31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਿਜਲੀ ਐਕਟ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗ <br/>

Ad Position 21
No active advertisement
ਬਿਜਲੀ ਸੋਧ ਬਿੱਲ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ | ਤਸਵੀਰ-ਕਪਿਲ ਕੰਧਾਰੀ <br/> 26-12-2025
ਗੁਰੂਹਰਸਹਾਏ, 25 ਦਸੰਬਰ (ਕਪਿਲ ਕੰਧਾਰੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਬਿਜਲੀ ਐਕਟ 2025 ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਆਗੂਆਂ ਵਲੋਂ ਗੁਰੂਹਰਸਹਾਏ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਸੁਰਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਗੁਰਮੀਤ ਸਿੰਘ ਮੋਠਾਵਾਲਾ, ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਨਰੇਸ਼ ਸੇਠੀ, ਕੁੱਲ ਹਿੰਦ ਕਿਸਾਨ ਸਭਾ ਤੋਂ ਢੋਲਾ ਮਾਹੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਪ੍ਰਤਾਪ ਸਿੰਘ, ਰਤਨ ਸਿੰਘ, ਬੀ.ਕੇ.ਯੂ.ਡਕੌਂਦਾ ਬੂਟਾ ਸਿੰਘ ਬੁਰਜ ਗਿੱਲ, ਸਤਨਾਮ ਚੰਦ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦੇ ਹੋਏ ਸੁਰਜੀਤ ਸਿੰਘ ਅਤੇ ਨਰੇਸ਼ ਸੇਠੀ ਨੇ ਕਿਹਾ ਕਿ ਬਿਜਲੀ ਐਕਟ 2025 ਜੋ ਕਿ ਸਮੁੱਚੇ ਵਰਗਾਂ ਦੇ ਲੋਕਾਂ ਦਾ ਕਚੂਮਰ ਕੱਢਣ ਲਈ ਲਿਆਂਦਾ ਜਾ ਰਿਹਾ ਹੈ | ਇਹ ਐਕਟ 2020 ਵਿਚ ਕਿਸਾਨ ਜਥੇਬੰਦੀਆਂ ਵਲੋਂ ਜਦੋਂ ਕਾਲੇ ਕਾਨੂੰਨ ਰੱਦ ਕੀਤੇ ਗਏ ਸਨ ਉਦੋਂ ਵੀ ਸਰਕਾਰ ਵਲੋਂ ਇਹ ਕਾਨੂੰਨ ਰੱਦ ਕਰਨ ਲਈ ਕਿਹਾ ਗਿਆ ਸੀ ਪਰ ਅੱਜ ਫਿਰ ਸਰਕਾਰ ਕਾਰਪੋਰੇਟ ਘਰਾਨਿਆਂ ਦੇ ਹਿਤਾਂ ਦੀ ਰਾਖੀ ਲਈ ਫਿਰ ਪਾਸ ਕਰਨ ਜਾ ਰਹੀ ਹੈ | ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਇਹ ਕਾਨੂੰਨ ਬਣ ਗਿਆ ਤਾਂ ਕਾਰਪੋਰੇਟ ਘਰਾਣੇ ਆਪਣੀ ਮਨਮਰਜ਼ੀ ਅਨੁਸਾਰ ਬਿਜਲੀ ਦੇ ਰੇਟ ਤਹਿ ਕਰੇਗੀ | ਜਿਸ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ | ਜਿਸ ਨਾਲ ਸਮੁੱਚਾ ਵਰਗ ਪ੍ਰਭਾਵਿਤ ਹੋਵੇਗਾ | ਇਸ ਮੌਕੇ ਗੁਰਮੀਤ ਸਿੰਘ ਮੋਠਾਵਾਲਾ ਨੇ ਦੱਸਿਆ ਕਿ ਇਸ ਐਕਟ ਨੂੰ ਸਰਕਾਰ ਵਲੋਂ ਤੁਰੰਤ ਵਾਪਸ ਲੈਣਾ ਚਾਹੀਦਾ ਹੈ | ਕਿਉਂ ਕਿ ਇਸ ਨਾਲ ਕਿਸਾਨੀ ਧੰਦਾ ਪੂਰਨ ਰੂਪ ਵਿਚ ਖ਼ਤਮ ਹੋ ਜਾਵੇਗਾ | ਕਿਸਾਨਾਂ ਦੀਆਂ ਜ਼ਮੀਨਾਂ ਵਿਕ ਜਾਣਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਕਾਰਪੋਰੇਟ ਘਰਾਨਿਆਂ ਦੇ ਹੱਕ ਵਿਚ ਭੁਗਤ ਰਹੀ ਹੈ | ਉਨ੍ਹਾਂ ਕਿਹਾ ਕ 28 ਦਸੰਬਰ ਤੋਂ 30 ਦਸੰਬਰ ਦੇ ਦਰਮਿਆਨ ਸਾਂਝੇ ਤੌਰ 'ਤੇ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ 31 ਦਸੰਬਰ ਤੱਕ ਬਿਜਲੀ ਐਕਟ ਸਬੰਧੀ ਆਪਣੇ ਸੁਝਾਵਾਂ ਵਿਚ ਰੱਦ ਕਰਨ ਦਾ ਸੁਝਾਅ ਕੇਂਦਰ ਨੂੰ ਨਹੀਂ ਭੇਜਦੀ ਤਾਂ 16 ਜਨਵਰੀ ਨੂੰ ਸਮੁੱਚੇ ਪੰਜਾਬ ਵਿਚ ਸਰਕਲ ਦਫ਼ਤਰਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ | ਇਸ ਮੌਕੇ ਸਤਨਾਮ ਚੰਦ ਨੇ ਕਿਹਾ ਕਿ ਟਰੈਕਟਰ ਮਾਰਚ ਮੋਟਰਸਾਈਕਲ ਮਾਰਚ ਵਿਚ ਵੱਡੀ ਗਿਣਤੀ 'ਚ ਕਿਸਾਨਾਂ, ਮਜ਼ਦੂਰਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਦੀ ਯਾਦ 'ਚ ਬੰਗੜ ਹਸਪਤਾਲ ਵਿਖੇ ਸਮਾਗਮ <br/> ਅਗਲੀ ਖ਼ਬਰ ਥਾਣਾ ਕੈਂਟ ਪੁਲਿਸ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਉਡਾ ਰਹੀ ਧੱਜੀਆਂ-ਐਡਵੋਕੇਟ ਮੇਹਰ ਸਿੰਘ ਮੱਲ <br/>
Ad Position 24