13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੇਵਾ ਭਾਰਤੀ ਨੇ ਅਬੋਹਰ 'ਚ ਤੁਲਸੀ ਦੇ ਬੂਟੇ ਵੰਡੇ <br/>

Ad Position 21
No active advertisement
ਅਜੀਤ ਡੈਸਕ 27-09-2025
ਅਬੋਹਰ, 26 ਸਤੰਬਰ (ਵਿਵੇਕ ਹੂੜੀਆ)- ਸੇਵਾ ਭਾਰਤੀ ਦੀ ਸਥਾਨਕ ਇਕਾਈ ਨੇ ਡਾ. ਕੇਸ਼ਵ ਫ਼ਰੀ ਕੰਟੀਨ ਇੰਚਾਰਜ ਪ੍ਰਵੀਨ ਮਿੱਢਾ ਦੀ ਪ੍ਰਧਾਨਗੀ ਹੇਠ ਪਟੇਲ ਪਾਰਕ ਨੇੜੇ ਸਥਿਤ ਸ਼੍ਰੀਮਤੀ ਪ੍ਰਸਾਨੀ ਦੇਵੀ ਹਨੂਮਾਨ ਮੰਦਰ ਦੇ ਵਿਹੜੇ ਵਿਚ ਤੁਲਸੀ ਵੰਡ ਪ੍ਰੋਗਰਾਮ ਕਰਵਾਇਆ ਜਿਸ ਵਿਚ ਸਵਾਮੀ ਕੇਸ਼ਵਾਨੰਦ ਹਸਪਤਾਲ ਸਾਹਿੱਤ ਸਦਨ ਦੇ ਇੰਚਾਰਜ ਡਾ. ਸੰਦੀਪ ਵਾਟਸ ਮੁੱਖ ਬੁਲਾਰੇ ਸਨ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸਕੱਤਰ ਲਲਿਤ ਸੋਨੀ ਵਿਸ਼ੇਸ਼ ਮਹਿਮਾਨ ਸਨ | ਜਨਰਲ ਸਕੱਤਰ ਕੁਲਭੂਸ਼ਣ ਹਿਤੈਸ਼ੀ ਨੇ ਸ਼੍ਰੀ ਗਣੇਸ਼ ਪ੍ਰੋਜੈਕਟ ਇੰਚਾਰਜ ਸਤਪਾਲ ਗਿਲਹੋਤਰਾ ਦੀ ਅਗਵਾਈ ਵਿਚ ਦੀਵਾ ਜਗਾ ਕੇ ਪ੍ਰੋਗਰਾਮ ਦਾ ਸੰਚਾਲਨ ਕੀਤਾ | ਇਸ ਮੌਕੇ ਲਲਿਤ ਸੋਨੀ ਨੇ ਸੇਵਾ ਭਾਰਤੀ ਦੇ ਕੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ | ਅੰਤ ਵਿਚ ਸੇਵਾ ਭਾਰਤੀ ਦੇ ਪ੍ਰਧਾਨ ਨਰੇਸ਼ ਬਾਘਲਾ ਦੀ ਅਗਵਾਈ ਵਿਚ, ਸਾਰੇ ਮਹਿਮਾਨਾਂ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਮਲ ਕਾਂਤ ਖੰਨਾ, ਬਾਲ ਕਿ੍ਸ਼ਨ ਗੁਪਤਾ, ਰੌਸ਼ਨ ਲਾਲ ਸ਼ਰਮਾ, ਅਸ਼ੋਕ ਵਿਜ, ਸੋਨੂੰ ਕਟਾਰੀਆ, ਕਾਂਤਾ ਦੀਦੀ, ਉਮਾ, ਪੂਨਮ, ਅਸ਼ੋਕ ਮਗਨ, ਗੀਤਾ, ਅਸ਼ੋਕ ਮਗਨ, ਰਾਮ ਚੰਦ ਛਾਬੜਾ, ਬਿੱਟੂ ਨਰੂਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੋਪੀ ਚੰਦ ਕਾਲਜ ਦੀ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮੀਰਾ ਨਰਸਿੰਗ ਕਾਲਜ ਵਿਖੇ ਅੰਤਰਰਾਸ਼ਟਰੀ ਐੱਮ.ਐੱਮ.ਆਈ.ਆਈ. ਕਾਨਫ਼ਰੰਸ 2025 ਕਰਵਾਈ <br/>
Ad Position 24