14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਲੰਗਰ ਚੱਲੇ ਗੁਰ ਸ਼ਬਦ ਸੰਸਥਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਘੱਲੂਘਾਰੇ ਨੂੰ ਸਮਰਪਿਤ ਸੈਮੀਨਾਰ

Ad Position 21
No active advertisement
ਅਜੀਤ ਡੈਸਕ 03-06-2025
ਅਟਾਰੀ, 2 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸਰਹੱਦੀ ਇਲਾਕੇ ਵਿਚ ਪਿਛਲੇ ਕਈ ਸਾਲਾਂ ਤੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਮਤਿ ਪ੍ਰਚਾਰ ਕਰ ਰਹੀ ਸੰਸਥਾ 'ਲੰਗਰੁ ਚਲੈ ਗੁਰ ਸਬਦਿ' ਵਲੋਂ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਤੇ ਘੱਲੂਘਾਰਾ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੀ ਪ੍ਰਚਾਰਕ ਤੇ ਬਾਹਰੋਂ ਆਏ ਵਿਦਵਾਨਾਂ ਵਲੋਂ ਵਿਚਾਰ ਰੱਖੇ ਗਏ | ਇਸ ਸੰਬੰਧੀ ਕਰਵਾਏ ਗਏ ਸੈਮੀਨਾਰ ਦੀ ਸਟੇਜ ਸੈਕਟਰੀ ਦੀ ਸੇਵਾ ਕਰਦੇ ਹੋਏ ਭਾਈ ਹਰਪ੍ਰੀਤ ਸਿੰਘ ਸੁਰ ਸਿੰਘ ਨੇ ਇਨ੍ਹਾਂ ਦਿਹਾੜੇ ਦੀ ਮਹਾਨਤਾ ਬਾਰੇ ਇਥੇ ਆਪਣੇ ਵਿਚਾਰ ਸਾਂਝੇ ਕੀਤੇ | ਉਥੇ ਹੀ ਸੰਸਥਾ ਦੇ ਪ੍ਰਚਾਰਕ ਰਣਜੀਤ ਸਿੰਘ ਲਹੀਆ ਅਤੇ ਨਿਸ਼ਾਨ ਸਿੰਘ ਮਾਲੂਵਾਲ ਵਲੋਂ ਘੱਲੂਘਾਰਾ ਦਿਵਸ ਅਤੇ ਗੁਰੂ ਅਰਜਨ ਦੇਵ ਜੀ ਦੇ ਸੰਬੰਧਿਤ ਜੀਵਨ 'ਤੇ ਚਾਨਣਾ ਪਾਇਆ | ਇਸ ਸਮੇਂ ਵਿਸ਼ੇਸ਼ ਗੱਲ ਸੀ ਕਿ ਵਿਸ਼ੇਸ਼ ਰੂਪ ਵਿਚ ਆਏ ਵਿਦਵਾਨ ਮਾਸਟਰ ਅਵਤਾਰ ਸਿੰਘ ਸੋਹਲ ਪਹੁੰਚੇ | ਉਨ੍ਹਾਂ ਨੇ ਬੜਾ ਹੀ ਵਿਸਥਾਰ ਰੂਪ 'ਚ ਗੁਰੂ ਸਾਹਿਬਾਂ ਦੇ ਜੀਵਨ 'ਤੇ ਆਪਣੇ ਪੱਖ ਰੱਖਦੇ ਹੋਏ ਉਨ੍ਹਾਂ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਸਪਸ਼ਟ ਕੀਤਾ ਤੇ ਘੱਲੂਘਾਰਾ ਦਿਵਸ ਤੇ ਸਿੱਖਾਂ ਦੇ ਤਸ਼ੱਦਦ ਕੀਤਾ ਗਿਆ | ਉਹਦੇ ਬਾਰੇ ਆਪਣੇ ਬੜੇ ਹੀ ਖੋਜ ਪੂਰਵਕ ਵਿਚਾਰ ਸਾਂਝੇ ਕੀਤੇ | ਇਸ ਸਮੇਂ ਸੰਸਥਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਦੋਨੋਂ ਦਿਹਾੜੀਆਂ ਦੇ ਸੰਬੰਧਿਤ ਇਤਿਹਾਸ ਕਾਫੀ ਆਪਸੀ ਮੇਲ ਖਾਂਦਾ ਹੈ | ਇਵੇਂ ਲੱਗਦਾ ਕਿ ਜਿਵੇਂ ਇੱਕ ਸੋਚ ਨੂੰ ਖ਼ਤਮ ਕਰਨ ਵਾਸਤੇ ਦੂਜੀ ਸੋਚ ਵਲੋਂ ਹਮਲਾ ਕੀਤਾ, ਜਿਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਦੂਸਰੀ ਕੌਮਾਂ ਦੇ ਉੱਪਰ ਜ਼ੁਲਮ ਕਰਦੀਆਂ ਨੇ ਆਪਣੇ ਸੋਚ ਨੂੰ ਮਨਵਾਉਂਦੀਆਂ ਨੇ | ਉਨ੍ਹਾਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਸੰਗਤੀ ਰੂਪ ਦੇ ਵਿਚ ਵੀ ਆਏ ਹੋਏ ਸਮਾਜ ਸੇਵਕ ਜਸਬੀਰ ਸਿੰਘ ਭਕਨਾ, ਭਾਈ ਨਿਰਵੈਰ ਸਿੰਘ ਨੱਥੂਪੁਰਾ ਮੈਂਬਰ ਸਾਹਿਬਾਨ ਨੇ ਵੀ ਇਸ ਸਬੰਧੀ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ ਗਿਆ | ਇਸ ਸਮੇਂ ਗੁਲਜ਼ਾਰ ਸਿੰਘ ਸਰਪੰਚ, ਸਰਪੰਚ ਮਾਲੂਵਾਲ ਸੰਸਥਾ ਦੇ ਪਿੰਡ ਪੱਧਰ ਦੀ ਕਮੇਟੀਆਂ ਦੇ ਮੈਂਬਰ ਸਾਹਿਬਾਨ ਤੇ ਵੱਖ-ਵੱਖ ਸਰਕਲਾਂ ਤੋਂ ਆਏ ਹੋਏ ਪ੍ਰਚਾਰਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਸੰਤੋਖ ਸਿੰਘ ਦਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਸਿਟੀ ਸਰਕਲ ਨੇ ਸਨਮਾਨ ਸਮਾਗਮ ਕਰਵਾਇਆ
Ad Position 24