22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਫ਼ਾਜ਼ਿਲਕਾ 'ਚ ਇਕੋ ਰਾਤ ਚੋਰਾਂ ਨੇ ਤਿੰਨ ਘਰਾਂ ਨੂੰ ਬਣਾਇਆ ਨਿਸ਼ਾਨਾ <br/>

Ad Position 21
No active advertisement
ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਇਕ ਘਰ ਦਾ ਮਾਲਕ | ਅਜੀਤ ਤਸਵੀਰ <br/> 28-09-2025
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਸ਼ਹਿਰ ਵਿਚ 3 ਬੰਦ ਮਕਾਨਾਂ ਵਿਚ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਤਿੰਨਾਂ ਮਕਾਨਾਂ ਦੇ ਅੰਦਰ ਚੋਰ ਦਾਖ਼ਲ ਹੋਏ ਤੇ ਘਰਾਂ ਦੇ ਅੰਦਰੋਂ ਪਾਣੀ ਦੀਆਂ ਟੂਟੀਆਂ, ਸਿਲੈਂਡਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਹਾਲਾਂਕਿ ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਜਦੋਂ ਸੀ.ਸੀ.ਟੀ.ਵੀ. ਕੈਮਰਾ ਚੈੱਕ ਕੀਤਾ ਗਿਆ ਤਾਂ ਉਸ 'ਚ ਇੱਕ ਨੌਜਵਾਨ ਸਾਮਾਨ ਲੈ ਜਾਂਦਾ ਹੋਇਆ ਨਜ਼ਰ ਆਇਆ | ਕੁੱਕੜ ਗਲੀ ਨਿਵਾਸੀ ਦਿਨੇਸ਼ ਗਿਲਹੋਤਰਾ ਨੇ ਦੱਸਿਆ ਕਿ ਗਲੀ ਵਿਚ ਉਨ੍ਹਾਂ ਦਾ ਇੱਕ ਮਕਾਨ ਬੰਦ ਪਿਆ ਸੀ ਜਿਸ ਨੂੰ ਉਹ ਗੋਦਾਮ ਵਜੋਂ ਵਰਤਦੇ ਸਨ | ਇਸ ਦੌਰਾਨ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਮਕਾਨ ਦਾ ਗੇਟ ਟੁੱਟਿਆ ਪਿਆ ਹੈ | ਜਦੋਂ ਉਹ ਮੌਕੇ 'ਤੇ ਆਏ ਤਾਂ ਵੇਖਿਆ ਕਿ ਮਕਾਨ ਦੇ ਅੰਦਰੋਂ ਪਾਣੀ ਦੀਆਂ ਟੂਟੀਆਂ, ਸਿਲੈਂਡਰ ਤੇ ਹੋਰ ਸਾਮਾਨ ਗ਼ਾਇਬ ਸੀ | ਦਿਨੇਸ਼ ਨੇ ਦੱਸਿਆ ਕਿ ਜਦੋਂ ਬਾਹਰ ਜਾ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਨਾਲ-ਨਾਲ ਗਲੀ ਦੇ ਹੋਰ ਦੋ ਬੰਦ ਘਰਾਂ ਵਿਚ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਤੋਂ ਬਾਅਦ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਉਸ 'ਚ ਇੱਕ ਨੌਜਵਾਨ ਸਾਮਾਨ ਲੈ ਜਾਂਦਾ ਹੋਇਆ ਨਜ਼ਰ ਆਇਆ | ਫ਼ਿਲਹਾਲ ਉਨ੍ਹਾਂ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾ ਰਹੀ ਹੈ | ਸ਼ਹਿਰ ਵਿਚ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ 'ਤੇ ਨਕੇਲ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ | ਇਸ ਮਾਮਲੇ ਨੂੰ ਲੈ ਕੇ ਸਿਟੀ ਥਾਣੇ ਦੇ ਐੱਸ.ਐੱਚ.ਓ. ਲੇਖਰਾਜ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਬਾਬਤ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ | ਉਨ੍ਹਾਂ ਨੇ ਦੱਸਿਆ ਕਿ ਮਕਾਨ ਮਾਲਕਾਂ ਦੀ ਸ਼ਿਕਾਇਤ ਆਉਣ 'ਤੇ ਜਾਂਚ-ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਲਮੋਚੜ ਕਲਾਂ ਧਰਨੇ 'ਚ ਪਹੁੰਚੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਵਲੋਂ ਮੌਕੇ 'ਤੇ ਹੀ ਪਰਿਵਾਰ ਨੂੰ 50 ਹਜ਼ਾਰ ਦੀ ਵਿੱਤੀ ਮ... ਅਗਲੀ ਖ਼ਬਰ ਰਮਿੰਦਰ ਆਵਲਾ ਵਲੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਹੀ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਨੇ ਜ਼ਿਲ੍ਹੇ ਅੰਦਰ ਨਵੇਂ ਸਮੀਕਰ...
Ad Position 24