13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੀ.ਐਨ.ਜੀ.’ਤੇ ਟੈਕਸ ਦਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਡੀ.ਸੀ.ਦਫ਼ਤਰ ਸੌਂਪਿਆ ਮੰਗ-ਪੱਤਰ ਚੰਡੀਗੜ੍ਹ ਵਿਚ ਟੈਕਸ ਜ਼ੀਰੋ ਅਤੇ ਪੰਜਾਬ ਅੰਦਰ ਵੈਟ ਦਰ ਸਾਢੇ 12 ਪ੍ਰਤੀਸ਼ਤ

ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਟੈਕਸੀ ਆਪੇ੍ਰਟਰ ਯੂਨੀਅਨ ਦੇ ਸੱਦੇ ’ਤੇ ਸਥਾਨਕ ਟੈਕਸੀ ਆਪ੍ਰੇਟਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਸੀ. ਐਨ.

Ad Position 21
No active advertisement
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਟੈਕਸੀ ਆਪ੍ਰੇਟਰ ਯੂਨੀਅਨ ਦੇ ਆਗੂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਦੇ ਹੋਏ। ਅਜੀਤ ਤਸਵੀਰ 14-10-2026
ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਟੈਕਸੀ ਆਪੇ੍ਰਟਰ ਯੂਨੀਅਨ ਦੇ ਸੱਦੇ ’ਤੇ ਸਥਾਨਕ ਟੈਕਸੀ ਆਪ੍ਰੇਟਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਸੀ.ਐਨ.ਜੀ.’ਤੇ ਵੈਟ ਦਰ ਹਟਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਸੀ.ਐਨ.ਜੀ.ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਸਰਪ੍ਰਸਤ ਕੇਵਲ ਕ੍ਰਿਸ਼ਨ ਬਤਰਾ, ਚੇਅਰਮੈਨ ਰਮੇਸ਼ ਸਿੰਘ ਝੱਜ, ਵਾਈਸ ਚੇਅਰਮੈਨ ਬਲਵੀਰ ਸਿੰਘ ਥਾਂਦੀ, ਪ੍ਰਧਾਨ ਬਲਵੀਰ ਸਿੰਘ ਸੋਢੀ, ਕਾਬਿਲ ਸਿੰਘ ਉਪ ਪ੍ਰਧਾਨ, ਜੀਵਨਜੋਤ ਸਿੰਘ ਗਰੇਵਾਲ ਜਨਰਲ ਸਕੱਤਰ, ਅਜੀਤ ਪਾਲ ਸਿੰਘ ਜੁਆਇੰਟ ਸਕੱਤਰ, ਗੁਰਮੀਤ ਸਿੰਘ ਟਿਵਾਣਾ, ਪ੍ਰੈੱਸ ਸਕੱਤਰ ਨਵਦੀਪ ਕੁਮਾਰ, ਜਸਬੀਰ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਸਤਪਾਲ ਸਿੰਘ, ਰਾਜੇਸ਼ ਕੁਮਾਰ ਆਦਿ ਨੇ ਡੀ.ਸੀ.ਦਫ਼ਤਰ ਇਕ ਮੰਗ ਪੱਤਰ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਟੈਕਸੀ ਅਤੇ ਟਰਾਂਸਪੋਰਟ ਉਦਯੋਗ ਵਧਦੀਆਂ ਤੇਲ ਦੀਆਂ ਕੀਮਤਾਂ, ਵਾਹਨਾਂ ਦੀ ਸਾਂਭ ਸੰਭਾਲ ਅਤੇ ਸੰਚਾਲਨ ਖ਼ਰਚਿਆਂ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਸੀ.ਐਨ.ਜੀ.ਅਤੇ ਟੈਕਸ ਦਾ ਬੋਝ ਘਟਾਉਣਾ, ਟੈਕਸੀ ਚਾਲਕਾਂ ਅਤੇ ਮਾਲਕਾਂ ਲਈ ਰਾਹਤ ਦੇਣ ਦਾ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੀ.ਐਨ.ਜੀ.’ਤੇ ਸਾਢੇ 12 ਪ੍ਰਤੀਸ਼ਤ ਤੋਂ ਘਟਾ ਕੇ 5 ਫ਼ੀਸਦੀ ਕਰਨ ਦੇ ਫ਼ੈਸਲੇ ਦਾ ਹਵਾਲਾ ਦਿੰਦੇ ਕਿਹਾ ਕਿ ਪੰਜਾਬ ਵਿਚ ਵੀ ਸੀ.ਐਨ.ਜੀ ਦੀਆਂ ਕੀਮਤਾਂ ਨੂੰ ਮੁਕਾਬਲੇ ਯੋਗ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਗੋਪੀ ਚੰਦ ਕਾਲਜ ਦੀ ਪਾਰੁਲ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਰਾਮ-ਲੀਲ੍ਹਾ ਦੀ 10ਵੀਂ ਨਾਈਟ ਦੀ ਸ਼ੁਰੂਆਤ
Ad Position 24