ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਰਾਜਸਥਾਨ ਦੀ ਰਹਿਣ ਵਾਲੀ ਇਕ ਔਰਤ ਨਾਲ ਅੰਮਿ੍ਤਸਰ ਦੇ ਇਕ ਹੋਟਲ 'ਚ ਉਸਦੇ ਹੀ ਰਿਸ਼ਤੇਦਾਰ ਵਲੋਂ ਜਬਰ ਜਨਾਹ ਕੀਤੇ ਜਾਣ ਦੀ ਜ਼ੀਰੋ ਐੱਫ.ਆਈ.ਆਰ. ਮਿਲਣ 'ਤੇ ਥਾਣਾ ਕੌਤਵਾਲੀ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਸਦੇ ਆਪਣੇ ਪਤੀ ਨਾਲ ਅਣਬਣ ਚਲ ਰਹੀ ਸੀ ਤੇ ਉਕਤ ਵਿਅਕਤੀ ਜੋ ਉਸਦਾ ਰਿਸ਼ਤੇਦਾਰ ਹੈ, ਨੇ ਉਸ ਨਾਲ ਨਜ਼ਦੀਕੀ ਵਧਾ ਲਈ ਤੇ ਕਿਹਾ ਕਿ ਉਸਦੀ ਵੀ ਆਪਣੀ ਪਤਨੀ ਨਾਲ ਅਣਬਣ ਚਲ ਰਹੀ ਹੈ | ਇਕ ਸਾਲ ਪਹਿਲਾਂ ਔਰਤ ਦਾ ਉਸਦੇ ਪਤੀ ਨਾਲ ਉਸਦਾ ਤਲਾਕ ਵੀ ਹੋ ਚੁੱਕਾ ਹੈ ਤੇ ਉਕਤ ਕਥਿਤ ਦੋਸ਼ੀ ਵਿਅਕਤੀ ਜੋ ਮਲੇਸ਼ੀਆ ਆਉਂਦਾ ਜਾਂਦਾ ਰਹਿੰਦਾ ਸੀ, 2 ਸਾਲ ਪਹਿਲਾਂ ਉਹ ਮਲੇਸ਼ੀਆ ਤੋਂ ਅੰਮਿ੍ਤਸਰ ਹਵਾਈ ਅੱਡੇ 'ਤੇ ਉਤਰਿਆ ਸੀ ਤੇ ਉਹ ਉਸਨੂੰ ਲੈਣ ਲਈ ਗਈ ਸੀ, ਜਦੋਂ ਕਿ ਉਹ ਦੋਵੇਂ ਇਥੇ ਅੰਮਿਤਸਰ ਦੇ ਇਕ ਹੋਟਲ 'ਚ ਰੁਕੇ ਜਿੱਥੇ ਉਸਨੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕੀਤਾ ਤੇ ਅਸ਼ਲੀਲ ਵੀਡੀਓ ਵੀ ਬਣਾ ਲਈ | ਪੁਲਿਸ ਵਲੋਂ ਇਸ ਸੰਬੰਧੀ ਸੁਖਜੀਤ ਸਿੰਘ ਵਾਸੀ ਪਿੰਡ ਭਾਗੋਕੇ ਜ਼ੀਰਾ ਫਿਰੋਜ਼ਪੁਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |