ਫ਼ਾਜ਼ਿਲਕਾ, 24 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਨਗਦੀ ਸਮੇਤ 3 ਸੱਟੇਬਾਜ਼ਾਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਨੰਦਪੁਰ ਮੁਹੱਲਾ ਫ਼ਾਜ਼ਿਲਕਾ ਅਤੇ ਰਿਜ਼ਕ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਨਵੀਂ ਆਬਾਦੀ ਫ਼ਾਜ਼ਿਲਕਾ ਬਿਜਲੀ ਘਰ ਗੇਟ ਦੇ ਸਾਹਮਣੇ ਕੋਲ ਸ਼ਰੇਆਮ ਦੜੇ ਸੱਟੇ ਦਾ ਕੰਮ ਕਰ ਰਹੇ ਹਨ | ਪੁਲਿਸ ਨੇ ਛਾਪੇਮਾਰੀ ਕਰਕੇ ਦੋਵਾਂ ਨੂੰ ਦੜੇ ਸੱਟੇ ਦੀ ਪਰਚੀ, ਇਕ ਗੱਤਾ, ਇਕ ਬਾਲਪੈਨ ਅਤੇ 570 ਰੁਪਏ ਦੀ ਨਗਦੀ ਸਮੇਤ ਕਾਬੂ ਕਰ ਲਿਆ | ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਚਾਂਦ ਪੁੱਤਰ ਸੁਰਿੰਦਰ ਕਟਾਰੀਆ ਵਾਸੀ ਧੋਬੀ ਘਾਟ ਗਲੀ ਨੰਬਰ 3 ਫ਼ਾਜ਼ਿਲਕਾ ਇਸ ਸਮੇਂ ਧੋਬੀ ਘਾਟ ਖ਼ਾਲੀ ਜਗਾ ਤੇ ਸ਼ਰੇਆਮ ਦੜੇ ਸੱਟੇ ਦਾ ਕੰਮ ਕਰ ਰਿਹਾ ਹੈ | ਪੁਲਿਸ ਨੇ ਛਾਪੇਮਾਰੀ ਕਰਕੇ ਉਸ ਨੂੰ ਦੜੇ ਸੱਟੇ ਦੀ ਪਰਚੀ, ਇਕ ਗੱਤਾ, ਇਕ ਬਾਲਪੈਨ ਅਤੇ 300 ਰੁਪਏ ਦੀ ਨਗਦੀ ਸਮੇਤ ਕਾਬੂ ਕਰ ਲਿਆ | ਪੁਲਿਸ ਨੇ ਫੜੇ ਗਏ ਤਿੰਨਾਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |