ਅਬੋਹਰ, 27 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਅੰਗਰੇਜ਼ੀ ਵਿਭਾਗ ਦੀ ਅਗਵਾਈ ਹੇਠ ਗੋਪੀਚੰਦ ਆਰੀਆ ਮਹਿਲਾ ਕਾਲਜ, ਅਬੋਹਰ ਦੀ ਅੰਗਰੇਜ਼ੀ ਸਾਹਿੱਤ ਸੁਸਾਇਟੀ ਵੱਲੋਂ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਅਗਵਾਈ ਹੇਠ ਅਕਾਦਮਿਕ ਲੇਖਣ ਤੇ ਸਾਹਿੱਤਿਕ ਗਤੀਵਿਧੀਆਂ ਬਾਰੇ ਇੱਕ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਬਹਿਸ, ਕਵਿਤਾ ਲਿਖਣਾ, ਲੇਖ ਲਿਖਣਾ, ਕਹਾਣੀ ਲਿਖਣਾ ਤੇ ਕੈਲੀਗ੍ਰਾਫੀ ਮੁਕਾਬਲੇ ਸ਼ਾਮਲ ਸਨ | ਬਹਿਸ ਮੁਕਾਬਲਾ 'ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਿਆਪਕਾਂ ਦੀ ਥਾਂ ਲੈ ਸਕਦੀ ਹੈ' ਵਿਸ਼ੇ 'ਤੇ ਸੀ | ਭਾਗੀਦਾਰਾਂ ਨੇ ਵਿਸ਼ੇ 'ਤੇ ਆਪਣੇ ਤਰਕਪੂਰਨ ਵਿਚਾਰਾਂ ਤੇ ਭਾਸ਼ਣ ਹੁਨਰ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ | ਕਨਿਕਾ ਤੇ ਗ਼ੌਰੀ ਨੇ ਇਸ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਕਨਿਸ਼ਕ ਸਿੰਗਲਾ ਨੇ ਕਵਿਤਾ ਲੇਖਣ 'ਚ ਦੂਜਾ ਇਨਾਮ ਜਿੱਤਿਆ, ਜਦੋਂ ਕਿ ਰੈਨਾ ਨੇ ਲੇਖ ਲਿਖਣ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਲੋਰੀਆ ਨੇ ਕਹਾਣੀ ਲਿਖਣ ਵਿਚ ਪਹਿਲਾ ਇਨਾਮ ਜਿੱਤਿਆ ਤੇ ਨਿਮਰਤਾ ਦੇਵੀ ਤੇ ਪਰੀ ਨੇ ਸਾਂਝੇ ਤੌਰ 'ਤੇ ਕੈਲੀਗ੍ਰਾਫੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਨੇ ਪ੍ਰੋਗਰਾਮ ਕੋਆਰਡੀਨੇਟਰ ਡਾ.ਸੀਮਾ ਸੋਮਾਨੀ, ਕੋ-ਕੋਆਰਡੀਨੇਟਰ ਅਮਨਦੀਪ ਕੌਰ ਤੇ ਪ੍ਰਬੰਧਕੀ ਟੀਮ ਸ੍ਰੀਮਤੀ ਸ਼ਿਵਾਂਗੀ ਵਿਜ, ਰਮਨਜੀਤ, ਸ੍ਰੀਮਤੀ ਊਸ਼ਮਿੰਦਰ ਤੇ ਸ੍ਰੀਮਤੀ ਸ਼ਿਖਾ ਨੂੰ ਪ੍ਰੋਗਰਾਮ ਲਈ ਵਧਾਈਆਂ ਤੇ ਵਿਦਿਆਰਥੀਆਂ ਨੂੰ ਆਪਣੀ ਸਾਹਿੱਤਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ |