14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਾਹਿਤਕਾਰ ਨਿਰਮਲ ਅਰਪਣ ਨਾਲ ਰਚਾਈ ਅਦਬੀ ਗੁਫ਼ਤਗੂ

Ad Position 21
No active advertisement
ਅਜੀਤ ਡੈਸਕ 03-06-2025
ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਜਨਵਾਦੀ ਲੇਖਕ ਸੰਘ ਵਲੋਂ 'ਕਿਛ ਸੁਣੀਐ ਕਿਛੁ ਕਹੀਐ' ਤਹਿਤ ਅਰੰਭੀ ਬਜ਼ੁਰਗ ਸਾਹਿਤਕਾਰਾਂ ਨਾਲ ਅਦਬੀ ਗੁਫ਼ਤਗੂ ਦੀ ਲੜੀ ਦੇ ਸਿਲਸਿਲੇ ਹੇਠ ਪੰਜਾਬੀ ਦੇ ਨਾਮਵਰ ਸਾਹਿਤਕਾਰ ਨਿਰਮਲ ਅਰਪਣ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ | ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਮਨੋਰਥ ਸਾਹਿਤਕਾਰਾਂ ਦੇ ਪਰਿਵਾਰਕ ਜੀਆਂ ਦੀ ਹਾਜ਼ਰੀ ਵਿਚ ਅਦਬੀ ਸੰਵਾਦ ਰਚਾਉਣ ਤੋਂ ਹੈ ਤਾਂ ਜੋ ਮੇਲ-ਜੋਲ ਅਤੇ ਬੋਲ-ਚਾਲ ਦੀ ਅਦਬੀ ਵਿਰਾਸਤ ਨੂੰ ਅਗੇ ਤੋਰਿਆ ਜਾਵੇ | ਨਿਰਮਲ ਅਰਪਣ ਨੇ ਮੌਜੂਦਾ ਹਾਲਾਤ ਬਿਆਨ ਕਰਦਿਆਂ ਆਪਣੀ ਨਜ਼ਮ ਕਿ 'ਇਥੇ ਨਾ ਕੋਈ ਆਬਸ਼ਾਰ ਨਾ ਪਰਬਤ ਨਾ ਪਾਣੀ ਨਾ ਬਾਰੀ ਨਾ ਬੂਹੇ ਨਾ ਵਿੱਥਾਂ ਨਾ ਝੀਥਾਂ, ਨਾ ਸਿਰ ਹੱਥ ਪੈਰ ਨਾ ਤਲੀਆਂ ਤੇ ਲੀਕਾਂ' ਸਾਂਝੀ ਕਰਦਿਆਂ ਦੱਸਿਆ ਕਿ ਦਵਿੰਦਰ ਸਤਿਆਰਥੀ, ਵਿਨੋਬਾ ਭਾਵੇ ਸਮਾਜ ਸੇਵਕਾਂ ਦੀ ਸੰਗਤ ਅਤੇ ਮੋਹਰਲੀ ਕਤਾਰ ਦੇ ਲੇਖਕਾਂ ਦੇ ਸੰਗ ਸਾਥ ਨੇ ਉਨ੍ਹਾਂ ਅੰਦਰ ਸਾਹਿਤਕ ਚਿਣਗ ਪੈਦਾ ਕੀਤੀ | ਡਾ: ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਅਰਪਣ ਦਾ ਸ਼ੁਮਾਰ ਕਵਿਤਾ ਦੇ ਸਿਖ਼ਰਲੇ ਲੇਖਕਾਂ ਦੀ ਪਹਿਲੀ ਕਤਾਰ 'ਚ ਆਉਂਦਾ ਹੈ | ਡਾ: ਹੀਰਾ ਸਿੰਘ ਨੇ ਦੱਸਿਆ ਕਿ ਨਿਰਮਲ ਅਰਪਣ ਬਹੁ-ਪ੍ਰਤਿਭਾਵਾਦੀ ਲੇਖਕ ਹਨ | ਉਨ੍ਹਾਂ ਸੰਪਾਦਨ, ਕਵਿਤਾ, ਰੇਖਾ ਚਿੱਤਰ, ਕਥਾ ਨਾਵਲ, ਵਾਰਤਕ, ਤੇ ਇਤਿਹਾਸਕ ਨਾਵਲ 'ਪੁਲ਼ ਕੰਜਰੀ' ਵਰਗੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ | ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਮਨਮੋਹਨ ਸਿੰਘ ਢਿਲੋਂ ਅਤੇ ਬਰਕਤ ਵੋਹਰਾ ਨੇ ਵੀ ਨਿਰਮਲ ਅਰਪਣ ਦੀ ਸ਼ਖ਼ਸੀਅਤ ਬਾਰੇ ਚਰਚਾ ਕੀਤੀ | ਸੁਮੀਤ ਸਿਘ ਅਤੇ ਡਾ: ਕਸ਼ਮੀਰ ਸਿੰਘ ਨੇ ਧੰਨਵਾਦ ਕਰਦਿਆਂ ਅਜਿਹੀ ਪਿਰਤ ਦੀ ਲਗਾਤਾਰਤਾ ਦੀ ਹਾਮੀ ਭਰੀ |
Ad Position 22
No active advertisement
ਪਿਛਲੀ ਖ਼ਬਰ ਐੱਲ. ਯੂ. ਬੀ. ਵਲੋਂ ਸਾਈਬਰ ਸੁਰੱਖਿਆ ਬਾਰੇ ਸੈਮੀਨਾਰ ਅਗਲੀ ਖ਼ਬਰ ਆਈ. ਐੱਚ. ਆਰ. ਐੱਮ. ਪੋਰਟਲ 'ਤੇ ਪਾਇਆ ਜਾਵੇਗਾ ਨਿਗਮ ਮੁਲਾਜ਼ਮਾਂ ਦਾ ਸਾਰਾ ਵੇਰਵਾ
Ad Position 24