ਫ਼ਾਜ਼ਿਲਕਾ, 18 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ 'ਤੇ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਵਿਕਾਸ ਕਾਰਜਾਂ ਦੀ ਜਿੱਤ ਕਰਾਰ ਦਿੱਤਾ ਹੈ | ਸ੍ਰੀ ਸਵਨਾ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਇਨ੍ਹਾਂ ਚੋਣਾਂ ਵਿਚ ਬੜੇ ਮਾੜੇ ਹੱਥਕੰਡੇ ਵਰਤੇ ਪਰ ਆਖ਼ਰ ਜਿੱਤ ਸਚਾਈ ਦੀ ਹੰੁਦੀ ਹੈ | ਉਨ੍ਹਾਂ ਕਿਹਾ ਕਿ ਉਹ ਸਮਾਂ ਬੀਤ ਗਿਆ ਜਦੋਂ ਵੋਟਰ ਗੱਲਾਂ ਵਿਚ ਆ ਕੇ ਵੋਟ ਗ਼ਲਤ ਲੋਕਾਂ ਨੂੰ ਪਾ ਦਿੰਦਾ ਸੀ | ਹੁਣ ਵੋਟਰ ਵਿਕਾਸ ਕੰਮਾਂ ਨੂੰ ਦੇਖਦਾ ਹੈ | ਉਨ੍ਹਾਂ ਕਿਹਾ ਕਿ ਜੋ ਪਹਿਲੀਆਂ ਸਰਕਾਰਾਂ ਸਮੇਂ ਨਜਾਇਜ਼ ਪਰਚੇ, ਨਜਾਇਜ਼ ਕਬਜ਼ੇ ਆਮ ਹੁੰਦੇ ਸਨ, ਉਨ੍ਹਾਂ 'ਤੇ ਪੂਰੀ ਠੱਲ੍ਹ ਪਾਈ ਹੋਈ ਹੈ | ਪਿੰਡਾਂ ਅੰਦਰ ਸਰਵਪੱਖੀ ਵਿਕਾਸ ਦੇ ਪ੍ਰੋਜੈਕਟ ਜਾਰੀ ਹਨ | ਜਿਨ੍ਹਾਂ ਵਿਚ ਖੇਡ ਸਟੇਡੀਅਮ, ਸਕੂਲਾਂ ਦੀ ਨੁਹਾਰ ਨੂੰ ਬਦਲਣਾ, ਛੋਟੀਆਂ ਿਲੰਕ ਸੜਕਾਂ ਨੂੰ ਵੱਡਿਆਂ ਕਰਨਾ, ਖਸਤਾ ਹਾਲਤ ਦੀਆਂ ਸੜਕਾਂ ਨੂੰ ਦੁਬਾਰਾ ਮਜ਼ਬੂਤ ਕਰਨਾ, ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਬਿਜਲੀ ਦੀ ਸਮੱਸਿਆ ਨਾ ਆਉਣ ਦੇਣਾ, ਇਹ ਸਭ ਕੰਮ 'ਆਪ' ਦੀ ਦੇਣ ਹਨ | ਉਨ੍ਹਾਂ ਕਿਹਾ ਕਿ ਇਤਨਾ ਲੰਮਾ ਸਮਾਂ ਨਹਿਰਾਂ ਕਦੇ ਵੀ ਨਹੀਂ ਚੱਲਦਿਆਂ, ਜੋ ਹੁਣ ਸਾਉਣੀ ਦੇ ਸੀਜ਼ਨ ਵਿਚ ਚੱਲਦੀਆਂ ਹਨ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਵਿਕਾਸ ਗਤੀ ਤੇਜ਼ ਹੋਵੇਗੀ ਅਤੇ ਹਲਕੇ ਦਾ ਸਰਵਪੱਖੀ ਵਿਕਾਸ ਹੋਵੇਗਾ |