13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮ-ਲੀਲ੍ਹਾ ਦੀ 10ਵੀਂ ਨਾਈਟ ਦੀ ਸ਼ੁਰੂਆਤ

ਜਲਾਲਾਬਾਦ, 13 ਅਕਤੂਬਰ (ਜਸਕਰਨ ਸਿੰਘ ਤਨੇਜਾ)-ਦੇਵੀ ਦੁਆਰਾ ਰਾਮ-ਲੀਲ੍ਹਾ ਕਮੇਟੀ ਜਲਾਲਾਬਾਦ ਵਲੋਂ ਦੇਵੀ ਦੁਆਰਾ ਮੰਦਰ ਦੇ ਨੇੜੇ ਕਰਵਾਈ ਜਾ ਰਹੀ 20ਵੀਂ ਰਾਮ-ਲੀਲ੍ਹਾ ਦੀ 10ਵੀਂ ਨਾਈਟ ਦਾ ਉਦਘਾਟਨ ਮੁੱਖ ਮਹਿਮਾਨਾਂ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਹੰਸ ਰਾਜ ਜੋਸਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸੰਪੂਰਨ ਸਿੰਘ ਕਮਰਾ, ਜਤਿੰਦਰ ਸਿੰਘ ਮਿੱਠੂ ਕੁੱਕੜ, ਗੁਰਦੀਪ ਸਿੰਘ ਤਨੇਜਾ, ਸਵਨੀਤ ਸਿੰਘ, ਵਿਜੇ ਕੁਮਾਰ ਚੋਪੜਾ, ਜਸਵਿੰਦਰ ਸਿੰਘ ਜੱਸਾ, ਨੀਲਾ ਮਦਨ ਮਿੰਟੂ ਕਮਰਾ, ਗੁੰਨੂੰ ਕੁੱਕੜ, ਸੋਨੂੰ ਦਰਗਨ , ਸੁਦਕ ਦਰਗਨ, ਕਿਸਾਨ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਵਿਰਕ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 14-10-2026
ਜਲਾਲਾਬਾਦ, 13 ਅਕਤੂਬਰ (ਜਸਕਰਨ ਸਿੰਘ ਤਨੇਜਾ)-ਦੇਵੀ ਦੁਆਰਾ ਰਾਮ-ਲੀਲ੍ਹਾ ਕਮੇਟੀ ਜਲਾਲਾਬਾਦ ਵਲੋਂ ਦੇਵੀ ਦੁਆਰਾ ਮੰਦਰ ਦੇ ਨੇੜੇ ਕਰਵਾਈ ਜਾ ਰਹੀ 20ਵੀਂ ਰਾਮ-ਲੀਲ੍ਹਾ ਦੀ 10ਵੀਂ ਨਾਈਟ ਦਾ ਉਦਘਾਟਨ ਮੁੱਖ ਮਹਿਮਾਨਾਂ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਹੰਸ ਰਾਜ ਜੋਸਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸੰਪੂਰਨ ਸਿੰਘ ਕਮਰਾ, ਜਤਿੰਦਰ ਸਿੰਘ ਮਿੱਠੂ ਕੁੱਕੜ, ਗੁਰਦੀਪ ਸਿੰਘ ਤਨੇਜਾ, ਸਵਨੀਤ ਸਿੰਘ, ਵਿਜੇ ਕੁਮਾਰ ਚੋਪੜਾ, ਜਸਵਿੰਦਰ ਸਿੰਘ ਜੱਸਾ, ਨੀਲਾ ਮਦਨ ਮਿੰਟੂ ਕਮਰਾ, ਗੁੰਨੂੰ ਕੁੱਕੜ, ਸੋਨੂੰ ਦਰਗਨ , ਸੁਦਕ ਦਰਗਨ, ਕਿਸਾਨ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਵਿਰਕ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਦੀ ਪਰੰਪਰਾ ਬਹੁਤ ਮਜ਼ਬੂਤ ਹੈ। ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਵਿਚ ਪੂਰੀ ਆਸਥਾ ਰੱਖਦਿਆਂ ਆਪਸੀ ਭਾਈਚਾਰੇ ਅਤੇ ਸਦਭਾਵਨਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਧਾਰਮਿਕ ਕਦਰਾਂ-ਕੀਮਤਾਂ ਅਤੇ ਆਪਸੀ ਸਤਿਕਾਰ ਨੂੰ ਮਹੱਤਵ ਦੇਣ ਦੀ ਗੱਲ ਆਖੀ। ਇਸ ਮੌਕੇ ਦੇਵੀ ਦੁਆਰਾ ਰਾਮ-ਲੀਲ੍ਹਾ ਕਮੇਟੀ ਦੇ ਡਾਇਰੈਕਟਰ ਦੇਸ ਰਾਜ ਗੁਡਾਲੀਆ, ਪ੍ਰਧਾਨ ਰਾਜ ਚੌਹਾਨ, ਜਨਰਲ ਸਕੱਤਰ ਗਗਨ ਵਾਟਸ, ਖ਼ਜ਼ਾਨਚੀ ਵਿਮਲ ਭਠੇਜਾ, ਸੰਜੀਵ ਕੁਮਾਰ, ਟਿੱਕਣ ਪਰੂਥੀ ਸਰਪੰਚ, ਸਟੇਜ ਸਕੱਤਰ ਰੋਹਿਤ ਗੁਡਾਲੀਆ, ਸੰਦੀਪ ਸਗੇਲੀਆ, ਦੀਪਕ ਸਹਿਗਲ, ਐਡਵੋਕੇਟ ਕ੍ਰਿਸ਼ ਇਛਪੂਜਾਨੀ, ਧੀਰਜ ਅਨੇਜਾ, ਸੰਦੀਪ ਕੰਬੋਜ ਪੀ.ਪੀ., ਸਾਜਨ ਚੁੱਘ, ਕਪਿਲ ਨਾਗਪਾਲ, ਗਗਨ ਮੋਂਗਾ, ਬੰਟੀ ਕਾਠਪਾਲ, ਅਨਿਕੇਤ, ਵਿਕੀ ਸਹਿਗਲ ਅਤੇ ਆਰਵ ਗੁਡਾਲੀਆ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਨੇ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੀ.ਐਨ.ਜੀ.’ਤੇ ਟੈਕਸ ਦਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਡੀ.ਸੀ.ਦਫ਼ਤਰ ਸੌਂਪਿਆ ਮੰਗ-ਪੱਤਰ ਚੰਡੀਗੜ੍ਹ ਵਿਚ ਟੈਕਸ ਜ਼ੀਰੋ ਅਤੇ... ਅਗਲੀ ਖ਼ਬਰ ਰਾਜੀਵ ਨਗਰ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ
Ad Position 24