05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਜੇ ਵੀ ਸਫ਼ਾਈ ਪੱਖੋਂ ਸ਼ਹਿਰ ਦੀ ਨੁਹਾਰ ਬਦਲਣ ਦੀ ਹੋ ਰਹੀ ਉਡੀਕ

Ad Position 21
No active advertisement
ਅਜੀਤ ਡੈਸਕ 02-06-2025

ਅੰਮਿ੍ਤਸਰ, 1 ਜੂਨ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਇਤਿਹਾਸਕ ਤੇ ਧਾਰਮਿਕ ਨਗਰੀ ਹੋਣ ਕਰਕੇ ਇਹ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੈ ਅਤੇ ਇਸ ਸ਼ਹਿਰ ਨੂੰ ਸਮਾਰਟ ਸਿਟੀ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ | ਨਗਰ ਨਿਗਮ ਵਲੋਂ ਇਸ ਕੂੜੇ ਨੂੰ ਠਿਕਾਣੇ ਲਗਾਉਣ ਲਈ ਸਮੇਂ-ਸਮੇਂ ਕਈ ਯਤਨ ਕੀਤੇ ਪਰ ਇਸ ਦੇ ਬਾਵਜੂਦ ਸਫ਼ਾਈ ਨੂੰ ਲੈ ਕੇ ਸਫਲਤਾ ਨਿਗਮ ਦੇ ਹੱਥਾਂ ਤੋਂ ਅਜੇ ਦੂਰ ਹੈ | ਭਾਵੇਂ ਕਿ ਸੜਕਾਂ 'ਤੇ ਲੱਗਣ ਵਾਲੇ ਕੂੜੇ ਦੇ ਢੇਰ ਪਹਿਲਾਂ ਦੇ ਮੁਕਾਬਲੇ ਨਿੱਕੇ ਹੋਏ ਪਰ ਅਜੇ ਵੀ ਸ਼ਹਿਰ 'ਚੋਂ ਕੂੜੇ ਦੀ ਪੂਰੀ ਚੁਕਾਈ ਨਹੀਂ ਹੋ ਰਹੀ | ਲੋਕ ਸਫ਼ਾਈ ਪੱਖੋਂ ਸ਼ਹਿਰ ਦੀ ਨੁਹਾਰ ਬਦਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਅੰਮਿ੍ਤਸਰ ਸ਼ਹਿਰ ਦੀ 15 ਲੱਖ ਤੋਂ ਵਧੇਰੇ ਵਸੋਂ ਹੈ ਇਸ ਤੋਂ ਇਲਾਵਾ ਇਸ ਨਗਰੀ ਵਿਚ ਹਰ ਰੋਜ਼ ਡੇਢ ਤੋਂ ਦੋ ਲੱਖ ਦੇ ਕਰੀਬ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ | ਇਸ ਨਗਰੀ ਵਿਚ ਹਰ ਰੋਜ਼ 550 ਟਨ ਕੂੜਾ ਇਕੱਠਾ ਹੁੰਦਾ ਹੈ | ਨਗਰ ਨਿਗਮ ਵਲੋਂ ਕੂੜੇ ਦੀ ਘਰਾਂ ਤੋਂ ਲੈ ਕੇ ਬਾਜ਼ਾਰਾਂ, ਗੱਲੀਆਂ ਮੁਹੱਲਿਆਂ 'ਚ ਚੁਕਾਈ ਦਾ ਕੰਮ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ ਪਰ ਉਹ ਕੰਪਨੀ 22 ਸਤੰਬਰ ਨੂੰ ਆਪਣਾ ਕੰਮ ਸਮੇਟ ਕੇ ਇੱਥੋਂ ਕੂਚ ਕਰ ਚੱਲੀ ਹੈ | ਨਗਰ ਨਿਗਮ ਵਲੋਂ ਇਸ ਦਾ ਬਦਲਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ | ਸ਼ਹਿਰ ਦੀ ਸਫ਼ਾਈ ਜਿਸ ਵਿਚ ਘਰ-ਘਰ 'ਚੋਂ ਕੂੜੇ ਦੀ ਚੁਕਾਈ ਕਰਵਾਉਣ ਅਤੇ ਸੜਕਾਂ ਗਲੀਆਂ, ਬਾਜ਼ਾਰਾਂ ਵਿਚੋਂ ਕੂੜੇ ਦੀ ਚੁਕਾਈ ਸ਼ਾਮਲ ਹੈ | ਸਫ਼ਾਈ ਨੂੰ ਲੈ ਕੇ ਨਗਰ ਨਿਗਮ ਵਲੋਂ ਸ਼ਹਿਰ ਦੀਆਂ 85 ਵਾਰਡਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ | ਪਹਿਲੇ ਹਿੱਸੇ ਵਿਚ 41 ਵਾਰਡਾਂ ਅਤੇ ਦੂਸਰੇ ਹਿੱਸੇ ਵਿਚ 44 ਵਾਰਡਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੇ ਦੋ ਵੱਖ-ਵੱਖ ਟੈਂਡਰ ਲਗਾਏ ਹਨ | ਇਸ ਤੋਂ ਇਲਾਵਾ ਕੂੜੇ ਨੂੰ ਠਿਕਾਣੇ ਲਗਾਉਣ ਲਈ ਕੂੜੇ ਦੀ ਬਾਇਓਰੈਮੀਡੇਸ਼ਨ ਕਰਵਾਉਣ ਦੇ ਕੰਮ ਟੈਂਡਰ ਲਗਾਇਆ ਗਿਆ ਹੈ | ਇਸ ਦਾ ਪਹਿਲਾਂ ਇਕ ਵਾਰ ਟੈਂਡਰ ਲਗਾਇਆ ਗਿਆ ਸੀ ਜੋ ਤਕਨੀਕੀ ਕਾਰਨਾਂ ਕਾਰਨ ਰੱਦ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਦਾ ਮੁੜ ਟੈਂਡਰ ਲਗਾਇਆ ਗਿਆ ਹੈ | ਵੈਸੇ ਤਾਂ ਕੂੜਾ ਚੁੱਕਣ ਵਾਲੀ ਪੁਰਾਣੀ ਕੰਪਨੀ ਦੀ ਕਾਰਜ ਪ੍ਰਣਾਲੀ ਪਹਿਲਾ ਬਹੁਤ ਮੱਧਮ ਰਫ਼ਤਾਰ 'ਤੇ ਚੱਲ ਰਹੀ ਹੈ, ਜਿਸ ਦਾ ਨਗਰ ਨਿਗਮ ਵਲੋਂ ਬਦਲਵਾਂ ਪ੍ਰਬੰਧ ਕਰਦੇ ਹੋਏ ਕੁਝ ਟਰੈਕਟ ਟਰਾਲੀਆਂ ਵੱਖਰੇ ਤੌਰ 'ਤੇ ਠੇਕੇ 'ਤੇ ਲੈ ਕੇ ਸ਼ਹਿਰ ਦੀ ਸਫ਼ਾਈ ਦਾ ਕੰਮ ਚਲਾਇਆ ਜਾ ਰਿਹਾ ਹੈ | ਸੜਕਾਂ ਤੋਂ ਕੂੜੇ ਦੀ ਚੁਕਾਈ ਹੋਣ ਕਰਕੇ ਹੁਣ ਸੜਕਾਂ 'ਤੇ ਪਹਿਲਾਂ ਦੇ ਮੁਕਾਬਲੇ ਕੂੜੇ ਦੇ ਢੇਰ ਛੋਟੇ ਹੋਏ ਹਨ ਪਰ ਮੁੱਖ ਤੌਰ 'ਤੇ ਘਰਾਂ ਵਿਚੋਂ ਕੂੜੇ ਦੀ ਚੁਕਾਈ ਦੀ ਸਮੱਸਿਆ ਜਿਉਂ ਦੀ ਤਿਉਂ ਹੈ | ਲੋਕਾਂ ਦੇ ਘਰਾਂ ਵਿਚੋਂ ਕਈ ਕਈ ਦਿਨ ਕੂੜਾ ਨਹੀਂ ਚੁੱਕਿਆ ਜਾਂਦਾ ਜਿਸ ਕਾਰਨ ਕੂੜਾ ਲੋਕਾਂ ਦੇ ਘਰਾਂ ਵਿਚ ਹੀ ਬਦਬੂ ਮਾਰਦਾ ਰਹਿੰਦਾ ਹੈ ਜਿਸ ਕਾਰਨ ਲੋਕ ਸੜਕਾਂ, ਗਲੀਆਂ ਅਤੇ ਹੋਰ ਖਾਲੀ ਜਗ੍ਹਾ 'ਤੇ ਕੂੜਾ ਸੁੱਟਣ ਨੂੰ ਮਜ਼ਬੂਰ ਹੋ ਜਾਂਦੇ ਹਨ |
ਇਸ ਸੰਬੰਧ ਵਿਚ ਗੁਰੂ ਅਮਰਦਾਸ ਐਵੀਨਿਊ ਦੇ ਵਸਨੀਕ ਜਸਕਰਨ ਸਿੰਘ ਵਿਰਕ, ਅਮਰ ਸਿੰਘ ਭੰਗੂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਕਈ ਮਹੀਨਿਆਂ ਤੋਂ ਕੰਪਨੀ ਦੀ ਕੂੜਾ ਚੁੱਕਣ ਵਾਲੀ ਗੱਡੀ ਨਹੀਂ ਆ ਰਹੀ ਜਿਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਬੰਦਿਆਂ ਕੋਲੋਂ ਆਪਣੇ ਘਰਾਂ ਦਾ ਕੂੜਾ ਚੁਕਵਾਇਆ ਜਾਂਦਾ ਹੈ | ਉਹ ਵੀ ਕਈ ਕਈ ਦਿਨਾਂ ਬਾਅਦ ਕੂੜਾ ਚੁੱਕਣ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਸਾਫ਼ ਸਫ਼ਾਈ ਨਿਗਮ ਦਾ ਮੁੱਢਲਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਡੀਕ ਹੈ ਕਿ ਕਦੋਂ ਅੰਮਿ੍ਤਸਰ ਸ਼ਹਿਰ ਵੀ ਕੂੜਾ ਮੁਕਤ ਸਾਫ਼ ਸੁਥਰਾ ਸ਼ਹਿਰ ਬਣੇਗਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼-ਹਥਿਆਰਾਂ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਜਲਿ੍ਹਆਂਵਾਲਾ ਬਾਗ ਵਿਖੇ ਨਹੀਂ ਸ਼ੁਰੂ ਹੋ ਸਕੀ ਰਿਟਰੀਟ ਸਮਾਰੋਹ ਵਰਗੀ ਪਰੇਡ
Ad Position 24