05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜਲਿ੍ਹਆਂਵਾਲਾ ਬਾਗ ਵਿਖੇ ਨਹੀਂ ਸ਼ੁਰੂ ਹੋ ਸਕੀ ਰਿਟਰੀਟ ਸਮਾਰੋਹ ਵਰਗੀ ਪਰੇਡ

Ad Position 21
No active advertisement
ਅਜੀਤ ਡੈਸਕ 02-06-2025
ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਅਟਾਰੀ-ਵਾਹਗਾ ਕੌਮਾਂਤਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਕੀਤੀ ਜਾਣ ਵਾਲੀ ਝੰਡਾ ਉਤਾਰਨ ਦੀ ਰਸਮ (ਰਿਟਰੀਟ ਸੈਰਾਮਨੀ) ਦੀ ਤਰਜ਼ 'ਤੇ ਸਥਾਨਕ ਜਲਿ੍ਹਆਂਵਾਲਾ ਬਾਗ ਕੰਪਲੈਕਸ 'ਚ ਪਰੇਡ ਸ਼ੁਰੂ ਕਰਨ ਦੇ ਐਲਾਨ ਦੇ 6 ਵਰ੍ਹੇ ਬਾਅਦ ਵੀ ਇਸ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ | ਦਰਅਸਲ, ਜਨਵਰੀ 2019 'ਚ ਸਾਬਕਾ ਰਾਜ ਸਭਾ ਮੈਂਬਰ ਅਤੇ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਸ਼ਵੇਤ ਮਲਿਕ ਨੇ ਐਲਾਨ ਕੀਤਾ ਸੀ ਕਿ ਬੀ. ਐੱਸ. ਐੱਫ. (ਸੀਮਾ ਸੁਰੱਖਿਆ ਬਲ) ਦੇ ਜਵਾਨਾਂ ਦੁਆਰਾ ਅਟਾਰੀ-ਵਾਹਗਾ ਸਰਹੱਦ 'ਤੇ ਰੋਜ਼ਾਨਾ ਕੀਤੀ ਜਾਣ ਵਾਲੀ ਪਰੇਡ ਬਹੁਤ ਜਲਦੀ ਜਲਿ੍ਹਆਂਵਾਲਾ ਬਾਗ ਕੰਪਲੈਕਸ ਵਿਖੇ ਵੀ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਇਸ ਨੂੰ ਅਪ੍ਰੈਲ 2019 'ਚ ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਦੀ ਕੇਂਦਰ ਸਰਕਾਰ ਦੀ ਯੋਜਨਾ ਦਾ ਇਕ ਹਿੱਸਾ ਦੱਸਿਆ ਸੀ | ਉਸ ਦੌਰਾਨ ਮਲਿਕ ਨੇ ਮੀਡੀਆ ਸਾਹਮਣੇ ਇਹ ਵੀ ਦਾਅਵਾ ਕੀਤਾ ਸੀ ਕਿ ਜਲਿ੍ਹਆਂਵਾਲਾ ਬਾਗ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਹਿਤ ਇਤਿਹਾਸਕ ਸਮਾਰਕ ਵਿਖੇ ਅਮਰ ਜਯੋਤੀ ਦੇ ਨੇੜੇ ਢੁਕਵੀਂ ਥਾਂ 'ਤੇ ਹਰ ਸ਼ਾਮ ਇਹ ਪਰੇਡ ਸ਼ੁਰੂ ਕਰਨ ਲਈ ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਅਤੇ ਹੋਰਨਾ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਹੋ ਚੁੱਕੀ ਹੈ | ਸਥਾਨਕ ਸਮਾਜਿਕ ਕਾਰਕੁਨ ਨਰੇਸ਼ ਜੌਹਰ, ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਦੇ ਅੰਮਿ੍ਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ, ਅੰਮਿ੍ਤਸਰ ਗਾਈਡ ਐਸੋਸੀਏਸ਼ਨ ਦੇ ਗੁਰਿੰਦਰ ਸਿੰਘ ਜੌਹਲ ਤੇ ਸਮਾਜਿਕ ਕਾਰਕੁਨ ਇੰਜ. ਪਵਨਦੀਪ ਸ਼ਰਮਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੱਸਟੀ ਸ਼ਵੇਤ ਮਲਿਕ ਵਲੋਂ ਆਪਣੇ ਉਕਤ ਐਲਾਨ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਅੰਮਿ੍ਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਵੱਡੀ ਗਿਣਤੀ 'ਚ ਸੈਲਾਨੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਲਿ੍ਹਆਂਵਾਲਾ ਬਾਗ ਵਿਖੇ ਪਹੁੰਚਦੇ ਹਨ, ਪਰ ਸਮਾਰਕ ਦੇ ਅੰਦਰ ਸਿਰਫ਼ 13 ਅਪ੍ਰੈਲ ਨੂੰ ਹੀ ਪ੍ਰਸ਼ਾਸਨ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਹਿਤ ਪੁਲਿਸ ਪਰੇਡ ਕਰਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਾਬਕਾ ਰਾਜ ਸਭਾ ਮੈਂਬਰ ਵਲੋਂ ਸਮਾਰਕ 'ਚ ਰੋਜ਼ਾਨਾ ਪਰੇਡ ਕਰਵਾਉਣ ਦਾ ਐਲਾਨ ਸਰਕਾਰੀ ਫਾਈਲਾਂ 'ਚ ਦਫ਼ਨ ਹੋ ਚੁੱਕਿਆ ਹੈ | ਜਦਕਿ ਜਲਿ੍ਹਆਂਵਾਲਾ ਬਾਗ ਵਿਖੇ ਪਰੇਡ ਦਾ ਜਲਦੀ ਸ਼ੁਰੂ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਅਜੇ ਵੀ ਸਫ਼ਾਈ ਪੱਖੋਂ ਸ਼ਹਿਰ ਦੀ ਨੁਹਾਰ ਬਦਲਣ ਦੀ ਹੋ ਰਹੀ ਉਡੀਕ ਅਗਲੀ ਖ਼ਬਰ 6 ਸਾਲ ਪਹਿਲਾਂ ਕੀਤਾ ਐਲਾਨ ਸਰਕਾਰੀ ਫਾਈਲਾਂ 'ਚ ਹੋ ਚੁੱਕਿਆ ਦਫ਼ਨ ਜਲਿ੍ਹਆਂਵਾਲਾ ਬਾਗ ਵਿਖੇ ਨਹੀਂ ਸ਼ੁਰੂ ਹੋ ਸਕੀ ਰ...
Ad Position 24