ਅੰਮਿ੍ਤਸਰ, 1 ਜੂਨ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਐੱਸ ਖ਼ਾਲਸਾ ਸੀ: ਸੈ: ਸਕੂਲ ਮਾਲ ਰੋਡ ਦੇ ਪਿੰ੍ਰਸੀਪਲ ਡਾ. ਗੁਰਰਤਨ ਸਿੰਘ ਦੀ ਪੁਸਤਕ 'ਡਾ. ਜਸਵੰਤ ਸਿੰਘ ਨੇਕੀ ਕਾਵਿ-ਸੁਹਜ ਦਿ੍ਸ਼ਟੀ ਅਧਿਐਨ' ਸਥਾਨਕ ਜੀ.ਐੱਸ. ਜੀ.ਐੱਸ. ਤੁੰਗ ਮੈਮੋਰੀਅਲ ਸਕੂਲ ਵਿਖੇ ਪਿ੍ੰ: ਸ਼ਮਸ਼ੇਰ ਸਿੰਘ ਕਾਹਲੋਂ ਦੀ ਰਹਿਨੁਮਾਈ ਹੇਠ ਹੋਏ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਨ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਫੁੱਲਪ੍ਰੀਤ ਸਿੰਘ ਸ਼ਾਮਿਲ ਸਨ | ਪਿ੍ੰ: ਕਾਹਲੋਂ ਵਲੋਂ ਡਾ. ਗੁਰਰਤਨ ਸਿੰਘ ਦੇ ਇਸ ਥੀਸਿਸ 'ਤੇ ਪੁਸਤਕ ਬਣਨ ਦਾ ਸਫ਼ਰ ਹਾਜ਼ਰੀਨ ਨਾਲ ਸਾਂਝਾ ਕੀਤਾ | ਇਸ ਪੁਸਤਕ ਦਾ ਮੁੱਖ ਬੰਦ ਵੀ ਉਨ੍ਹਾਂ ਵਲੋਂ ਹੀ ਲਿਖਿਆ ਗਿਆ ਹੈ | ਡਾ. ਗੁਰਰਤਨ ਸਿੰਘ ਨੇ ਪੁਸਤਕ ਦੇ ਵਿਸ਼ੇ ਤੋਂ ਹਾਜ਼ਰ ਸਰੋਤਿਆਂ ਨੂੰ ਜਾਣੂ ਕਰਵਾਇਆ ਅਤੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਪੂਨਮ ਭਸੀਨ ਅਤੇ ਵਾਇਸ ਪਿ੍ੰਸੀ. ਗਗਨਦੀਪ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |