29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਹੜ੍ਹਾਂ ਦੌਰਾਨ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਲਿਜਾਉਣੀ ਕਿਸਾਨ ਨੂੰ ਪਈ ਮਹਿੰਗੀ

Ad Position 21
No active advertisement
ਅਜੀਤ ਡੈਸਕ 29-09-2025
ਖੋਸਾ ਦਲ ਸਿੰਘ, 28 ਸਤੰਬਰ (ਮਨਪ੍ਰੀਤ ਸਿੰਘ ਸੰਧੂ)-ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਜਿੱਥੇ ਦੂਰੋਂ-ਨੇੜਿਉਂ ਕਿਸਾਨਾਂ ਵਲੋਂ ਮਿੱਟੀ ਦੀਆਂ ਟਰਾਲੀਆਂ ਭਰ ਕੇ ਸੇਵਾ ਲਿਜਾਈ ਗਈ ਸੀ, ਉੱਥੇ ਹੀ ਖੋਸਾ ਦਲ ਸਿੰਘ ਵਾਲਾ ਦੇ ਇਕ ਕਿਸਾਨ ਨੂੰ ਆਪਣੇ ਖੇਤਾਂ 'ਚੋਂ ਮਿੱਟੀ ਲਿਜਾਉਣੀ ਉਸ ਸਮੇਂ ਮਹਿੰਗੀ ਪਈ, ਜਦੋਂ ਉਸ ਨੂੰ ਬੀਤੇ ਦਿਨ ਵਣ ਵਿਭਾਗ ਜ਼ੀਰਾ ਦੇ ਰੇਂਜ਼ ਅਫ਼ਸਰ ਵਲੋਂ ਕਾਰਨ ਦੱਸੋ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ | ਇਸ ਸਬੰਧ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਜ਼ਰੂਰੀ ਮੀਟਿੰਗ ਭੁਪਿੰਦਰ ਸਿੰਘ ਖੋਸਾ ਦਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਮੈਂਬਰ ਐਗਜੈਟਿਵ ਪੰਜਾਬ, ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ, ਇਕਾਈ ਪ੍ਰਧਾਨ ਰਾਜਪ੍ਰੀਤ ਸਿੰਘ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਵਣ ਰੇਂਜ ਅਫ਼ਸਰ ਜ਼ੀਰਾ ਵਲੋਂ ਬਿਨਾਂ ਵਜ੍ਹਾ ਕਿਸਾਨ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਖੋਸਾ ਦਲ ਸਿੰਘ ਵਾਲਾ ਨੂੰ ਨੋਟਿਸ ਕੱਢ ਕੇ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਦਰਿਆ ਦੇ ਬੰਨ੍ਹ ਕਾਫ਼ੀ ਕਮਜ਼ੋਰ ਹੋ ਚੁੱਕੇ ਸਨ, ਜਿਨ੍ਹਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਤਦਾਦ 'ਚ ਮਿੱਟੀ ਦੀ ਜ਼ਰੂਰਤ ਸੀ ਅਤੇ ਕਿਸਾਨਾਂ ਵਲੋਂ ਖੋਸਾ ਦਲ ਸਿੰਘ ਤੋਂ ਮਰੂੜ ਨੂੰ ਜਾਂਦਿਆਂ ਰਸਤੇ ਉੱਪਰ ਮਿੱਟੀ ਦੇ ਟਿੱਬਾ ਨੂੰ ਚੁੱਕ ਕੇ ਹੜ੍ਹ ਪੀੜਤਾਂ ਲਈ ਲੈ ਕੇ ਗਏ ਸਨ | ਉਨ੍ਹਾਂ ਕਿਹਾ ਕਿ ਵਣ ਰੇਂਜ ਅਫ਼ਸਰ ਵਲੋਂ ਨੋਟਿਸ ਇਸ ਕਰਕੇ ਕੱਢਿਆ ਗਿਆ ਕਿ ਨਹਿਰ ਦੀ ਪਟੜੀ ਨਾਲ ਇਕ ਰਸਤਾ ਖੋਸਾ ਦਲ ਸਿੰਘ ਤੋਂ ਮਰੂੜ ਨੂੰ ਜਾਂਦਾ ਹੈ, ਜੋ ਕਿ ਆਵਾਜਾਈ ਲਈ ਬੰਦ ਹੈ | ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਚਿਤਾਵਨੀ ਦਿੱਤੀ ਕਿ ਕੱਲ੍ਹ 29 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10.30 ਵਜੇ ਮਹਿਕਮੇ ਦੇ ਦਫ਼ਤਰ ਪਹੁੰਚ ਕੇ ਨੋਟਿਸ ਵਾਪਸ ਕਰਵਾਇਆ ਜਾਵੇਗਾ, ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਦੀ ਚਿਤਾਵਨੀ ਦਿੱਤੀ ਜਾਵੇਗੀ | ਮੀਟਿੰਗ 'ਚ ਭੁਪਿੰਦਰ ਸਿੰਘ ਖੋਸਾ ਦਲ ਸਿੰਘ, ਸੁਖਦੀਪ ਸਿੰਘ ਖੋਸਾ ਦਲ ਸਿੰਘ, ਯਾਦਵਿੰਦਰ
Ad Position 22
No active advertisement
ਪਿਛਲੀ ਖ਼ਬਰ ਹੈਲਪਿੰਗ ਹੈਂਡ ਵੈੱਲਫੇਅਰ ਸੁਸਾਇਟੀ ਵਲੋਂ ਡਿਜੀਟਲ ਐਕਸਰੇ ਸੈਂਟਰ ਲੋਕ ਅਰਪਿਤ ਅਗਲੀ ਖ਼ਬਰ ਯੁਵਕ ਸੇਵਾਵਾਂ ਬੋਰਡ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ <br/>
Ad Position 24