19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਫ਼ਰਜ਼ੀ ਮੁਖ਼ਤਿਆਰਨਾਮਾ ਤਿਆਰ ਕਰਕੇ ਜ਼ਮੀਨ ਹੜੱਪਣ ਵਾਲੇ ਇਕ ਵਿਅਕਤੀ ਵਿਰੁੱਧ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 22-11-2025
ਜਲਾਲਾਬਾਦ, 21 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਫ਼ਰਜ਼ੀ ਮੁਖ਼ਤਿਆਰਨਾਮਾ ਤਿਆਰ ਕਰਕੇ ਜ਼ਮੀਨ ਹੜੱਪਣ ਦੇ ਦੋਸ਼ ਵਿਚ ਇਕ ਵਿਅਕਤੀ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੂਰਨ ਚੰਦ ਪੁੱਤਰ ਬਲਵੰਤ ਰਾਮ ਵਾਸੀ ਬੱਘੇਕੇ ਹਿਠਾੜ ਨੇ ਗਪ੍ਰਾਲਕ ਨੰਬਰ 6116-ਪੀ.ਜੀ.ਡੀ.-ਪੀ.ਸੀ. ਮਿਤੀ 30-07-2025 ਨੂੰ ਰਮੇਸ਼ ਕੁਮਾਰ ਪੁੱਤਰ ਸਾਹਿਬ ਦਿੱਤਾ ਦੇ ਖ਼ਿਲਾਫ਼ ਦਿੱਤੀ ਸੀ | ਜਿਸ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਰਮੇਸ਼ ਚੰਦ ਵਾਸੀ ਬੱਘੇਕੇ ਹਿਠਾੜ ਨੇ ਭਗਵਾਨ ਦਾਸ (ਹੁਣ ਮਿ੍ਤਕ) ਪੁੱਤਰ ਰਾਮ ਚੰਦ ਵਾਸੀ ਪਿੰਡ ਬੱਘੇਕੇ ਹਿਠਾੜ ਨਾਲ ਵਿਉਂਤਬੰਦੀ ਬਣਾ ਕੇ ਭਗਵਾਨ ਦਾਸ ਨੂੰ ਫ਼ਰਜ਼ੀ ਕ੍ਰਿਸ਼ਨ ਕੁਮਾਰ ਦੱਸ ਕੇ ਉਸ ਦੇ (ਸ਼ਿਕਾਇਤਕਰਤਾ) ਚਾਚੇ ਸੰਤ ਰਾਮ ਦੀ ਜ਼ਮੀਨ ਜਾਇਦਾਦ ਹੜੱਪ ਕਰਨ ਲਈ ਫ਼ਰਜ਼ੀ ਮੁਖ਼ਤਿਆਰਨਾਮਾ ਮਿਤੀ 28-10-2002 ਨੂੰ ਤਿਆਰ ਕਰਕੇ ਸਰਕਾਰ ਅਤੇ ਉਸ ਦੇ ਪਰਿਵਾਰ ਨਾਲ ਧੋਖਾਧੜੀ ਕੀਤੀ ਗਈ ਹੈ, ਇਸ ਦਰਖਾਸਤ ਦੀ ਪੜਤਾਲ ਰਿਪੋਰਟ ਅਤੇ ਅਪਰੂਵਲ ਥਾਣਾ ਸਿਟੀ ਜਲਾਲਾਬਾਦ ਵਿਖੇ ਆਉਣ ਉਪਰੰਤ ਪੁਲਿਸ ਵਲੋਂ ਸ਼ਿਕਾਇਤਕਰਤਾ ਪੂਰਨ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਰਮੇਸ਼ ਕੁਮਾਰ ਦੇ ਵਿਰੁੱਧ ਮੁਕੱਦਮਾ ਨੰਬਰ 160 ਮਿਤੀ 20-11-2025 ਨੂੰ ਧਾਰਾ 420, 465, 467, 468, 471 ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਲੁਧਿਆਣਾ ਪੁੱਜਿਆ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਦੇ ਦੋਸ਼ 'ਚ ਇਕ ਲੜਕੀ ਕਾਬੂ, ਪਰਚਾ ਦਰਜ
Ad Position 24