14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਡੀ. ਏ. ਵੀ. ਕਾਲਜ ਦੀ ਮਹਿਮਾ ਆਹੂਜਾ ਦਾ ਐੱਮ. ਏ. ਅਰਥਸ਼ਾਸਤਰ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-06-2025
ਅੰਮਿ੍ਤਸਰ, 2 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੀ ਮਹਿਮਾ ਆਹੂਜਾ ਨੇ ਐੱਮ. ਏ. ਅਰਥ ਸ਼ਾਸਤਰ ਦੇ ਪਹਿਲੇ ਸਮੈਸਟਰ 'ਚ 8.2 ਐੱਸ. ਜੀ. ਪੀ. ਏ. ਪ੍ਰਾਪਤ ਕਰਕੇ ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਸਾਂਝੀ ਕੀਤੀ | ਕਾਲਜ ਪਹੁੰਚਣ 'ਤੇ ਪਿ੍ੰਸੀਪਲ ਅਤੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਕਮਲ ਕਿਸ਼ੋਰ ਨੇ ਮਹਿਮਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਡਾ. ਅਮਰਦੀਪ ਨੇ ਕਿਹਾ ਕਿ ਕਾਲਜ ਦਾ ਅਰਥ ਸ਼ਾਸਤਰ ਵਿਭਾਗ ਜ਼ਿਲ੍ਹੇ ਦੇ ਸਭ ਤੋਂ ਵਧੀਆ ਵਿਭਾਗਾਂ ਵਿਚੋਂ ਇਕ ਹੈ | ਵਿਦਿਆਰਥੀਆਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਅਰਥ ਸ਼ਾਸਤਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ | ਇਹੀ ਕਾਰਨ ਹੈ ਕਿ ਕਾਲਜ ਦੇ ਵਿਦਿਆਰਥੀ ਹਰ ਕਲਾਸ ਵਿਚ ਸ਼ਾਨਦਾਰ ਸਥਾਨ ਪ੍ਰਾਪਤ ਕਰਨ ਦੇ ਯੋਗ ਹਨ | ਵਿਭਾਗ ਮੁਖੀ ਪ੍ਰੋ. ਕਮਲ ਕਿਸ਼ੋਰ ਨੇ ਕਿਹਾ ਕਿ ਕਾਲਜ 'ਚ 11ਵੀਂ, 12ਵੀਂ, ਬੈਚੁਲਰ ਅਤੇ ਮਾਸਟਰ ਪੱਧਰ 'ਤੇ ਅਰਥ ਸ਼ਾਸਤਰ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਸ਼ਾਨਦਾਰ ਸਟਾਫ ਦੇ ਕਾਰਨ, ਵਿਦਿਆਰਥੀ ਕਾਲਜ 'ਚ ਦਾਖ਼ਲਾ ਲੈਣ ਲਈ ਉਤਸੁਕ ਹਨ | ਇਸ ਮੌਕੇ ਪ੍ਰੋ. ਵਿਕਰਮ ਚੌਧਰੀ, ਡਾ. ਰਿਤੂ ਅਰੋੜਾ ਅਤੇ ਪ੍ਰੋ. ਮਨੀਸ਼ ਕਪੂਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਸਿਟੀ ਸਰਕਲ ਨੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ਸਿੱਖਿਆ ਸ਼ਾਸਤਰ 'ਤੇ ਸੀ.ਬੀ.ਐੱਸ.ਈ. ਸਮਰੱਥਾ ਨਿਰਮਾਣ ਪ੍ਰੋਗਰਾਮ-ਇਨ-ਹਾਊਸ ਵਰਕਸ਼ਾਪ ਲਗਾਈ
Ad Position 24