02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਭਲਕੇ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ ਅÏਰਤਾਂ ਲਈ ਰੋਜ਼ਗਾਰ ਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਹਿਤ ਕੀਤੇ ਜਾਣਗੇ ਉਪਰਾਲੇ

Ad Position 21
No active advertisement
ਅਜੀਤ ਡੈਸਕ 23-12-2025
ਫ਼ਾਜ਼ਿਲਕਾ, 22 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਫ਼ਾਜ਼ਿਲਕਾ ਦੇ ਸੰਜੀਵ ਪੈਲੇਸ ਵਿਖੇ 24 ਦਸੰਬਰ 2025 ਨੂੰ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਦੌਰਾਨ ਅÏਰਤਾਂ ਨੂੰ ਰੋਜ਼ਗਾਰ ਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਸ੍ਰੀਮਤੀ ਅਨੁਪਿ੍ਆ ਸਿੰਘ ਨੇ ਦਿੱਤੀ | ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੇਵਲ ਮਹਿਲਾਵਾਂ ਲਈ ਮੈਗਾ ਜੌਬ ਫੇਅਰ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ ਵਿਚ ਵਰਧਮਾਨ ਟੈਕਸਟਾਈਲ, ਸਕਾਈ ਇੰਟਰਨੈਸ਼ਨਲ, ਅਜਾਈਲ ਫਿਉਚਰ, ਐਲ.ਆਈ.ਸੀ. ਇੰਡੀਆ, ਪੁਖਰਾਜ ਹੈਲਥ ਕੇਅਰ ਤੇ ਯੂਨੀਵਰਸਲ ਇੰਟਰਨੈਸ਼ਨਲ ਕੰਪਨੀਆਂ ਭਾਗ ਲੈ ਰਹੀਆਂ ਹਨ | ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ ਸਿਹਤ ਵਿਭਾਗ ਵੱਲੋਂ ਅÏਰਤਾਂ ਦੇ ਹੈਲਥ ਚੈੱਕਅਪ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਦੇ ਟੈੱਸਟ ਤੇ ਹੋਰ ਲੋੜੀਂਦੇ ਚੈੱਕਅਪ ਅਤੇ ਟੈੱਸਟ ਮੁਫ਼ਤ ਕਰਵਾਉਣ ਲਈ ਪ੍ਰਬੰਧ ਕੀਤਾ ਜਾਵੇਗਾ ਤੇ ਨਾਲ ਹੀ ਆਯੁਸ਼ਮਾਨ ਕਾਰਡ ਤੇ ਯੂ.ਡੀ.ਆਈ. ਡੀ ਕਾਰਡ ਬਣਾਉਣ ਦੀ ਸੁਵਿਧਾ ਫ਼ਰੀ ਦਿੱਤੀ ਜਾਵੇਗੀ | ਇਸ ਦੌਰਾਨ ਬਚਿਆਂ ਦੇ ਮਾਹਿਰ, ਗਾਇਨੀ, ਈ.ਐਨ.ਟੀ. ਤੇ ਡੈਂਟਲ ਆਦਿ ਡਾਕਟਰ ਸਾਹਿਬਾਨ ਕੈਂਪ ਵਿਖੇ ਮੌਜੂਦ ਰਹਿ ਕੇ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ | ਇਸ ਤੋਂ ਇਲਾਵਾ ਵੱਖ ਵੱਖ ਵਿਭਾਗ ਜਿਵੇਂ ਕਿ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਪੇਂਡੂ ਵਿਕਾਸ ਵਿਭਾਗ ਦੇ ਸੈੱਲਫ਼ ਹੈਲਪ ਗਰੁੱਪ , ਸਖੀ. ਵਨ ਸਟਾਪ ਸੈਂਟਰ, ਬਾਲ ਸੁਰੱਖਿਆ ਯੂਨਿਟ ਆਦਿ ਹੋਰ ਵਿਭਾਗਾਂ ਵਲੋਂ ਅÏਰਤਾਂ/ਲੜੀਆਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਿਸ਼ਨੋਈ ਭਾਈਚਾਰੇ ਨੇ ਹਮੇਸ਼ਾ ਅਕਾਲੀ ਦਲ ਦਾ ਮਾਣ ਵਧਾਇਆ : ਗੁਰਤੇਜ ਸਿੰਘ ਘੁੜਿਆਣਾ <br/> ਅਗਲੀ ਖ਼ਬਰ ਆਤਮ ਵੱਲਭ ਸਕੂਲ 'ਚ ਵਿਗਿਆਨ ਮੇਲੇ ਦਾ ਆਯੋਜਨ <br/>
Ad Position 24