08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡ ਟਾਹਲੀ ਵਾਲਾ ਬੋਦਲਾ ਦੇ ਕਰੀਬ ਤਿੰਨ ਦਰਜਨ ਕਿਸਾਨਾਂ ਨੂੰ ਨਹੀਂ ਮਿਲਿਆ ਬਾਰਿਸ਼ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ

Ad Position 21
No active advertisement
ਅਜੀਤ ਡੈਸਕ 02-11-2025
ਮੰਡੀ ਅਰਨੀਵਾਲਾ, 1 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਟਾਹਲੀ ਵਾਲਾ ਬੋਦਲਾ ਦੇ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਨੂੰ ਬਾਰਸ਼ ਦੇ ਪਾਣੀ ਕਾਰਨ ਸੇਮ ਨਾਲੇ ਦੇ ਪਾਣੀ ਦੇ ਓਵਰਫ਼ਲੋ ਹੋਣ ਮਗਰੋਂ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਨਹੀਂ ਮਿਲਿਆ | ਪੀੜਤ ਕਿਸਾਨਾਂ ਨੇ ਮੁਆਵਜ਼ਾ ਲੈਣ ਲਈ ਕੁਲ ਹਿੰਦ ਕਿਸਾਨ ਸਭਾ ਅਤੇ ਸੀ.ਪੀ.ਆਈ. ਦੇ ਆਗੂਆਂ ਤੱਕ ਪਹੁੰਚ ਕੀਤੀ ਹੈ | ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਢੰਡੀਆਂ, ਮਜ਼ਦੂਰ ਆਗੂ ਸੁਬੇਗ ਸਿੰਘ, ਭਜਨ ਲਾਲ ਅਤੇ ਹੋਰਾਂ ਵਲੋਂ ਪਾਣੀ ਨਾਲ ਪ੍ਰਭਾਵਿਤ ਹੋਏ ਰਕਬੇ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਹੱਕ ਨਾ ਦਿੱਤੇ ਜਾਣ ਤੇ ਰੋਸ ਜ਼ਾਹਿਰ ਕੀਤਾ ਤੇ ਇਸ ਲਈ ਸੰਘਰਸ਼ ਕੀਤੇ ਜਾਣ ਦਾ ਐਲਾਨ ਵੀ ਕੀਤਾ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ 100 ਫ਼ੀਸਦੀ ਫ਼ਸਲ ਖ਼ਰਾਬ ਹੋ ਗਈ ਪਰ ਮਾਲ ਵਿਭਾਗ ਵਲੋਂ ਆਈ ਮੁਆਵਜ਼ੇ ਦੀ ਲਿਸਟ ਨੂੰ ਉਹ ਦੇਖ ਕੇ ਉਸ ਵੇਲੇ ਹੈਰਾਨ ਰਹਿ ਗਏ ਜਦ ਲਿਸਟ ਵਿਚ ਪ੍ਰਭਾਵਿਤ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਦੇ ਨਾਮ ਹੀ ਨਹੀਂ ਸਨ | ਲਿਸਟ ਵਿਚ ਕਈ ਉਨ੍ਹਾਂ ਕਿਸਾਨਾਂ ਦੇ ਨਾਮ ਸਨ ਜਿਨ੍ਹਾਂ ਦੀ ਫ਼ਸਲ ਖ਼ਰਾਬ ਨਹੀਂ ਹੋਈ ਪਰ ਉਨ੍ਹਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲ ਚੁੱਕੀ ਹੈ | ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਜ਼ਮੀਨ 70-70 ਹਜ਼ਾਰ ਨੂੰ ਠੇਕੇ 'ਤੇ ਲੈ ਕੇ ਫ਼ਸਲ ਦੀ ਕਾਸ਼ਤ ਕੀਤੀ ਗਈ | ਕਿਸਾਨਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਪਟਵਾਰੀ ਵਲੋਂ ਉਨ੍ਹਾਂ ਨੂੰ ਮੁਆਵਜ਼ਾ ਲੈਣ ਲਈ ਦਫ਼ਤਰ ਆ ਕੇ ਮਿਲਣ ਵਾਸਤੇ ਕਿਹਾ ਸੀ | ਇੱਥੋਂ ਤੱਕ ਕਿ ਉਸ ਨੇ 2000 ਰੁਪਏ ਪ੍ਰਤੀ ਏਕੜ ਮਗਰ ਮੁੱਠੀ ਗਰਮ ਕਰਨ ਲਈ ਵੀ ਕਿਹਾ ਸੀ | ਕਿਸਾਨ ਓਮ ਪ੍ਰਕਾਸ਼, ਹੰਸ ਰਾਜ, ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਮੁਆਵਜ਼ੇ ਦੇ ਹੱਕ ਤੋਂ ਵਾਂਝਾ ਕੀਤਾ ਗਿਆ ਹੈ | ਜਦ ਇਸ ਸਬੰਧੀ ਪਟਵਾਰੀ ਪ੍ਰਦੀਪ ਕੁਮਾਰ ਨਾਲ ਗੱਲ ਕਰਕੇ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੁਆਵਜ਼ਾ ਪਟਵਾਰੀ ਦੀ ਰਿਪੋਰਟ 'ਤੇ ਨਹੀਂ ਆਇਆ, ਖ਼ਰਾਬ ਫ਼ਸਲ ਦੀ ਰਿਪੋਰਟ ਖੇਤੀਬਾੜੀ ਵਿਭਾਗ ਦੇ ਏ.ਡੀ.ਓ ਵਲੋਂ ਤਿਆਰ ਕੀਤੀ ਗਈ ਹੈ | ਜਦ ਕਿ ਉਸ ਵਲੋਂ ਸਿਰਫ਼ ਜ਼ਮੀਨ ਦਾ ਕਿੱਲਾ 'ਤੇ ਖ਼ਸਰਾ ਨੰਬਰ ਹੀ ਤਸਦੀਕ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨਾ ਕੇਂਦਰ ਸਰਕਾਰ ਦਾ ਪੰਜਾਬ ਵਿਰੋਧੀ ਫੈਸਲਾ-ਗੁਰਤੇਜ ਸਿੰਘ ਘੁੜਿਆਣਾ <br/> ਅਗਲੀ ਖ਼ਬਰ ਈ.ਟੀ.ਟੀ. ਦੀਆਂ ਨਵੀਆਂ ਅਸਾਮੀਆਂ ਜਾਰੀ ਨਾ ਹੋਣ ਕਾਰਨ ਬੇਰੁਜ਼ਗਾਰਾਂ ਵਿਚ ਭਾਰੀ ਰੋਸ
Ad Position 24