14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨਸ਼ੇ 'ਚ ਡਿਊਟੀ ਕਰਨ ਦੇ ਦੋਸ਼ 'ਚ ਟੀ. ਟੀ. ਈ. ਮੁਅੱਤਲ

Ad Position 21
No active advertisement
ਅਜੀਤ ਡੈਸਕ 03-06-2025
ਅੰਮਿ੍ਤਸਰ, 2 ਜੂਨ (ਗਗਨਦੀਪ ਸ਼ਰਮਾ)-ਨਸ਼ੇ 'ਚ ਡਿਊਟੀ ਕਰਨ ਦੇ ਦੋਸ਼ 'ਚ ਇਕ ਟੀ. ਟੀ. ਈ. ਨੂੰ ਮੁਅੱਤਲ ਕੀਤਾ ਗਿਆ ਹੈ, ਜਿਸਦਾ ਹੈੱਡਕੁਆਟਰ ਅੰਮਿ੍ਤਸਰ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਰੇਲ ਗੱਡੀ ਨੰਬਰ (14679) ਨਵੀਂ ਦਿੱਲੀ-ਅੰਮਿ੍ਤਸਰ ਇੰਟਰਸਿਟੀ ਐਕਸਪ੍ਰੈੱਸ 'ਚ ਇਹ ਘਟਨਾ ਬੀਤੇ ਸ਼ਨਿੱਚਰਵਾਰ ਨੂੰ ਵਾਪਰੀ ਸੀ | ਇਸ ਗੱਡੀ 'ਚ ਸਫਰ ਕਰਦੇ ਯਾਤਰੀਆਂ ਨੇ ਦੋਸ਼ ਲਗਾਇਆ ਸੀ ਕਿ ਇਕ ਟੀ. ਟੀ. ਈ. ਨਸ਼ੇ 'ਚ ਡਿਊਟੀ ਕਰ ਰਿਹਾ ਹੈ | ਸੂਤਰ ਦੱਸਦੇ ਹਨ ਕਿ ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀ. ਆਰ. ਐੱਮ. ਵਲੋਂ ਇਹ ਮਾਮਲਾ ਧਿਆਨ 'ਚ ਆਉਣ 'ਤੇ ਤੁਰੰਤ ਉਕਤ ਟੀ. ਟੀ. ਈ. ਨੂੰ ਮੁਅਤਲ ਕਰ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਜੀ.ਆਰ.ਪੀ. ਅੰਮਿ੍ਤਸਰ ਵਲੋਂ ਸੰਬੰਧਤ ਟੀ. ਟੀ. ਈ. ਨੂੰ ਆਪਣਾ ਪੱਖ ਰੱਖਣ ਲਈ 3 ਜੂਨ ਨੂੰ ਜੀ.ਆਰ.ਪੀ. ਥਾਣੇ ਬੁਲਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਕਰਨ ਵਾਲੀਆਂ ਸੰਗਤਾਂ ਆਧਾਰ ਕਾਰਡ ਨਾਲ ਲੈ ਕੇ ਆਉਣ- ਡਾਇਰੈਕਟਰ ਸੰਗਤਾਂ ਦੇ ਦਰਸ਼ਨਾਂ ਲਈ ਹਵਾਈ ਅੱਡਾ ਰਾਜਾ... ਅਗਲੀ ਖ਼ਬਰ ਘੱਲੂਘਾਰਾ ਹਫ਼ਤਾ ਦਾ ਦੂਜਾ ਦਿਨ : ਗੁਰੁ ਨਗਰੀ ਹੋਵੇਗੀ ਪੁਲਿਸ ਛਾਉਣੀ 'ਚ ਤਬਦੀਲ
Ad Position 24