ਜ਼ਿਲ੍ਹਾ ਸਿੱਖਿਆ ਅਫ਼ਸਰ ਅਜੇ ਕੁਮਾਰ ਸ਼ਰਮਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਬੱਲੂਆਣਾ, 21 ਦਸੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਵਿਖੇ ਬੀਤੇ ਕੱਲ੍ਹ ਮਨਾਇਆ ਗਿਆ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿੱਬੜਿਆ | ਇਸ ਸਮਾਰੋਹ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਭਜਨ ਲਾਲ ਵਾਈਸ ਕੋਆਰਡੀਨੇਟਰ ਆਪ ਮੀਡੀਆ ਵਿੰਗ ਹਲਕਾ ਬੱਲੂਆਣਾ ਅਤੇ ਮੌਜੂਦਾ ਸਰਪੰਚ ਬੱਲੂਆਣਾ ਨੇ ਮੰਚ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਫ਼ਾਜ਼ਿਲਕਾ, ਸੁਖਦੇਵ ਸਿੰਘ ਗਿੱਲ ਸੇਵਾਮੁਕਤ ਸਟੇਟ ਅਵਾਰਡੀ ਪਿ੍ੰਸੀਪਲ ਅਤੇ ਮਹਿੰਦਰ ਕੁਮਾਰ ਸ਼ਰਮਾ ਪਿ੍ੰਸੀਪਲ ਗੋਬਿੰਦਗੜ੍ਹ ਸਕੂਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਸਮਾਰੋਹ ਦਾ ਆਰੰਭ ਇਕ ਧਾਰਮਿਕ ਗੀਤ ਨਾਲ ਹੋਇਆ | ਇਸ ਸਮੇਂ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ, ਸਕਿੱਟ, ਨਾਟਕ, ਕੋਰੀਓਗ੍ਰਾਫ਼ੀ, ਗਿੱਧਾ ਅਤੇ ਭੰਗੜਾ ਪੇਸ਼ ਕੀਤੇ | ਕੰਪਿਊਟਰ ਅਧਿਆਪਕ ਗੁਰਜੀਤ ਸਿੰਘ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ | ਇਸ ਸਮੇਂ ਆਰਚਰੀ ਸਟੇਟ ਲੈਵਲ ਅਤੇ ਨੈਸ਼ਨਲ ਲੈਵਲ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਚ 'ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸੰਬੋਧਨ ਕਰਦਿਆਂ ਭਜਨ ਲਾਲ ਸਰਪੰਚ ਨੇ ਬੱਚਿਆ ਨੂੰ ਖੇਡਾਂ ਅਤੇ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਕਦਰਾਂ ਕੀਮਤਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਕੂਲ ਪਿ੍ੰਸੀਪਲ ਬਾਬੂ ਸਿੰਘ ਅਤੇ ਸਮੁੱਚੇ ਸਟਾਫ਼ ਦੀ ਪ੍ਰੋਗਰਾਮ ਵਿਚ ਦਿੱਤੇ ਸਹਿਯੋਗ ਲਈ ਸ਼ਲਾਘਾ ਕੀਤੀ | ਇਸ ਸਮੇਂ ਸੁਖਦੇਵ ਸਿੰਘ ਗਿੱਲ ਸਟੇਟ ਐਵਾਰਡੀ ਸੇਵਾਮੁਕਤ ਪਿ੍ੰਸੀਪਲ ਅਤੇ ਮਹਿੰਦਰ ਕੁਮਾਰ ਸ਼ਰਮਾ ਪਿ੍ੰਸੀਪਲ ਗੋਬਿੰਦਗੜ੍ਹ ਸਕੂਲ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਇਸ ਸਮੇਂ ਸਕੂਲ ਪਿ੍ੰਸੀਪਲ ਬਾਬੂ ਸਿੰਘ, ਸਰਪੰਚ ਭਜਨ ਲਾਲ, ਪਿ੍ੰਸੀਪਲ ਸੁਖਦੇਵ ਸਿੰਘ ਗਿੱਲ ਅਤੇ ਐੱਸ.ਐਮ.ਸੀ ਕਮੇਟੀ ਵਲੋਂ ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਮੁੱਖ ਮਹਿਮਾਨ ਅਜੈ ਕੁਮਾਰ ਸ਼ਰਮਾ, ਵਿਸ਼ੇਸ਼ ਮਹਿਮਾਨ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ, ਪਿ੍ੰਸੀਪਲ ਸੁਖਦੇਵ ਸਿੰਘ ਗਿੱਲ ਅਤੇ ਪਿ੍ੰਸੀਪਲ ਮਹਿੰਦਰ ਸ਼ਰਮਾ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਹਰਬੰਸ ਰਾਹੀ ਸਾਇੰਸ ਅਧਿਆਪਕ ਅਤੇ ਗੁਰਜੀਤ ਸਿੰਘ ਕੰਪਿਊਟਰ ਅਧਿਆਪਕ ਨੇ ਬਾਖ਼ੂਬੀ ਕੀਤਾ | ਇਸ ਸਮੇਂ ਬੱਲੂਆਣਾ ਸਕੂਲ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ |