19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੁਲਿਸ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਸਹੁਰੇ 'ਤੇ ਜਵਾਈ ਨੂੰ ਕੀਤਾ ਕਾਬੂ, ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 25-12-2025
ਅਬੋਹਰ, 24 ਦਸੰਬਰ(ਵਿਵੇਕ ਹੂੜੀਆ)-ਬੀਤੀ ਦੇਰ ਸ਼ਾਮ ਅਬੋਹਰ ਦੇ ਥਾਣਾ ਨੰਬਰ ਇਕ ਦੀ ਪੁਲਿਸ ਨੇ ਇਕ ਸਹੁਰੇ ਅਤੇ ਜਵਾਈ ਨੂੰ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ | ਹੁਣ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਜਗਜੀਤ ਸਿੰਘ ਬੀਤੀ ਦੇਰ ਸ਼ਾਮ ਪੁਲਿਸ ਟੀਮ ਨਾਲ ਸੀਡ ਫਾਰਮ ਪੱਕਾ ਦੇ ਨੇੜੇ ਲੰਘਦੇ ਭਾਰਤ ਮਾਲਾ ਬਾਈਪਾਸ ਪੁਲ ਕੋਲ ਗਸ਼ਤ ਕਰ ਰਹੇ ਸਨ ਤਾਂ ਮੁਖ਼ਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਜੱਗਾ ਸਿੰਘ ਪੁੱਤਰ ਦੇਸਰਾਜ ਵਾਸੀ ਅਜੀਤ ਨਗਰ ਅਤੇ ਪੂਰਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਸੀਡ ਫਾਰਮ, ਜੋ ਹੈਰੋਇਨ ਡੀਲਰ ਵਜੋਂ ਕੰਮ ਕਰਦੇ ਹਨ, ਭਾਰਤ ਮਾਲਾ ਪ੍ਰੋਜੈਕਟ ਨੇੜੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ, ਜਿਸ 'ਤੇ ਥਾਣਾ ਇੰਚਾਰਜ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਾਕਾਬੰਦੀ ਕੀਤੀ ਅਤੇ ਜਦੋਂ ਦੋਵੇਂ ਮੋਟਰਸਾਈਕਲ 'ਤੇ ਉੱਥੋਂ ਲੰਘੇ ਤਾਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਅਤੇ ਉਨ੍ਹਾਂ ਤੋਂ 10 ਗਰਾਮ ਹੈਰੋਇਨ ਅਤੇ 10,000 ਰੁਪਏ ਨਕਦ ਬਰਾਮਦ ਕੀਤੇ | ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਥਾਣਾ ਇੰਚਾਰਜ ਨੇ ਦੱਸਿਆ ਕਿ ਜੱਗਾ ਅਤੇ ਉਸ ਦਾ ਸਹੁਰਾ ਪੂਰਨ ਸਿੰਘ ਦੋਵੇਂ ਖੇਤੀਬਾੜੀ ਕਰਦੇ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਨੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਸੀ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਕੀ ਉਨ੍ਹਾਂ ਖ਼ਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਹੈ ਅਤੇ ਕੀ ਉਨ੍ਹਾਂ ਤੋਂ ਬਰਾਮਦ ਕੀਤਾ ਗਿਆ ਮੋਟਰਸਾਈਕਲ ਉਨ੍ਹਾਂ ਦਾ ਹੈ ਜਾਂ ਚੋਰੀ ਦਾ | ਇਸ ਦੌਰਾਨ ਪੁੱਛਗਿੱਛ ਦੌਰਾਨ ਜੱਗਾ ਸਿੰਘ ਨੇ ਦੱਸਿਆ ਕਿ ਉਹ ਚਿੱਟਾ 1600 ਰੁਪਏ ਪ੍ਰਤੀ 10 ਗਰਾਮ ਦੇ ਹਿਸਾਬ ਨਾਲ ਖ਼ਰੀਦਦਾ ਹੈ ਅਤੇ ਕੱਲ੍ਹ ਉਸ ਨੇ ਚਿੱਟਾ ਵੇਚ ਕੇ 10,000 ਰੁਪਏ ਕਮਾਏ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਚ ਸਵਾਮੀ ਸ਼ਰਧਾਨੰਦ ਦੇ ਸ਼ਹੀਦੀ ਦਿਵਸ 'ਤੇ ਕਰਵਾਇਆ ਵਿਸ਼ੇਸ਼ ਸੈਮੀਨਾਰ <br/> ਅਗਲੀ ਖ਼ਬਰ ਮੁਫ਼ਤ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ 'ਚ 65 ਮਰੀਜ਼ਾਂ ਦੀ ਜਾਂਚ <br/>
Ad Position 24