ਨਸ਼ੇ ਦੀ ਹਾਲਤ 'ਚ ਮਿਲੀ ਲੜਕੀ ਨੂੰ ਪਿੰਗਲਵਾੜਾ ਸੰਸਥਾ ਨੇ ਵਾਰਸਾਂ ਦੇ ਹਵਾਲੇ ਕੀਤਾ
ਅਜੀਤ ਡੈਸਕ
04-06-2025
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਸ ਦੇ ਪਰਿਵਾਰ ਬਾਰੇ ਪੱੁਛਿਆ ਗਿਆ ਤਾਂ ਉਸ ਨੇ ਆਪਣੇ ਮਾਤਾ-ਪਿਤਾ ਮਿ੍ਤਕ ਦੱਸੇ ਅਤੇ ਜਦੋਂ ਉਸ ਦਾ ਨਸ਼ਾ ਉਤਰਿਆ ਤਾਂ ਉਸ ਵਲੋਂ ਆਪਣੀ ਸਾਰੀ ਸਚਾਈ ਬਿਆਨ ਕੀਤੀ ਅਤੇ ਨਸ਼ੇ ਤੋਂ ਤੋਬਾ ਕਰਨ ਦੀ ਗੱਲ ਕਰਦੇ ਹੋਏ ਆਮ ਨਾਗਰਿਕ ਵਾਂਗ ਜਿਉਣ ਦੀ ਇੱਛਾ ਪ੍ਰਗਟਾਈ | ਉਨ੍ਹਾਂ ਦੱਸਿਆ ਕਿ ਉਕਤ ਲੜਕੀ ਦੇ ਦੱਸੇ ਪਤੇ ਅਨੁਸਾਰ ਉਸ ਦੇ ਪਰਿਵਾਰ ਨੂੰ ਸੱਦ ਕੇ ਲੜਕੀ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਹੈ, ਜਿਸ ਵਲੋਂ ਵਿਸ਼ਵਾਸ ਦਿਵਾਇਆ ਕਿ ਉਹ ਅੱਗੇ ਤੋਂ ਕਿਸੇ ਦੇ ਵੀ ਬਹਿਕਾਵੇ 'ਚ ਨਹੀਂ ਆਵੇਗੀ ਅਤੇ ਘਰ ਪਰਿਵਾਰ ਦੇ ਕਹਿਣੇ ਅਨੁਸਾਰ ਆਪਣਾ ਜੀਵਨ ਬਤੀਤ ਕਰੇਗੀ | ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਜੋ ਬੱਸ ਅੱਡੇ ਦੇ ਨੇੜੇ ਹੈ | ਇੱਥੇ ਅਕਸਰ ਹੀ ਨੌਜਵਾਨ ਦੂਸਰੇ ਸ਼ਹਿਰਾਂ ਤੋਂ ਕੁੜੀਆਂ ਵਰਗਲਾ ਕੇ ਲੈ ਆਉਂਦੇ ਹਨ ਅਤੇ ਇਨ੍ਹਾਂ ਨੂੰ ਨਸ਼ੇ ਦੀ ਲਤ ਵਿਚ ਲਗਾ ਕੇ ਗਲਤ ਕੰਮਾਂ ਵਿਚ ਪਾ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਕੁਝ ਹੀ ਦਿਨਾਂ 'ਚ ਪਿੰਗਲਵਾੜਾ ਸੰਸਥਾ ਦੇ ਸਾਹਮਣੇ ਚਾਰ ਅਜਿਹੇ ਮਾਮਲੇ ਆ ਚੁੱਕੇ ਹਨ | ਲੜਕੀਆਂ ਨਸ਼ੇ ਦੀ ਹਾਲਤ ਵਿਚ ਸੜਕਾਂ 'ਤੇ ਘੁੰਮਦੀਆਂ ਮਿਲਦੀਆਂ ਹਨ |