ਖੇਤ ’ਚੋਂ 66 ਕੇ.ਵੀ.ਪਾਵਰ ਲਾਈਨ ਦਾ ਪੋਲ ਹਟਾਉਣ ਦੇ ਹਾਈ ਕੋਰਟ ਵਲੋਂ ਹੁਕਮ
ਫ਼ਾਜ਼ਿਲਕਾ, 7 ਅਗਸਤ (ਅਮਰਜੀਤ ਸ਼ਰਮਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਖੇਤ ’ਚੋਂ 66 ਕੇ. ਵੀ.
ਫ਼ਾਜ਼ਿਲਕਾ, 7 ਅਗਸਤ (ਅਮਰਜੀਤ ਸ਼ਰਮਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਖੇਤ ’ਚੋਂ 66 ਕੇ.ਵੀ. ਘੁਬਾਇਆ-ਲਾਧੂਕਾ ਰੇਲ ਪੋਲ ਅਤੇ ਸਿੰਗਲ ਸਰਕਟ ਲਾਈਨ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ‘ਹਰਦਿਆਲ ਸਿੰਘ ਵਲੋਂ ਪੰਜਾਬ ਸਰਕਾਰ ਅਤੇ ਹੋਰਾਂ ਵਿਰੁੱਧ ਮਾਨਯੋਗ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਦੇ ਖੇਤ ਵਿਚ ਖ਼ਰਾਬ/ਟੁੱਟੇ ਪੋਲ ਦਾ ਢਾਂਚਾ ਪਏ ਹੋਣ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਕਿਉਂ ਕਿ ਉਹ ਜ਼ਮੀਨ ਦੀ ਵਾਹੀ ਵੀ ਨਹੀਂ ਕਰ ਪਾ ਰਿਹਾ। ਸੁਣਵਾਈ ਦੌਰਾਨ ਪਾਵਰਕਾਮ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਉਕਤ ਲਾਈਨ ਨੂੰ ਹਟਾਉਣ ਸਬੰਧੀ ਏਜੰਡਾ ਬੋਰਡ ਆਫ਼ ਡਾਇਰੈਕਟਰਜ਼ ਦੇ ਸਾਹਮਣੇ ਰੱਖਿਆ ਜਾ ਚੁੱਕਾ ਹੈ ਅਤੇ ਮਨਜ਼ੂਰੀ ਮਿਲਦਿਆਂ ਹੀ ਇਸ ਨੂੰ ਚੁੱਕ ਲਿਆ ਜਾਵੇਗਾ। ਅਦਾਲਤ ਨੇ ਪੀ.ਐੱਸ.ਪੀ.ਸੀ.ਐਲ ਦੇ ਬਿਆਨ ਨੂੰ ਦਰਜ ਕਰਨ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹੋਇਆਂ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਹੁਕਮਾਂ ਦੀ ਕਾਪੀ ਮਿਲਣ ਦੇ 4 ਮਹੀਨਿਆਂ ਦੇ ਅੰਦਰ ਏਜੰਡੇ ’ਤੇ ਅੰਤਿਮ ਫ਼ੈਸਲਾ ਲੈ ਕੇ ਪੋਲ ਅਤੇ ਸਰਕਟ ਲਾਈਨ ਨੂੰ ਖੇਤ ’ਚੋਂ ਮੁਕੰਮਲ ਤੌਰ ’ਤੇ ਹਟਾਇਆ ਜਾਵੇ।