ਅੰਮਿ੍ਤਸਰ, 2 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਸਿਟੀ ਸਰਕਲ ਵਲੋਂ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਵਧੀਕ ਨਿਗਰਾਨ ਇੰਜੀਨੀਅਰ ਸਿਟੀ ਸੈਂਟਰ ਡਵੀਜ਼ਨ ਇੰਜੀਨੀਅਰ ਜਗਦੀਪ ਸਿੰਘ ਸੰਧੂ ਅਤੇ ਉਪ ਮੰਡਲ ਅਫਸਰ ਇੰਜੀਨੀਅਰ ਸਾਹਿਬ ਸਿੰਘ ਨੇ ਸ਼ਿਰਕਤ ਕੀਤੀ | ਇਸ ਦੌਰਾਨ ਰਾਕੇਸ਼ ਕੁਮਾਰ ਲਾਈਨਮੈਨ/ ਐਚ. ਡੀ. ਐਮ. ਨੂੰ ਸਨਮਾਨਿਤ ਕੀਤਾ ਗਿਆ ਉਪਰੰਤ ਸਰਕਲ ਪ੍ਰਧਾਨ ਇੰਜੀ: ਅਵਤਾਰ ਸਿੰਘ ਬਮਰਾਹ ਨੇ ਕਿਹਾ ਕਿ ਰਾਕੇਸ਼ ਕੁਮਾਰ ਬਹੁਤ ਹੀ ਮਿਹਨਤੀ, ਇਮਾਨਦਾਰ ਮੁਲਾਜ਼ਮ ਹਨ, ਜਿਸ ਨੇ ਆਪਣੀ 33 ਸਾਲ ਦੀ ਨਿਰਵਿਘਨ ਸੇਵਾ ਕੀਤੀ | ਵਧੀਕ ਨਿਗਰਾਨ ਇੰਜੀ: ਜਗਦੀਪ ਸਿੰਘ ਸੰਧੂ ਤੇ ਉਪ-ਮੰਡਲ ਅਫਸਰ ਇੰਜੀ: ਸਾਹਿਬ ਸਿੰਘ ਨੇ ਵੀ ਰਾਕੇਸ਼ ਕੁਮਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਓਮ ਪ੍ਰਕਾਸ਼ ਸ਼ਰਮਾ, ਸੁਖਦੇਵ ਰਾਜ ਬਿੱਲਾ, ਸਤਪਾਲ ਸਿੰਘ, ਵਿਜੇ ਕੁਮਾਰ ਸ਼ਰਮਾ, ਰਾਘਵ ਪੁਰੀ, ਅਨੁਜ ਨਾਰੰਗ, ਰਮਨ ਕੁਮਾਰ, ਕੁਲਵੰਤ ਰਾਏ ਤੇ ਕਿ੍ਸ਼ਨ ਸ਼ਰਮਾ ਆਦਿ ਹਾਜ਼ਰ ਸਨ |