ਮੰਡੀ ਅਰਨੀਵਾਲਾ,21 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਪਰਿਸ਼ਦ ਜ਼ੋਨ ਸਜਰਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੀਤ ਸਿੰਘ ਹੀਰਾ ਸੰਧੂ ਜੋ ਥੋੜੇ੍ਹ ਫ਼ਰਕ ਨਾਲ ਹਾਰ ਗਏ ਹਨ, ਨੇ ਹਾਰ ਦੇ ਬਾਵਜੂਦ ਜ਼ੋਨ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ | ਹੀਰਾ ਸੰਧੂ ਨੇ ਕਿਹਾ ਕਿ ਇਸ ਜ਼ੋਨ ਦੇ ਸਾਰੇ ਵੋਟਰ ਚਾਹੇ ਕਿਸੇ ਨੇ ਉਸ ਦੇ ਹੱਕ ਵਿਚ ਵੋਟ ਪਾਈ ਹੈ ਜਾਂ ਨਹੀਂ ਪਾਈ | ਉਹ ਸਾਰਿਆਂ ਦਾ ਧੰਨਵਾਦ ਕਰਦਾ ਹੈ | ਉਸ ਨੇ ਕਿਹਾ ਕਿ ਉਸ ਦੇ ਜ਼ੋਨ ਦੇ ਸਮੂਹ ਵੋਟਰਾਂ ਲਈ ਦਰਵਾਜ਼ੇ 24 ਘੰਟੇ ਖੁੱਲੇ੍ਹ ਹਨ | ਜਦੋਂ ਵੀ ਉਸ ਨੰੂ ਯਾਦ ਕਰਨਗੇ ਉਹ ਵੋਟਰਾਂ ਦੇ ਨਾਲ ਖੜਨਗੇ ਅਤੇ ਵੋਟਰਾਂ ਦੀ ਦੁੱਖ ਤਕਲੀਫ਼ ਨੂੰ ਆਪਣੀ ਦੁੱਖ ਤਕਲੀਫ਼ ਸਮਝਣਗੇ |
ਹੀਰਾ ਸੰਧੂ ਨੇ ਵੋਟਰਾਂ ਦਾ ਧੰਨਵਾਦ ਕੀਤਾ <br/>
ਅਜੀਤ ਡੈਸਕ
22-12-2025