22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਇਫਟੂ ਪੰਜਾਬ ਵਲੋਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਮਾਲਵਾ ਜ਼ੋਨ ਦੀ ਕਮੇਟੀ ਦਾ ਗਠਨ <br/>

Ad Position 21
No active advertisement
ਇਫਟੂ ਦੀ ਮਾਲਵਾ ਜ਼ੋਨ ਕਮੇਟੀ ਦੀ ਮੀਟਿੰਗ ਦੌਰਾਨ ਆਈ.ਡੀ. ਕਾਰਡ ਜਾਰੀ ਕਰਦੇ ਹੋਏ ਆਗੂ | ਅਜੀਤ ਤਸਵੀਰ <br/> 28-09-2025
ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਇਫਟੂ ਦੇ ਸੂਬਾਈ ਆਗੂਆਂ ਨੇ ਪੰਨੀਵਾਲਾ ਫੱਤਾ ਵਿਖੇ ਇਫਟੂ ਦੇ ਸੂਬਾ ਕਮੇਟੀ ਮੈਂਬਰ ਜਗਸੀਰ ਸਿੰਘ ਦੇ ਗ੍ਰਹਿ ਵਿਖੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਮਾਲਵਾ ਜ਼ੋਨ ਦੇ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ 'ਚ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਪੰਜਾਬ ਦੀ ਮਜ਼ਬੂਤੀ ਤੇ ਇਫਟੂ ਪੰਜਾਬ ਦੇ ਰਾਜ ਮਿਸਤਰੀ ਮਜ਼ਦੂਰ ਅਤੇ ਕਿਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਜਿਸ ਵਿਚ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਕਾਰਜਕਾਰੀ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਕਮੇਟੀ ਮੈਂਬਰ ਜੋਗਿੰਦਰ ਪਾਲ ਸਿੰਘ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮਜ਼ਦੂਰ ਜਮਾਤ ਸਾਹਮਣੇ ਵੱਡੀਆਂ ਚੁਨੌਤੀਆਂ ਹਨ | ਉਨ੍ਹਾਂ ਕਿਹਾ ਕਿ ਚਾਰ ਕਿਰਤ ਕੋਡ ਮੋਦੀ ਸਰਕਾਰ ਦਾ ਮਜ਼ਦੂਰ ਵਰਗ ਉੱਤੇ ਘਾਤਕ ਹਮਲਾ ਹਨ | ਇਹ ਕਿਰਤ ਕੋਡ ਮਜ਼ਦੂਰਾਂ ਦੇ ਜਥੇਬੰਦ ਹੋਣ, ਸੰਘਰਸ਼ ਕਰਨ, ਹੜਤਾਲ ਕਰਨ ਵਰਗੇ ਕਿਰਤੀਆਂ ਦੇ ਬੁਨਿਆਦੀ ਅਧਿਕਾਰਾਂ ਉੱਤੇ ਡਾਕਾ ਹਨ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਲਈ ਕਿਰਤੀ ਵਰਗ ਸਿਰਫ਼ ਪੂੰਜੀਪਤੀਆਂ ਦੇ ਮੁਨਾਫ਼ੇ ਦੇ ਆਧਾਰ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ | ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਵਰਗ ਦੇ ਕੰਮ ਸਥਾਨ ਬੇਹੱਦ ਅਸੁਰੱਖਿਅਤ ਹਨ | ਇਸ ਮੌਕੇ ਇਫਟੂ ਪੰਜਾਬ ਦੇ ਆਗੂਆਂ ਵਲੋਂ ਮਾਲਵਾ ਜ਼ੋਨ ਦੀ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸੂਬਾ ਕਮੇਟੀ ਮੈਂਬਰ ਜਗਸੀਰ ਸਿੰਘ ਪੰਨੀ ਵਾਲਾ ਫੱਤਾ, ਸੂਬਾ ਕਮੇਟੀ ਮੈਂਬਰ ਦਲੀਪ ਕੁਮਾਰ ਅਬੋਹਰ, ਸੂਬਾ ਕਮੇਟੀ ਮੈਂਬਰ ਅਵਤਾਰ ਸਿੰਘ ਖ਼ਾਲਸਾ ਬਹਾਵਵਾਲਾ, ਜ਼ਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਆਲਮ ਵਾਲਾ, ਜ਼ਿਲ੍ਹਾ ਪੈੱ੍ਰਸ ਸਕੱਤਰ ਗੁਰਿੰਦਰ ਸਿੰਘ ਧੂੜੀਆ ਪੰਨੀ ਵਾਲਾ ਫੱਤਾ, ਦਲਜੀਤ ਸਿੰਘ ਵਿਰਦੀ ਪ੍ਰਧਾਨ ਮੁਕਤਸਰ ਸਾਹਿਬ, ਕੁਲਵੰਤ ਸਿੰਘ ਪ੍ਰਧਾਨ ਠੱਠੀ ਭਾਈ ਮੋਗਾ, ਦਵਿੰਦਰ ਕੁਮਾਰ ਪੁਨਾ ਵਾਲਾ ਜ਼ਿਲ੍ਹਾ ਸਕੱਤਰ ਫ਼ਾਜ਼ਿਲਕਾ, ਅਮਰਜੀਤ ਸਿੰਘ ਗਿੱਦੜਬਾਹਾ, ਦਲਜੀਤ ਸਿੰਘ ਬਠਿੰਡਾ, ਜਗਸੀਰ ਸਿੰਘ ਡੈਨੀ ਮਲੋਟ, ਮਨਦੀਪ ਸਿੰਘ ਪ੍ਰਧਾਨ ਕਰਮਗੜ੍ਹ, ਦਰਸ਼ਨ ਸਿੰਘ ਪ੍ਰਧਾਨ ਘੱਗਾ, ਜਗਦੇਵ ਸਿੰਘ ਪ੍ਰਧਾਨ ਪਿੰਡ ਮਲੋਟ ਨੂੰ ਮਾਲਵਾ ਜ਼ੋਨ ਕਮੇਟੀ ਮੈਂਬਰ ਥਾਪਿਆ ਗਿਆ ਤੇ ਇਸ ਮੌਕੇ ਰਾਜ ਮਿਸਤਰੀ ਮਜ਼ਦੂਰ ਅਤੇ ਕਿਰਤੀਆਂ ਨੂੰ ਆਈ.ਡੀ. ਕਾਰਡ ਬਣਾ ਕੇ ਦਿੱਤੇ ਗਏ |

Ad Position 22
No active advertisement
ਪਿਛਲੀ ਖ਼ਬਰ ਸਵਾਮੀ ਦਯਾਨੰਦ ਆਈ.ਟੀ.ਆਈ. ਅਰਨੀਵਾਲਾ 'ਚ ਚਾਰਟ ਮੁਕਾਬਲੇ ਕਰਵਾਏ ਗਏ <br/> ਅਗਲੀ ਖ਼ਬਰ ਗੋਪੀਚੰਦ ਆਰੀਆ ਮਹਿਲਾ ਕਾਲਜ ਦੀ ਅੰਗਰੇਜ਼ੀ ਸਾਹਿਤ ਕਮੇਟੀ ਦੁਆਰਾ ਸਾਹਿੱਤਿਕ ਰਚਨਾਵਾਂ
Ad Position 24