ਅਬੋਹਰ, 21 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ) ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੁੰਦੀ ਸ਼ਹੀਦੀ ਸਭਾ ਦੌਰਾਨ ਅਬੋਹਰ ਇਲਾਕੇ ਦੇ ਪਿੰਡਾਂ ਵਲੋਂ ਕਿੰਨੂ ਦਾ ਟਰੱਕ ਭਰ ਕੇ ਸ਼ਹੀਦੀ ਸਭਾ ਲਈ ਰਵਾਨਾ ਕੀਤਾ ਗਿਆ ਜਿਸ ਦੀ ਅਗਵਾਈ ਕਾਰ ਸੇਵਾ ਵਾਲੇ ਬਾਬਾ ਪਿੰਦਰ ਖ਼ਾਲਸਾ ਨੇ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਭਾ ਫ਼ਤਿਹਗੜ੍ਹ ਸਾਹਿਬ ਵਿਖੇ ਮਨਾਈ ਜਾਂਦੀ ਹੈ, ਜਿਸ ਦੌਰਾਨ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਇਕੱਠੀਆਂ ਹੁੰਦੀਆਂ ਹਨ | ਇਸ ਦੌਰਾਨ ਜੰਡਵਾਲਾ ਹਨੁਵੰਤਾ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਬਾਗ਼ਬਾਨ ਕਿਸਾਨਾਂ ਵਲੋਂ ਕਿੰਨੂ ਦੀ ਸੇਵਾ ਕੀਤੀ ਗਈ ਹੈ | ਉਨ੍ਹਾਂ ਇਲਾਕੇ ਦੇ ਸਮੂਹ ਪਿੰਡਾਂ ਅਤੇ ਬਾਗ਼ਬਾਨ ਕਿਸਾਨਾਂ ਦਾ ਉਕਤ ਸੇਵਾ ਦੇ ਲਈ ਧੰਨਵਾਦ ਕੀਤਾ ਹੈ |
ਸ੍ਰੀ ਫ਼ਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਲਈ ਕਿੰਨੂ ਲੰਗਰ ਕੀਤਾ ਰਵਾਨਾ <br/>
ਅਜੀਤ ਡੈਸਕ
22-12-2025