22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਮਿੰਦਰ ਆਵਲਾ ਵਲੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਹੀ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਨੇ ਜ਼ਿਲ੍ਹੇ ਅੰਦਰ ਨਵੇਂ ਸਮੀਕਰਨਾਂ ਨੂੰ ਦਿੱਤਾ ਜਨਮ <br/>

Ad Position 21
No active advertisement
ਰਮਿੰਦਰ ਆਵਲਾ <br/> 28-09-2025
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣ ਦਾ ਸਮਾਂ ਭਾਵੇਂ ਸਵਾ ਕੁ ਸਾਲ ਦਾ ਬਾਕੀ ਰਹਿ ਗਿਆ ਹੈ ਪਰ ਵਿਧਾਇਕ ਬਣਨ ਦੇ ਚਾਹਵਾਨਾਂ ਨੇ ਸਿਆਸੀ ਪਿੜ ਦੇ ਅੰਦਰ ਕਸਰਤ ਸ਼ੁਰੂ ਕਰ ਦਿੱਤੀ ਹੈ | ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾਵਾਂ ਅੰਦਰ ਮੌਜੂਦਾ ਵਿਧਾਨ ਸਭਾ ਵਿਚ ਤਿੰਨ ਆਮ ਆਦਮੀ ਪਾਰਟੀ ਫ਼ਾਜ਼ਿਲਕਾ, ਜਲਾਲਾਬਾਦ, ਬੱਲੂਆਣਾ ਹਲਕਿਆਂ 'ਤੇ ਕਾਬਜ਼ ਹੈ | ਅਬੋਹਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਸੰਦੀਪ ਕੁਮਾਰ ਜਾਖੜ ਨੂੰ ਲੋਕਾਂ ਨੇ ਆਪਣਾ ਵਿਧਾਇਕ ਚੁਣਿਆ ਸੀ ਪਰ ਬਾਅਦ 'ਚ ਉਨ੍ਹਾਂ ਨੇ ਭਾਜਪਾ 'ਚ ਅਸਿੱਧੇ ਤੌਰ 'ਤੇ ਸ਼ਮੂਲੀਅਤ ਕਰ ਲਈ | ਮੌਜੂਦਾ ਸਮੇਂ ਦੌਰਾਨ ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਤੋਂ ਸਾਰੇ ਸਿਆਸੀ ਪਾਰਟੀਆਂ ਦੇ ਚਾਹਵਾਨਾਂ ਨੇ ਲੋਕਾਂ ਦੇ ਖ਼ੁਸ਼ੀ 'ਤੇ ਗ਼ਮੀ ਦੇ ਸਮਾਗਮਾਂ 'ਚ ਜਾਣ ਦੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ | ਸਾਲ 2017 ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ | ਜਲਾਲਾਬਾਦ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਇਕ ਚੁਣੇ ਗਏ | ਇਸ ਤੋਂ ਬਾਅਦ ਲੋਕ-ਸਭਾ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਹਲਕੇ ਤੋਂ ਹੀ ਸੰਸਦ ਮੈਂਬਰ ਚੁਣੇ ਗਏ ਤੇ ਜਲਾਲਾਬਾਦ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ | ਜਲਾਲਾਬਾਦ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਤੋਂ ਰਮਿੰਦਰ ਆਵਲਾ ਨੇ ਇੱਥੋਂ ਸ਼ਾਨੋ ਸ਼ੌਕਤ ਨਾਲ ਜਿੱਤ ਹਾਸਲ ਕੀਤੀ ਉੱਥੇ ਹੀ ਫ਼ਾਜ਼ਿਲਕਾ ਫ਼ਿਰੋਜ਼ਪੁਰ ਜ਼ਿਲਿ੍ਹਆਂ ਅੰਦਰ ਸਿਆਸੀ ਪੀੜ੍ਹ 'ਚ ਆਪਣਾ ਨਾਂਅ ਉੱਚ ਸਿਆਸਤਦਾਨਾਂ 'ਚ ਸ਼ਾਮਿਲ ਕਰ ਲਿਆ | ਜਲਾਲਾਬਾਦ ਹਲਕੇ ਤੋਂ ਇਲਾਵਾ ਫ਼ਾਜ਼ਿਲਕਾ, ਗੁਰੂਹਰਸਹਾਏ, ਫ਼ਿਰੋਜ਼ਪੁਰ ਹਲਕਿਆਂ ਅੰਦਰ ਵੀ ਇਨ੍ਹਾਂ ਦੇ ਸਿਆਸੀ ਪੈਰੋਕਾਰ ਬਣ ਗਏ ਜਿੱਥੇ ਹਰ ਸਿਆਸੀ ਸਮਾਗਮ ਵਿਚ ਰਮਿੰਦਰ ਆਵਲਾ ਦਾ ਨਾਂਅ ਚਮਕਣ ਲੱਗਿਆ | ਉਸ ਤੋਂ ਬਾਅਦ ਬਣੇ ਸਿਆਸੀ ਸਮੀਕਰਨਾਂ ਦੌਰਾਨ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ ਕਿਸੇ ਸਿਆਸੀ ਵਜ੍ਹਾ ਕਰਕੇ ਚੋਣ ਨਹੀਂ ਲੜੀ ਪਰ ਸਿਆਸਤ ਵਿਚ ਸਰਗਰਮੀਆਂ ਜਾਰੀ ਰੱਖੀਆਂ | ਫਿਰ ਸਿਆਸੀ ਪਿੜ ਅੰਦਰ ਉਨ੍ਹਾਂ ਦਾ ਨਾਂਅ ਕਦੇ ਭਾਜਪਾ ਕਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਚੱਲਣ ਲੱਗਿਆ ਕਿਉਂਕਿ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ ਦੇ ਕਾਂਗਰਸ ਤੋਂ ਭਾਜਪਾ 'ਚ ਸ਼ਾਮਿਲ ਹੋਣ 'ਤੇ ਆਵਲਾ ਦਾ ਵੀ ਭਾਜਪਾ ਵਿਚ ਜਾਣਾ ਤੈਅ ਜਾਪਣ ਲੱਗਿਆ ਕਿਉਂਕਿ ਇਨ੍ਹਾਂ ਦੀ ਵੀ ਸੁਨੀਲ ਜਾਖੜ ਪਰਿਵਾਰ ਨਾਲ ਬਹੁਤ ਨੇੜਤਾ ਸੀ ਪਰ ਹੁਣ ਸ੍ਰੀ ਆਵਲਾ ਵਲੋਂ ਇਹ ਸਪਸ਼ਟ ਕਰਨ 'ਤੇ ਉਹ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਿਰਫ਼ ਕਾਂਗਰਸ ਪਾਰਟੀ ਦੀ ਟਿਕਟ 'ਤੇ ਹੀ ਲੜਨਗੇ | ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਗੁਰੂਹਰਸਹਾਏ, ਜਲਾਲਾਬਾਦ ਅਤੇ ਫ਼ਾਜ਼ਿਲਕਾ ਹਲਕਿਆਂ ਵਿਚ ਜਿੱਥੇ ਵੀ ਹੁਕਮ ਕੀਤਾ ਉੱਥੇ ਹੀ ਚੋਣ ਲੜਾਂਗਾ | ਉਨ੍ਹਾਂ ਦੇ ਇਸ ਐਲਾਨ ਨੇ ਕਾਂਗਰਸ ਖੇਮੇ 'ਚ ਕਈ ਕਾਂਗਰਸੀ ਆਗੂਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਜ਼ਿਲ੍ਹੇ ਵਿਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਨੇ ਉਕਤ ਤਿੰਨੋਂ ਹਲਕਿਆਂ 'ਚ ਲੋਕਾਂ ਦੀ ਮੰਗ ਅਨੁਸਾਰ ਉਨ੍ਹਾਂ ਦੀ ਆਰਥਿਕ ਤੌਰ 'ਤੇ ਰੱਜ ਕੇ ਮਦਦ ਕੀਤੀ ਹੈ | ਤਿੰਨ ਹਲਕਿਆਂ ਵਿਚ ਚੱਲ ਰਹੀਆਂ ਸਰਗਰਮੀਆਂ ਤੋਂ ਪਹਿਲਾ ਹੀ ਜਾਪਦਾ ਸੀ ਕਿ ਉਹ ਇਨ੍ਹਾਂ ਤਿੰਨਾਂ ਹਲਕਿਆਂ 'ਚ ਹੀ ਆਪਣਾ ਸਿਆਸੀ ਭਵਿੱਖ ਅਜ਼ਮਾਉਣਗੇ | ਗੁਰੂਹਰਸਹਾਏ ਦੇ ਉਹ ਜੱਦੀ ਰਹਿਣ ਵਾਲੇ ਹਨ | ਜਲਾਲਾਬਾਦ ਤੋਂ ਉਹ ਜ਼ਿਮਨੀ ਚੋਣ ਜਿੱਤ ਚੁੱਕੇ ਹਨ | ਫ਼ਾਜ਼ਿਲਕਾ ਵਿਧਾਨ ਸਭਾ ਦੇ ਵਿਸ਼ੇਸ਼ ਕਰਕੇ ਸ਼ਹਿਰੀ ਵਰਗ ਦੇ ਅੰਦਰ ਉਹ ਬਹੁਤ ਸਤਿਕਾਰੇ ਜਾਂਦੇ ਹਨ | ਪਿੰਡਾਂ ਵਿਚ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੋਈ ਹੈ | ਇਸ ਲਈ ਉਨ੍ਹਾਂ ਨੇ ਆਪਣੀ ਅੱਖ ਫ਼ਾਜ਼ਿਲਕਾ ਹਲਕੇ 'ਤੇ ਵੀ ਰੱਖੀ ਹੋਈ ਹੈ | ਅਕਸਰ ਹੀ ਖ਼ੁਸ਼ੀ ਗ਼ਮੀ ਦੇ ਸਮਾਗਮਾਂ 'ਚ ਉਹ ਦੇਰ ਰਾਤ ਤੱਕ ਉਹ ਫ਼ਾਜ਼ਿਲਕਾ ਹਲਕੇ ਦੇ ਲੋਕਾਂ ਨਾਲ ਵਿਚਰਦੇ ਰਹਿੰਦੇ ਹਨ | ਜਦ ਉਨ੍ਹਾਂ ਨੂੰ ਹੁਣ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਚੱਲ ਰਹੀ ਮੁਹਿੰਮ 'ਚ ਸ਼ਾਮਿਲ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਧਾਨ ਬਣਨ ਦੀ ਖ਼ੁਦ ਦੋੜ ਵਿਚ ਸ਼ਾਮਿਲ ਨਹੀਂ ਹਨ | ਉਹ ਤਾਂ ਵਿਧਾਨ ਸਭਾ ਲਈ ਤਿਆਰੀ ਕਰ ਰਹੇ ਹਨ ਜਿਸ ਤਰ੍ਹਾਂ ਅਰਨੀਵਾਲਾ ਖੇਤਰ ਵਿਚ ਉਨ੍ਹਾਂ ਕਾਂਗਰਸੀ ਅਬਜ਼ਰਵਰ ਦੀ ਹਾਜ਼ਰੀ 'ਚ ਮੀਟਿੰਗ ਕੀਤੀ ਤੇ ਮੀਟਿੰਗ 'ਚ ਉਮੜੀ ਭੀੜ ਦੌਰਾਨ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ | ਇਸ ਤੋਂ ਇਲਾਵਾ ਬਾਕੀ ਟਿਕਟ ਦੇ ਚਾਹਵਾਨ ਵੀ ਸਿਆਸੀ ਪੀੜ੍ਹ ਅੰਦਰ ਮਜ਼ਬੂਤ ਮੰਨੇ ਜਾਂਦੇ ਹਨ | ਬਾਕੀ ਫ਼ੈਸਲਾ ਕਾਂਗਰਸ ਹਾਈਕਮਾਂਡ ਨੇ ਕਰਨਾ ਹੈ ਕਿ ਕਿਸ ਉਮੀਦਵਾਰ ਨੂੰ ਕਿਥੋਂ ਚੋਣ ਲੜਾਉਣੀ ਹੈ | ਕਿਸ ਦੀ ਕਿਸਮਤ ਵਿਚ ਲੋਕ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨੀਆਂ ਤਹਿ ਕਰਦੇ ਹਨ | ਕੁੱਝ ਵੀ ਹੋਵੇ ਹਾਲੇ ਸਮਾਂ ਸਵਾ ਸਾਲ ਦਾ ਬਾਕੀ ਹੈ, ਜੋ ਜ਼ਿਲੇ੍ਹ ਵਿਚ ਸਿਆਸੀ ਸਮੀਕਰਨ ਬਣ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਸਾਰੇ ਜ਼ਿਲ੍ਹੇ ਅੰਦਰ ਗਹਿ ਗੱਚ ਮੁਕਾਬਲੇ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਇਕੋ ਰਾਤ ਚੋਰਾਂ ਨੇ ਤਿੰਨ ਘਰਾਂ ਨੂੰ ਬਣਾਇਆ ਨਿਸ਼ਾਨਾ <br/> ਅਗਲੀ ਖ਼ਬਰ ਵਿਧਾਇਕ ਸਵਨਾ ਨੇ ਦਾਣਾ ਮੰਡੀ ਫ਼ਾਜ਼ਿਲਕਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ <br/>
Ad Position 24