ਅਬੋਹਰ, 21 ਨਵੰਬਰ(ਵਿਵੇਕ ਹੂੜੀਆ)-ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਅਬੋਹਰ ਹਲਕੇ ਦੀ ਇਕ ਮਹੱਤਵਪੂਰਨ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਦੀ ਪ੍ਰਧਾਨਗੀ ਅਤੇ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਅਲਕਾ ਜੁਨੇਜਾ ਅਤੇ ਅਬੋਹਰ ਹਲਕੇ ਦੀ ਕੋਆਰਡੀਨੇਟਰ ਸੁਨੀਤਾ ਰਾਣੀ ਦੀ ਅਗਵਾਈ ਹੇਠ ਹੋਈ | ਆਮ ਆਦਮੀ ਪਾਰਟੀ ਦੇ ਅਬੋਹਰ ਹਲਕੇ ਦੇ ਇੰਚਾਰਜ ਅਰੁਣ ਨਾਰੰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਮੀਟਿੰਗ ਵਿਚ ਅÏਰਤਾਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਆਪਣੇ ਸੰਬੋਧਨ ਵਿਚ ਅਰੁਣ ਨਾਰੰਗ ਨੇ ਕਿਹਾ ਕਿ ਮਹਿਲਾ ਵਰਕਰ ਅਤੇ ਵਲੰਟੀਅਰ ਪਾਰਟੀ ਦੀ ਤਾਕਤ ਵਿਚ ਪੁਰਸ਼ ਵਰਕਰਾਂ ਜਿੰਨਾ ਹੀ ਯੋਗਦਾਨ ਪਾਉਂਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿਚ ਅÏਰਤਾਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ, ਜਿਸ ਦੇ ਹਿੱਸੇ ਵਜੋਂ ਅÏਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਕਈ ਹੋਰ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਸੰਗਠਨ ਇੰਚਾਰਜ ਰਣਧੀਰ ਗਾਬਾ ਅਤੇ ਦਵਿੰਦਰ ਸਿੰਘ ਕਾਕਾ, ਸੁਖਵਿੰਦਰ ਸਿੰਘ ਸੱਗੂ ਬਲਾਕ ਇੰਚਾਰਜ, ਯੂਥ ਜ਼ਿਲ੍ਹਾ ਪ੍ਰਧਾਨ ਰਜਿੰਦਰ ਡੱਬੂ ਵੀ ਮੌਜੂਦ ਸਨ | ਮੀਟਿੰਗ ਦੌਰਾਨ ਅਰੁਣ ਨਾਰੰਗ ਨੇ ਸਾਰੀਆਂ ਨਵ-ਨਿਯੁਕਤ ਮਹਿਲਾ ਵਿੰਗ ਬਲਾਕ ਮੁਖੀਆਂ ਨੂੰ ਵਧਾਈ ਦਿੱਤੀ |