ਮੰਡੀ ਅਰਨੀਵਾਲਾ, 21 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਪਰਿਸ਼ਦ ਜ਼ੋਨ ਸਜਰਾਨਾ ਤੋਂ ਆਮ ਆਦਮੀ ਪਾਰਟੀ ਵਲੋਂ ਜੇਤੂ ਰਹੇ ਗੁਰਵੀਰ ਸਿੰਘ ਗੋਰਾ ਚਹਿਲ ਆਪਣੇ ਪਿੰਡ ਬੁਰਜ ਹਨੂਮਾਨਗੜ੍ਹ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਘਰ-ਘਰ ਪੁੱਜੇ | ਉਨ੍ਹਾਂ ਦਾ ਵੋਟਰਾਂ ਨੇ ਥਾਂ ਥਾਂ 'ਤੇ ਭਰਵਾਂ ਸਵਾਗਤ ਕੀਤਾ | ਗੋਰਾ ਚਹਿਲ ਨੇ ਕਿਹਾ ਕਿ ਵੋਟਰਾਂ ਦੇ ਭਰੋਸੇ ਨੂੰ ਕਾਇਮ ਰੱਖਣਗੇ ਅਤੇ ਉਹ ਵੋਟਰਾਂ ਦੇ ਹਰ ਦੁੱਖ ਸੁੱਖ ਵਿਚ ਕੰਮ ਆਉਣਗੇ | ਗੋਰਾ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਸਰਕਾਰ ਵਲੋਂ ਆਉਂਦੀਆਂ ਸਕੀਮਾਂ ਨੂੰ ਹੇਠਲੇ ਪੱਧਰ 'ਤੇ ਲਿਆਉਣ ਲਈ ਕੰਮ ਕਰਨਗੇ | ਗੁਰਵੀਰ ਸਿੰਘ ਗੋਰਾ ਚਹਿਲ ਨੇ ਆਪਣੀ ਜਿੱਤ ਦਾ ਸਿਹਰਾ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤਾ ਜਿਨ੍ਹਾਂ ਵਲੋਂ ਕੀਤੇ ਹੋਏ ਕੰਮਾਂ ਕਰਕੇ ਲੋਕਾਂ ਨੇ ਉਨ੍ਹਾਂ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ |
ਵੋਟਰਾਂ ਦਾ ਧੰਨਵਾਦ ਕਰਨ ਲਈ ਘਰ-ਘਰ ਪੁੱਜੇ ਜੇਤੂ ਰਹੇ ਗੁਰਬੀਰ ਸਿੰਘ ਗੋਰਾ ਚਹਿਲ <br/>
ਅਜੀਤ ਡੈਸਕ
22-12-2025