ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਥਾਣਾ ਸਦਰ ਦੇ ਖੇਤਰ ਮਜੀਠਾ ਰੋਡ ਵਿਖੇ ਵੀ ਬੀਤੇ ਦਿਨੀਂ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਹੈ ਜਿਸ 'ਚ ਇਕ ਨੌਜਵਾਨ 'ਤੇ ਦੂਜੀ ਧਿਰ ਦੇ ਹਮਲਾਵਰਾਂ ਵਲੋਂ ਪਿਸਤੌਲ ਨਾਲ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕੀਤਾ ਗਿਆ ਹੈ ਜਦੋਂ ਕਿ ਪੁਲਿਸ ਨੇ ਇਸ ਪੱਖ 'ਤੇ ਸਫਾਈ ਦਿੰਦਿਆਂ ਕਿਹਾ ਕਿ ਇਹ ਸਮਾਜ ਵਿਰੋਧੀ ਅਨਸਰ ਨਹੀਂ ਸਨ ਜਦੋਂ ਕਿ ਇਹ ਝਗੜਾ ਦੋਹਾਂ ਧਿਰਾਂ ਦੀ ਆਪਸੀ ਖਿੱਚੋਤਾਣ ਤੇ ਰੰਜਿਸ਼ ਕਾਰਨ ਹੋਇਆ ਹੈ | ਥਾਣਾ ਸਦਰ ਦੀ ਪੁਲਿਸ ਨੂੰ ਜ਼ਖ਼ਮੀ ਹੋਏ ਲੜਕੇ ਸਹਿਜਬੀਰ ਸਿੰਘ ਦੀ ਮਾਤਾ ਸਿਮਰਪ੍ਰੀਤ ਕੌਰ ਵਾਸੀ ਰਾਮ ਨਗਰ ਕਲੌਨੀ ਨੇ ਦਸਿਆ ਕਿ ਬੀਤੇ ਦਿਨ ਉਸਦਾ ਪੁੱਤਰ ਗੁਰਦੁਆਰਾ ਸਾਹਿਬ ਛਬੀਲ ਦੀ ਸੇਵਾ ਕਰਨ ਗਿਆ ਸੀ ਜੋ ਕਿ ਦੁਪਹਿਰ ਵੇਲੇ ਘਰ ਆਇਆ ਤਾਂ ਉਸਦੇ ਸਿਰ 'ਤੇ ਸੱਟ ਲੱਗੀ ਹੋਈ ਸੀ ਤੇ ਕੰਨ ਤੋਂ ਖੂਨ ਵੱਗ ਰਿਹਾ ਸੀ ਜਦੋਂ ਉਸਦੇ ਪੱੁਤਰ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਦੀ ਰੰਜਿਸ਼ ਕਾਰਨ ਅੱਜ ਉਸਨੂੰ ਗੁਰਦੁਆਰਾ ਗਲੀ ਦੇ ਮੋੜ 'ਤੇ ਰੋਕ ਕੇ ਝਗੜਾ ਕੀਤਾ ਹੈ ਅਤੇ ਕੜਾ ਮਾਰ ਕੇ ਸੱਟ ਲਗਾਈ ਹੈ | ਇਸ ਘਟਨਾ ਬਾਰੇ ਉਸਦਾ ਪੱੁਤਰ ਦੱਸ ਹੀ ਰਿਹਾ ਸੀ ਕਿ ਹਮਲਾਵਰ ਲੜਕੇ ਮੁੜ ਆ ਗਏ ਤੇ ਕੋਠੇ ਤੋਂ ਆਏ ਲੜਕਿਆਂ ਨੇ ਉਸਦੇ ਪੁੱਤਰ ਨੂੰ ਮੁੜ ਲਲਕਾਰਿਆ ਜਦੋਂ ਉਸ ਨੇ ਪੁੱਛਿਆ ਕਿ ਉਹ ਉਸਦੇ ਪੱੁਤਰ ਨਾਲ ਝਗੜਾ ਕਿਉਂ ਕਰ ਰਹੇ ਹਨ ਤਾਂ ਇਕ ਲੜਕੇ ਨੇ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਜੋ ਉਸਦੇ ਪੁਤੱਰ ਦੀਆਂ ਲੱਤਾਂ 'ਚੋਂ ਲੰਘ ਕੇ ਕੰਧ ਦੀ ਨੁਕਰ 'ਚ ਵੱਜਾ ਅਤੇ ਇਕ ਹੋਰ ਫਾਇਰ ਵੀ ਕੀਤਾ ਜਿਸ ਤੇ ਪੁਲਿਸ ਨੇ ਮੌਕਿਆ ਤੋਂ 2 ਖੋਲ ਰੋਂਦ ਵੀ ਬਰਾਮਦ ਕੀਤੇ ਗਏ ਹਨ | ਦੂਜੇ ਪਾਸੇ ਇਸ ਸੰਬੰਧੀ ਏ.ਸੀ.ਪੀ. ਉਤਰੀ ਰਿਸ਼ਭ ਭੋਲਾ ਨੇ ਕਿਹਾ ਕਿ ਇਹ ਮਾਮਲਾ ਆਪਸੀ ਰੰਜਿਸ਼ ਦਾ ਹੈ ਥਾਣਾ ਸਦਰ ਦੀ ਪੁਲਿਸ ਵਲੋਂ ਇਸ ਸੰਬੰਧੀ ਪਰਚਾ ਦਰਜ ਕਰਕੇ ਵੰਜ ਟੈਟੂ ਵਾਲਾ, ਪਵਰਮਵੀਰ ਸਿੰਘ ਰਾਮ ਨਗਰ ਕਲੌਨੀ, ਚਾਂਦ ਤੇ 2 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ |
ਥਾਣਾ ਮਜੀਠਾ ਰੋਡ ਦੇ ਖੇਤਰ 'ਚ ਚੱਲੀਆਂ ਗੋਲੀਆਂ ਦੇ ਮਾਮਲੇ 'ਚ ਪੁਲਿਸ ਨੇ ਦਿੱਤੀ ਸਫਾਈ
ਅਜੀਤ ਡੈਸਕ
03-06-2025