04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਨਰੇਗਾ ਕਾਨੂੰਨ ਅੰਦਰ ਕੀਤੇ ਜਾ ਰਹੇ ਬਦਲਾਅ ਦੇ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਨੇ ਦਿੱਤਾ ਰੋਸ ਧਰਨਾ

Ad Position 21
No active advertisement
ਫ਼ਾਜ਼ਿਲਕਾ ਦੇ ਚੌਂਕ ਘੰਟਾਘਰ ਵਿਖੇ ਮਨਰੇਗਾ ਕਾਨੂੰਨ ਦੇ ਹੱਕ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੰਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਦੇ ਆਗੂ ਅਤੇ ਵਰਕਰ | (ਸੱਜੇ) ਇਸ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਾਂਗਰਸੀ ਆਗੂ | ਤਸਵੀਰ-ਪ੍ਰਦੀਪ ਕੁਮਾਰ <br/> 22-12-2025

ਬੁਲਾਰਿਆਂ ਨੇ ਕੇਂਦਰ 'ਤੇ ਪੰਜਾਬ ਸਰਕਾਰ ਦਾ ਜੰਮ ਕੇ ਕੀਤਾ ਵਿਰੋਧ-ਕੇਂਦਰ ਸਰਕਾਰ ਦਾ ਫੁਕਿਆ ਪੁਤਲਾ
ਫ਼ਾਜ਼ਿਲਕਾ, 21 ਦਸੰਬਰ (ਦਵਿੰਦਰ ਪਾਲ ਸਿੰਘ)-ਸਰਬ-ਹਿੰਦ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮਾਂ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਵਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਰੋਸ ਵਜੋਂ ਚੌਂਕ ਘੰਟਾਘਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕੀਤੀ | ਇਸ ਮੌਕੇ 'ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਨਵੇਂ ਬਿੱਲ ਰਾਹੀਂ ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਦੇ ਹੋਏ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਅਤੇ ਗ਼ਰੀਬਾਂ ਨੂੰ ਮਿਲਦਾ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਖ਼ਤਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਦੇ ਖ਼ਿਲਾਫ਼ ਮਜ਼ਦੂਰ ਵਰਗ ਦੇ ਹੱਕ ਵਿਚ ਵੱਖ-ਵੱਖ ਕਾਂਗਰਸੀ ਆਗੂਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਵਿਧਾਇਕ ਫ਼ਾਜ਼ਿਲਕਾ ਡਾ.ਮਹਿੰਦਰ ਕੁਮਾਰ ਰਿਣਵਾ, ਸਾਬਕਾ ਵਿਧਾਇਕ ਬੱਲੂਆਣਾ ਨੱਥੂ ਰਾਮ, ਸਾਬਕਾ ਵਿਧਾਇਕ ਫ਼ਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ, ਓ.ਬੀ.ਸੀ.