14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਘੱਲੂਘਾਰਾ ਹਫ਼ਤਾ ਦਾ ਦੂਜਾ ਦਿਨ : ਗੁਰੁ ਨਗਰੀ ਹੋਵੇਗੀ ਪੁਲਿਸ ਛਾਉਣੀ 'ਚ ਤਬਦੀਲ

Ad Position 21
No active advertisement
ਅਜੀਤ ਡੈਸਕ 03-06-2025
ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-41 ਸਾਲ ਪਹਿਲਾਂ ਭਾਰਤੀ ਫ਼ੌਜ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤੇ ਜਾਣ ਤੇ ਸ਼ਰਧਾਂਜਲੀ ਸਮਾਗਮਾਂ ਦੇ ਮਨਾਏ ਜਾ ਰਹੇ ਹਫ਼ਤੇ ਦਾ ਅੱਜ ਦੂਜਾ ਦਿਨ ਹੈ ਜਦੋਂ ਕਿ ਇਸੇ ਤਹਿਤ ਸ਼ਹਿਰ 'ਚ ਸੁਰਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ | ਪੁਲਿਸ ਵਲੋਂ ਗੁਰੂ ਨਗਰੀ ਨੂੰ ਪੁਲਿਸ ਛਾਉਣੀ 'ਚ ਤਬਦੀਲ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰੀ ਭਾਗਾਂ 'ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਸਾਲ ਵਾਂਗ ਇਸ ਵਾਰ ਵੀ ਪੁਲਿਸ ਵਲੋਂ ਸੁਰਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ ਜਿਸ ਤਹਿਤ ਅੱਧੀ ਦਰਜ਼ਨ ਜਿਲਿ੍ਹਆਂ ਤੋਂ ਪੁਲਿਸ, ਪੰਜਾਬ ਆਰਮਡ ਫੋਰਸ ਤੇ ਹੋਰ ਅਰਧ ਸੈਨਿਕ ਬੱਲ ਤਾਇਨਾਤ ਕੀਤੇ ਜਾ ਰਹੇ ਹਨ | ਜਿਨ੍ਹਾਂ ਦੀ ਨਫਰੀ ਵਧਾ ਕੇ ਇਸ ਵਾਰ 6 ਹਜ਼ਾਰ ਕੀਤੀ ਗਈ ਹੈ | ਇਹ ਸਮਾਗਮ ਇਸ ਵਾਰ ਇਸ ਲਈ ਵੀ ਜ਼ਿਆਦਾ ਅਹਿਤਤਿਆਦ ਵਾਲਾ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਟਕਰਾਅ ਵੱਲ ਵੱਧ ਰਹੇ ਹਨ | ਇਸ ਲਈ ਪੁਲਿਸ ਤੋਂ ਇਲਾਵਾ ਸੁਰਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ | ਸ਼ਹਿਰ 'ਚ ਲਗਾਏ ਜਾ ਰਹੇ ਨਾਕਿਆਂ ਦੀ ਗਿਣਤੀ 62 ਦੱਸੀ ਗਈ ਹੈ ਜਿਨ੍ਹਾਂ 'ਚ ਦੋ ਦਰਜ਼ਨ ਦੇ ਕਰੀਬ ਨਾਕਾਬੰਦੀ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ 'ਤੇ ਹੀ ਕੀਤੀ ਗਈ ਹੈ ਜਦੋਂ ਕਿ 30 ਹੋਰ ਨਾਕੇ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਇਲਾਕਿਆਂ 'ਚ ਲਗਾਏ ਗਏ ਹਨ | ਇਨ੍ਹਾਂ 'ਤੇ 24 ਘੰਟੇ ਦੀ ਪੁਲਿਸ ਨਿਗਰਾਨੀ 'ਤੇ ਪਹਿਰਾ ਲਗਾ ਦਿੱਤਾ ਗਿਆ ਹੈ | ਇਸ ਲਈ 100 ਦੇ ਕਰੀਬ ਗਜਟਿਡ ਅਧਿਕਾਰੀ ਵੀ ਤਾਇਨਾਤ ਕੀਤੇ ਜਾ ਰਹੇ ਹਨ | ਦੱਸਣਯੋਗ ਹੈ ਕਿ ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ 6 ਜੂਨ ਨੂੰ ਅੰਮਿ੍ਤਸਰ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ 'ਚ ਡਿਊਟੀ ਕਰਨ ਦੇ ਦੋਸ਼ 'ਚ ਟੀ. ਟੀ. ਈ. ਮੁਅੱਤਲ ਅਗਲੀ ਖ਼ਬਰ ਗਿਆਨੀ ਗੜਗੱਜ ਨੇ ਵੀ ਕੀਤੇ ਘੱਲੂੁਘਾਰੇ ਦੌਰਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਦਰਸ਼ਨ
Ad Position 24