29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪਹਿਲੇ ਜੱਟ ਸਿੱਖ ਮਹਾਂ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-09-2025
ਜਲਾਲਾਬਾਦ,28ਸਤੰਬਰ(ਜਤਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ 19 ਅਕਤੂਬਰ ਦਿਨ ਐਤਵਾਰ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਣ ਵਾਲੇ ਪਹਿਲੇ ਜੱਟ ਸਿੱਖ ਮਹਾਂ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਅੱਜ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਫੱਤੂ ਸੰਮ੍ਹੂ ਦੀਆਂ ਟਾਹਲੀਆਂ, ਜਲਾਲਾਬਾਦ ਫ਼ਿਰੋਜ਼ਪੁਰ ਰੋਡ ਨਜ਼ਦੀਕ ਅੱਡਾ ਪੀਰ ਮੁਹੰਮਦ ਵਿਖੇ ਜਥੇਬੰਦੀ ਦੇ ਸਰਗਰਮ ਸੇਵਾਦਾਰਾਂ ਦੀ ਦੇਖ-ਰੇਖ ਵਿਚ ਹੋਈ¢ ਇਸ ਮੀਟਿੰਗ ਵਿਚ ਜਥੇਬੰਦੀ ਦੇ ਪ੍ਰਮੁੱਖ ਸੇਵਾਦਾਰ ਸਿਮਰਜੀਤ ਸਿੰਘ ਸੰਧੂ, ਰਾਜਾ ਜੰਗ, ਜਸਪਾਲ ਸਿੰਘ ਸੰਧੂ ਫ਼ਿਰੋਜ਼ਪੁਰ, ਜਸਬੀਰ ਸਿੰਘ ਸੰਧੂ ਮਲੋਟ ,ਜਗਜੀਤ ਸਿੰਘ ਟਿੱਬੀ ਆਦਿ ਸ਼ਾਮਲ ਹੋਏ ਅਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ¢ ਇਸ ਮੌਕੇ ਹਾਜ਼ਰੀਨ ਵਲ਼ੋਂ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਉਸਾਰੂ ਢੰਗ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਫ਼ੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਪ੍ਰਮੁੱਖ ਸੇਵਾਦਾਰ ਆਪਣੀ ਜਥੇਬੰਦੀ ਦਾ ਵਿਸਥਾਰ ਕਰਨ ਲਈ ਜ਼ਿਲ੍ਹਾ, ਤਹਿਸੀਲ, ਬਲਾਕ ਤੇ ਪਿੰਡ ਪੱਧਰ 'ਤੇ ਦਿਨ ਰਾਤ ਸਿਰਤੋੜ ਯਤਨ ਕਰਨਗੇ ਅਤੇ 19 ਅਕਤੂਬਰ ਦੇ ਸੰਮੇਲਨ ਵਿਚ ਜੱਟ ਭਾਈਚਾਰੇ ਦੇ ਵੱਧ ਤੋਂ ਵੱਧ ਭੈਣ ਭਰਾਵਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣਗੇ¢ ਸਾਰੇ ਹਾਜ਼ਰੀਨ ਵਲ਼ੋਂ ਇਸ ਮੌਕੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਆਪਣੇ ਭਾਈਚਾਰੇ ਲਈ ਤਨ, ਮਨ ਅਤੇ ਧਨ ਨਾਲ ਸਮਰਪਿਤ ਹੋਣ ਦਾ ਅਹਿਦ ਲਿਆ¢ ਇਸ ਤੋਂ ਇਲਾਵਾ ਪਿਛਲੇ ਦਿਨੀਂ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ, ਉਨ੍ਹਾਂ ਦੀਆਂ ਜ਼ਮੀਨਾਂ ਨੂੰ ਪੱਧਰੀਆਂ ਕਰਕੇ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਅਤੇ ਮਾਲ ਡੰਗਰ ਦੇ ਚਾਰੇ ਦੇ ਪ੍ਰਬੰਧਾਂ ਵਿਚ ਆਪਣੀ ਜਥੇਬੰਦੀ ਵਲ਼ੋਂ ਸਹਿਯੋਗ ਕਰਨ ਦੀ ਰੂਪ ਰੇਖਾ 'ਤੇ ਵਿਚ ਵਟਾਂਦਰਾ ਵੀ ਕੀਤਾ ਗਿਆ¢ ਜਥੇਬੰਦੀ ਦੇ ਸੇਵਾਦਾਰਾਂ ਵਲ਼ੋਂ ਇਸ ਮੌਕੇ ਇਹ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦੀ ਜਥੇਬੰਦੀ ਨਿਰੋਲ ਗੈਰ ਸਿਆਸੀ ਜਥੇਬੰਦੀ ਹੈ, ਜਿਸ ਦਾ ਮੰਤਵ ਕਿਸੇ ਵੀ ਹੋਰ ਜਥੇਬੰਦੀ ਜਾਂ ਭਾਈਚਾਰੇ ਦਾ ਵੈਰ ਵਿਰੋਧ ਕਰਨਾ ਜਾਂ ਕਿਸੇ ਦੇ ਹੱਕ ਖੋਹਣਾ ਨਹੀਂ ਹੈ, ਸਗੋਂ ਸਾਡਾ ਟੀਚਾ ਆਪਣੇ ਭਾਈਚਾਰੇ ਦੇ ਲੋਕਾਂ ਦੀ ਭਲਾਈ ਅਤੇ ਬਿਹਤਰੀ ਲਈ ਯਤਨ ਕਰਨਾ ਹੈ¢ ਜਿੱਥੇ ਵੀ ਸਾਡੇ ਭਾਈਚਾਰੇ ਦੇ ਲੋਕਾਂ ਨਾਲ ਕੋਈ ਜ਼ਿਆਦਤੀ ਹੁੰਦੀ ਹੈ ਜਾਂ ਜੱਟ ਭਾਈਚਾਰੇ ਦੇ ਹੱਕਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ, ਓਥੇ ਸਾਡੀ ਜਥੇਬੰਦੀ ਆਪਣੇ ਪੀੜਤ ਅਤੇ ਪ੍ਰਭਾਵਿਤ ਭਰਾਵਾਂ ਦੇ ਹੱਕ ਵਿਚ ਖੜੀ ਹੋਵੇਗੀ ਅਤੇ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ¢ ਇਸ ਮੌਕੇ ਗੁਰਲਾਲ ਸਿੰਘ, ਹਰਭਜਨ ਸਿੰਘ, ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ ਸੰਧੂ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਰਣਜੋਧ ਸਿੰਘ ਮੋਕਲ ਸਰਪੰਚ, ਰਣਜੀਤ ਸਿੰਘ ਸਰਪੰਚ ਗੱਟੀ ਅਜਾਇਬ ਸਿੰਘ, ਰਵਿੰਦਰ ਸਿੰਘ ਸਾਬਕਾ ਸਰਪੰਚ ਮੋਹਕਮ ਅਰਾਈਾ, ਸੁਖਮੰਦਰ ਸਿੰਘ ਲਾਡੀ ਸੰਧੂ, ਜਸਵਿੰਦਰ ਸਿੰਘ ਸੰਧੂ ਚੱਕ ਲਮੋਚੜ, ਜਰਨੈਲ ਸਿੰਘ, ਬਲਜੀਤ ਸਿੰਘ, ਸਵਰਨ ਸਿੰਘ, ਦਵਿੰਦਰ ਸਿੰਘ ਗਿੱਲ,ਇਕਬਾਲ ਸਿੰਘ ਸੰਧੂ, ਗੁਰਦੀਪ ਸਿੰਘ ਘਾਂਗਾ, ਵਿਰਸਾ ਸਿੰਘ ਖੈਰੇ ਕੇ, ਦਰਸ਼ਨ ਸਿੰਘ ਗੱਟੀ, ਦਰਸ਼ਨ ਸਿੰਘ ਭੁੱਲਰ, ਸੁਰਜੀਤ ਸਿੰਘ ਸੰਧੂ ਖੈਰੇ ਕੇ, ਗੁਰਪ੍ਰੀਤ ਸਿੰਘ ਗੱਟੀ ਅਜਾਇਬ ਸਿੰਘ, ਹਰਭਜਨ ਸਿੰਘ ਮੋਹਕਮ ਅਰਾਈਾ, ਕਰਮਜੀਤ ਸਿੰਘ ਸੰਧੂ ਵਕੀਲ, ਗੁਰਜੰਟ ਸਿੰਘ ਖਹਿਰਾ , ਨਿਰਮਲ ਸਿੰਘ ਗਾਮੂ ਵਾਲਾ, ਕਿਰਪਾਲ ਸਿੰਘ ਗਾਮੂ ਵਾਲਾ, ਅਮਰਜੀਤ ਸਿੰਘ ਸੰਧੂ ਦਰੋਗ਼ਾ, ਜੱਜ ਸਿੰਘ ਸੰਧੂ, ਬਲਦੇਵ ਸਿੰਘ ਸਿੱਧੂ ਘੁਬਾਇਆ, ਸੁਖਪਾਲ ਸਿੰਘ ਉਪਲ ਗੱਟੀ, ਗੁਰਮੇਲ ਸਿੰਘ, ਪਰਮਜੀਤ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਚੋਣਾਂ ਸੰਬੰਧੀ ਸਹੀ ਤੇ ਸਟੀਕ ਜਾਣਕਾਰੀ ਲਈ ਮੁੱਖ ਚੋਣ ਦਫ਼ਤਰ ਪੰਜਾਬ ਦੇ ਸੋਸ਼ਲ ਮੀਡੀਆ ਹੈਂਡਲਜ ਨੂੰ ਹੀ ਫਾਲੋ ਕਰੋ-ਡੀ.... ਅਗਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਅੱਜ ਮਿਲਣਗੇ ਹੜ੍ਹ ਪੀੜਤ ਲੋਕਾਂ ਨੂੰ
Ad Position 24