ਸੈੱਲ ਦੇ ਪ੍ਰਧਾਨ ਰਾਜ ਬਖ਼ਸ਼ ਕੰਬੋਜ ਆਦਿ ਨੇ ਕਿਹਾ ਕਿ 20 ਸਾਲ ਪਹਿਲਾਂ ਕਾਂਗਰਸ ਸਰਕਾਰ ਸਮੇਂ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਮਜ਼ਦੂਰ ਵਰਗ ਨੂੰ ਰੁਜ਼ਗਾਰ ਦੇਣ ਵਾਸਤੇ ਮਨਰੇਗਾ ਸਕੀਮ ਸ਼ੁਰੂ ਕੀਤੀ ਸੀ ਜਿਸ ਵਿਚ ਮਜ਼ਦੂਰ ਵਰਗ ਨੂੰ ਸਾਲ 'ਚ 100 ਦਿਨ ਕੰਮ ਦੀ ਗਰੰਟੀ ਸੀ | ਜਿਸ ਨਾਲ ਗ਼ਰੀਬ ਵਰਗ ਦਾ ਪਰਿਵਾਰ ਚੱਲਦਾ ਸੀ ਜਦ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਕਾਨੂੰਨ ਦਾ ਇਕੱਲਾ ਨਾਮ ਹੀ ਨਹੀਂ ਬਦਲ ਰਹੀ ਸਗੋਂ ਇਸ ਸਕੀਮ ਤੋਂ ਮਜ਼ਦੂਰਾਂ ਨੂੰ ਦੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 60-40 ਫ਼ਾਰਮੂਲਾ ਲਾਗੂ ਕਰਕੇ ਮਜ਼ਦੂਰ ਵਰਗ ਤੋਂ ਉਸ ਦਾ ਹੱਕ ਖੋਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕ ਵੱਡਾ ਨਾਟਕਕਾਰ ਹੈ | ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਯੂਨੀਵਰਸਿਟੀ ਦਾ ਮਸਲਾ ਹੋਵੇ ਤਾਂ ਪੰਜਾਬ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਡਰਾਮਾ ਰਚ ਲੈਂਦੀ ਹੈ | ਉਨ੍ਹਾਂ ਕਿਹਾ ਕਿ ਸੈਸ਼ਨ ਸੱਦਣ ਦਾ ਮਤਲਬ ਇਕ ਹੀ ਏਜੰਡੇ 'ਤੇ ਦੂਜੇ ਵਿਧਾਇਕਾਂ ਨੂੰ ਨਾਲ ਲੈ ਕੇ ਠੋਸ ਕਦਮ ਚੁੱਕਿਆ ਜਾਵੇ | ਉਨ੍ਹਾਂ ਕਿਹਾ ਕਿ 6 ਮਹੀਨੇ ਤੋਂ ਮਨਰੇਗਾ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਝੂਠੇ ਬਹਾਨੇ ਲਗਾ ਕੇ ਇਸ ਨੂੰ ਬੰਦ ਕਰਨ ਜਾ ਰਹੀ ਹੈ | ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ 'ਤੇ ਵੀ ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ | ਇਸ ਮੌਕੇ ਕੌਸ਼ਲ ਬੂਕ ਸਾਬਕਾ ਜ਼ਿਲ੍ਹਾ ਪ੍ਰਧਾਨ, ਸਿਧਾਰਥ ਰਿਣਵਾ, ਬੀਬੀ ਰਾਜਿੰਦਰ ਕੌਰ ਬੱਲੂਆਣਾ, ਘਣ ਸ਼ਿਆਮ ਪੰਜਕੋਸੀ, ਜ਼ਿਲ੍ਹਾ ਐੱਸ.ਸੀ.ਪ੍ਰਧਾਨ ਪਰਮਜੀਤ ਮਹੰਤ, ਅਸ਼ੋਕ ਵਾਟਸ, ਲੇਖ ਰਾਜ ਕੰਬੋਜ ਸਾਬਕਾ ਐੱਸ.ਡੀ.ਓ, ਛਿੰਦਰ ਸਿੰਘ ਮਹਾਲਮ, ਬੰਟੀ ਵਾਟਸ, ਮਦਨ ਵਢੇਰਾ, ਸੁਰਿੰਦਰ ਕੰਬੋਜ, ਸ਼ਪਿੰਦਰ ਸਿੰਘ ਜਾਖੜ, ਰਾਜਿੰਦਰ ਪੂਨੀਆ, ਮਨਜਿੰਦਰ ਸਿੰਘ ਬਲਾਕ ਪ੍ਰਧਾਨ ਅਰਨੀਵਾਲਾ, ਅਸ਼ੋਕ ਕੁਮਾਰ ਸੋਨੀ, ਰਮੇਸ਼ ਕੰਬੋਜ, ਗੋਲਡੀ ਝਾਂਬ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੌੜਕੀ ਅੰਧੇ ਵਾਲੀ ਦੇ ਵੋਟਰਾਂ ਦਾ ਕਰਨ ਕੰਬੋਜ ਨੇ ਧੰਨਵਾਦ ਕੀਤਾ <br/> ਅਗਲੀ ਖ਼ਬਰ ਸ੍ਰੀ ਫ਼ਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਲਈ ਕਿੰਨੂ ਲੰਗਰ ਕੀਤਾ ਰਵਾਨਾ <br/>
Ad Position 24