵਾਰੀ 'ਤੇ ਚਾਨਣਾ ਪਾਇਆ | ਇਸ ਮੌਕੇ ਡਾ. ਸ਼ਤਰੂਘਨ ਨੇ ਨਰਸਿੰਗ ਖੋਜ ਤੇ ਸਿੱਖਿਆ ਵਿਚ ਨਵੀਆਂ ਦਿਸ਼ਾਵਾਂ 'ਤੇ ਭਾਸ਼ਣ ਦਿੱਤਾ, ਜਦੋਂ ਕਿ ਡਾ. ਵਿਕਰਮ ਨੇ ਕਲੀਨੀਕਲ ਅਭਿਆਸ ਤੇ ਮਰੀਜ਼ਾਂ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ | ਇਸ ਤੋਂ ਇਲਾਵਾ, ਅਨਿਲ ਸਾਹੂ ਨੇ ਨਰਸਿੰਗ ਖੇਤਰ ਵਿਚ ਨਵੀਨਤਾ ਤੇ ਪ੍ਰਬੰਧਨ ਦੀ ਭੂਮਿਕਾ 'ਤੇ ਚਰਚਾ ਕੀਤੀ, ਡਾ. ਅਲੋਕ ਰਾਵਤ ਨੇ ਨਰਸਿੰਗ ਵਿਦਿਆਰਥੀਆਂ ਲਈ ਖੋਜ ਵਿਧੀ ਦੀ ਮਹੱਤਤਾ ਬਾਰੇ ਦੱਸਿਆ, ਦੀਪੇਂਦਰ ਬਿਸ਼ਨੋਈ ਨੇ ਪੇਂਡੂ ਮਾਹੌਲ ਵਿਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਹਰਪ੍ਰੀਤ ਕੌਰ ਨੇ ਔਰਤਾਂ ਦੀ ਸਿਹਤ ਤੇ ਜਣੇਪਾ ਸੇਵਾਵਾਂ ਦੀ ਜ਼ਰੂਰਤ 'ਤੇ ਚਾਨਣਾ ਪਾਇਆ | ਡਾ. ਕੁਲਜੀਤ ਕੌਰ ਨੇ ਮਾਨਸਿਕ ਸਿਹਤ ਤੇ ਨਰਸਿੰਗ ਦੀ ਭੂਮਿਕਾ 'ਤੇ ਆਪਣਾ ਭਾਸ਼ਣ ਦਿੱਤਾ | ਇਸ ਤੋਂ ਇਲਾਵਾ, ਸ਼੍ਰੀਮਤੀ ਪ੍ਰਵੀਨ ਨੇ ਨਰਸਿੰਗ ਸਿੱਖਿਆ ਦੇ ਆਧੁਨਿਕ ਤਰੀਕਿਆਂ 'ਤੇ ਚਾਨਣਾ ਪਾਇਆ | ਇਸ ਮੌਕੇ ਕਾਨਫ਼ਰੰਸ ਦੀ ਪ੍ਰਧਾਨਗੀ ਪਿ੍ੰਸੀਪਲ ਡਾ. ਰਾਮ ਸਵਰੂਪ ਸ਼ਰਮਾ, ਵਾਈਸ ਪਿ੍ੰਸੀਪਲ ਰਿਸ਼ ਚੰਦ ਨੇ ਕਾਨਫ਼ਰੰਸ ਦੀ ਵਿਉਂਤਬੰਦੀ ਤੇ ਤਾਲਮੇਲ ਦੀ ਜ਼ਿੰਮੇਵਾਰੀ ਨਿਭਾਈ | ਸਮਾਗਮ ਵਿਚ ਐਮ.ਡੀ ਐਡਵੋਕੇਟ ਸਮੀਰ ਮਿੱਤਲ, ਡਾਇਰੈਕਟਰ ਡਾ: ਸਾਹਿਲ ਮਿੱਤਲ, ਡਾ. ਹਰਦੀਪ ਕੌਰ, ਡਾ: ਸੁਨੀਲ ਗਰਗ, ਡਾ: ਮਹੀਪਾਲ ਸਿੰਘ, ਡਾ: ਐੱਸ.ਕੇ. ਮਹੇਸ਼ਵਰੀ, ਡਾ: ਅਸ਼ੋਕ ਯਾਦਵ, ਡਾ: ਪਵਨ ਸ਼ਰਮਾ, ਡਾ: ਤਰਨਪ੍ਰੀਤ ਕੌਰ, ਡਾ: ਨਵਜੋਤ ਕੌਰ, ਡਾ: ਫਤਿਹਜੀਤ ਮਾਨ, ਡਾ: ਭੁਵਨੇਸ਼ ਸ਼ੁਕਲਾ, ਡਾ: ਗਿਰੀਰਾਜ ਪ੍ਰਸਾਦ ਸੋਨੀ, ਡਾ: ਨਰੇਂਦਰ ਕੌਸ਼ਿਕ, ਆਰ.ਰੇਵੰਤ, ਡਾ: ਅਵਿਨਾਸ਼, ਮਰਿੰਦਰ ਕੌਰ, ਡਾ: ਪ੍ਰਭਜੋਤ ਕੌਰ, ਡਾ: ਪ੍ਰਭਜੋਤ ਕੌਰ, ਡਾ. ਕੈਲਾਸ਼ ਖੰਡੇਲਵਾਲ, ਡਾ: ਗੁਰਜੀਤ ਬਰਾੜ, ਡਾ: ਆਰ.ਕੇ. ਸਾਹਨੀ, ਡਾ: ਕਮਲੇਸ਼ ਰਾਮਾਵਤ ਤੇ ਹੋਰ ਕਈ ਅਕਾਦਮਿਕ ਮਾਹਿਰਾਂ ਨੇ ਸ਼ਲਾਘਾਯੋਗ ਯੋਗਦਾਨ ਪਾਇਆ | ਇਲਾ ਮਿੱਤਲ, ਡਾ. ਗਾਇਤਰੀ ਮਿੱਤਲ, ਜਗਮਿੰਦਰ ਕੌਰ, ਮਨਪ੍ਰੀਤ ਕੌਰ, ਆਕਾਸ਼ ਗੁਪਤਾ, ਸਰੋਜ ਰਾਣੀ, ਪੁਸ਼ਪੇਂਦਰ ਸਿੰਘ, ਹਰਿੰਦਰ ਕੌਰ, ਰੀਨਾ, ਸੁਨੀਲ ਮੰਡੋਰਾ, ਵਿਕਾਸ ਮਾਲ੍ਹਾ, ਰੋਹਿਤ ਨਾਗਪਾਲ, ਅਮਨਦੀਪ ਕੌਰ, ਤਿਰਲੋਕ ਸਿੰਘ, ਪੂਰਨ ਚੰਦ ਤੇ ਐਮ.ਐੱਸ.ਸੀ. ਨਰਸਿੰਗ ਤੇ ਬੀ.ਐੱਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਭੂਮਿਕਾ ਨਿਭਾਈ |